ਜਲੰਧਰ ਦਿਹਾਤੀ ਪਲਿਸ ਵੱਲੋਂ 10 ਹਜ਼ਾਰ ਲੀਟਰ ਸ਼ਰਾਬ ਸਮੇਤ 2 ਕਾਬੂ

ਕੈਟਲ ਫੀਡ ਦੇ ਬੋਰਿਆਂ ਹੇਠ ਲੁਕਾ ਕੇ ਰੱਖੇ ਸਨ 163 ਕੈਨ

ਜਲੰਧਰ, 17 ਮਾਰਚ- ਭਾਰਤ ਦੇ ਇਲੈਕਸ਼ਨ ਕਮਿਸ਼ਨ ਵਲੋ ਦਿਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਲੋਕ ਸਭਾ ਚੋਣਾ 2019 ਨੂੰ ਮਦੇਨਜ਼ਰ ਰਖਦੇ ਹੋਏ ਆਦਰਸ਼ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਆਰੰਭੇ ਗਏ ਯਤਨਾਂ ਤਹਿਤ ਨਸ਼ਾ ਤਸਕਰਾਂ/ਸਮਗਲਰਾਂ ਤੇ ਸ਼ਿਕੰਜ਼ਾ ਕਸਦੇ, ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ ਸਟਰੌਂਗ ਨਾਕਾਬੰਦੀ ਕਰਕੇ 10400 ਲਿਟਰ ਅਲਕੋਹਲ/ਸਪਿਰਿਟ/ਕੈਮੀਕਲ ਸਮੇਤ ਟਰਕ ਬ੍ਰਾਮਦ ਕਰਕੇ 02 ਵਿਅਕਤੀਆ ਨੂੰ ਗ੍ਰਿਫਤਾਰ ਕਰਨ ਵਿਚ ਵਡੀ ਸਫਲਤਾ ਹਸਿਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸਨਰ ਜਲੰਧਰ, ਕਮ-ਜਿਲ੍ਹਾ ਚੋਣ ਅਫਸਰ ਜਲੰਧਰ ਅਤੇ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਨੇ ਸਾਝੇ ਤੋਰ ਤੇ ਦਸਿਆ ਕਿ ਏ.ਐਸ.ਆਈ ਹਰਪਾਲ ਸਿੰਘ ਨੂੰ ਗੁਪੱਤ ਇਤਲਾਹ ਮੁਤਾਬਕ ਸਾਹਮਣੇ ਦਾਣਾ ਮੰਡੀ ਗੁਰਾਇਆਂ ਨੰਕਾਬੰਦੀ ਕੀਤੀ ਹੋਈ ਸੀ, ਤਾ ਉਸ ਸਮੇ ਇਕਬ ਗੁਪਤ ਇਤਲਾਹ ਮਿਲੀ ਕਿ ਲੈਲੋ ਵਾਸੀ ਛਾਪਿਆਵਾਲੀ ਮਹਿਤਾ ਰੋਡ ਜਿਲਾ ਅਮ੍ਰਿਤਸਰ ਜੋ ਬਹੁਤ ਹੀ ਭਾਰੀ ਮਾਤਰਾ ਵਿਚ ਅਲਕੋਹਲ/ਸਪੀਰਟ/ਕੈਮੀਕਲ ਲੈ ਕੇ ਆ ਰਿਹਾ ਹੈ, ਜਿਸ ਤੋ ਜਾਅਲੀ ਸ਼ਰਾਬ ਤਿਆਰ ਕਰਕੇ ਅਗੇ ਸਪਲਾਈ ਕੀਤੀ ਜਾਂਦੀ ਹੈ। ਜੋ ਲੈਲੋ ਅਜ ਵੀ ਆਪਣੇ ਟਰਕ ਨੰਬਰ ਪੀ.ਬੀ-06-ਜੇ-2389 ਜਿਸ ਦਾ ਡਰਾਇਵਰ ਕੁਲਵੰਤ ਰਾਏ ਉਰਫ (ਕਾਂਤਾ )ਪੁਤਰ ਚਮਨ ਲਾਲ ਵਾਸੀ ਬਾਸਰਕੇ ਭੈਣੀ ਥਾਣਾ ਘਰਿੰਡਾ ਜਿਲਾ ਅਮ੍ਰਿਤਸਰ ਅਤੇ ਕੰਡਕਟਰ ਅਕਾਸ਼ਦੀਪ ਸਿੰਘ ਉਰਫ (ਅਕਾਸ਼) ਪੁਤਰ ਹੀਰਾ ਸਿੰਘ ਵਾਸੀ ਮੇਹਰਬਾਨਪੁਰ ਥਾਣਾ ਜੰਡਿਆਲਾ ਜਿਲਾ ਅਮ੍ਰਿਤਸਰ, ਜੋ ਭਾਰੀ ਮਾਤਰਾ ਵਿਚ ਅਲਕੋਹਲ, ਸਪੀਰਟ ਕੈਮੀਕਲ (ਕੈਨਾ ਅਤੇ ਡਰਮਾ ਵਿਚ) ਲੈ ਕੇ ਰਾਜਪੁਰਾ ਤੋ ਅਮ੍ਰਿਤਸਰ ਨੂੰ ਜਾ ਰਹੇ ਹਨ। ਜੇਕਰ ਜੀ.ਟੀ ਰੋਡ ਪੁਲ ਅਟਾ ਵਿਖੇ ਸਟਰੋਨਗ ਨਾਕਾਬੰਦੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਅਲਕੋਹਲ/ਸਪੀਟਰ ਕੈਮੀਕਲ ਸਮੇਤ ਕਾਬੂ ਆ ਸਕਦੇ ਹਨ,ਜਿਸ ਤੇ ਤਹਿਤ ਏ.ਐਸ.ਆਈ ਹਰਪਾਲ ਸਿੰਘ ਥਾਣਾ ਗੁਰਾਇਆ ਮੁਕਦਮਾ ਦਰਜ ਕਰਕੇ ਅਟਾ ਪੁਲ ਜੀ.ਟੀ ਰੋਡ ਪਰ ਨਾਕਾ ਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਤਾਂ ਵਕਤ ਕਰੀਬ 10.40 ਵਜੇ ਸਵੇਰ ਲੁਧਿਆਣਾ ਸਾਈਡ ਵਲੋ ਇਕ ਇਨੋਵਾ ਗਡੀ ਨੰਬਰੀ ਪੀ.ਬੀ-10-9078 ਟਰਕ ਨੁੂੰ ਪਾਈਲਟ ਕਰ ਰਹੀ ਸੀ, ਜੋ ਪੁਲਿਸ ਨੂੰ ਦੇਖ ਕੇ ਭਜਣ ਵਿਚ ਕਾਮਯਾਬ ਹੋ ਗਈ ,ਤੇ ਟਰਕ ਨੰਬਰੀ ਪੀ.ਬੀ-06-ਜੇ-2389 ਨੂੰ ਕਾਬੂ ਕਰ ਲਿਆ ਗਿਆ। ਜੋ ਟਰਕ ਵਿਚ ਡਰਾਇਵਰ ਸੀਟ ਅਤੇ ਕਡੰਕਟਰ ਸੀਟ ਤੇ ਬੈਠੇ ਦੋਨਾ ਵਿਅਕਤੀਆਂ ਦਾ ਨਾਮ ਪਤਾ ਪੁਛਿਆ ਤਾਂ ਡਰਾਇਵਰ ਨੇ ਆਪਣਾ ਨਾਮ ਕੁਲਵੰਤ ਰਾਏ ਉਰਫ (ਕਾਂਤਾ) ਪੁਤਰ ਚਮਨ ਲਾਲ ਵਾਸੀ ਬਾਸਰਕੇ ਭੈਣੀ ਥਾਣਾ ਘਰਿੰਡਾ ਜਿਲਾ ਅਮ੍ਰਿਤਸਰ ਅਤੇ ਕੰਡਕਟਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਅਕਾਸ਼ਦੀਪ ਸਿੰਘ ਉਰਫ (ਅਕਾਸ਼)ਪੁਤਰ ਹੀਰਾ ਸਿੰਘ ਵਾਸੀ ਮੇਹਰਬਾਨਪੁਰ ਥਾਣਾ ਜੰਡਿਆਲਾ ਜਿਲਾ ਅਮ੍ਰਿਤਸਰ ਦਸਿਆ।ਟਰਕ ਦੀ ਤਲਾਸ਼ੀ ਲੈਣ  ਤੇ ਕੈਟਲ ਫੀਡ ਦੇ ਬੋਰਿਆ ਹੇਠੋ ਲੁਕਾ ਛੁਪਾ ਕੇ ਰਖੇ ਹੋਏ 15 ਵਡੇ ਪਲਾਸਟਿਕ ਕੈਨ (200 ਲੀਟਰ ਵਾਲੇ) 148 ਕੈਨ (50 ਲੀਟਰ ਵਾਲੇ) ਅਲਕੋਹਲ/ਸਪੀਰਟ/ਕੈਮੀਕਲ ਨਾਲ ਭਰੇ ਹੋਏ ਬ੍ਰਾਮਦ ਹੋਏ। ਜੋ ਕੁਲ ਬ੍ਰਾਮਦਗੀ 10,400 ਲੀਟਰ ਅਲਕੋਹਲ/ਸਪਿਰਿਟ/ਕੈਮੀਕਲ ਬਰਾਮਦ ਹੋਈ। ਇਥੇ ਇਹ ਵਰਨਣਯੋਗ ਹੈ ਕਿ ਇਸ ਅਲਕੋਹਲ/ ਸਪਿਰਿਟ/ਕੈਮੀਕਲ ਦੀ 01 ਲੀਟਰ ਤੋ 10 ਲਿਟਰ ਜਾਅਲੀ ਸ਼ਰਾਬ ਤਿਆਰ ਕੀਤੀ ਜਾਂਦੀ ਹੈ। ਦੋਨਾਂ ਕਥਕ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਦੋਸ਼ੀਆ ਤੇ ਐਨ.ਡੀ.ਪੀ.ਐਸ. ਐਕਟ ਜਲੰਧਰ (ਦਿਹਾਤੀ) ਪੁਲਿਸ ਨੇ ਮੁਕਦਮਾ ਥਾਣਾ  ਗੁਰਾਇਆ ਦਰਜ ਰਜਿਸਟਰ ਕਰਕੇ ਅੱਗੋ ਪੁੱਛਗਿੱਛ ਦੌਰਾਨ ਹੋਰ ਸੰਪਰਕ ਸੂਤਰਾਂ ਦੀ ਜਾਣਕਾਰੀ ਮਿਲ ਸਕੇਗੀ।

Send this to a friend