ਬਠਿੰਡਾ, 16 ਅਪ੍ਰੈਲ (ਬਸੰਤ ਸਿੰਘ ਅਗਰੋਈਆ)-ਸਿੱਖ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸ਼ਹਿਰ ਵਿਚ ਕੱਢੇ ਜਾ ਰਹੇ ਰੋਸ ਮਾਰਚ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਮਨਜੂਰੀ ਨੇ ਦੇਣ ਕਾਰਨ ਪੁਲਿਸ ਨੇ ਸਖ਼ਤ ਪਹਿਰੇ ਦੌਰਾਨ ਕੱਢਣ ਨਹੀ ਦਿੱਤਾ। ਪੁਲਿਸ ਦੀ ਭਾਰੀ ਗਿਣਤੀ ਹੋਣ ਕਾਰਨ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਅੰਦਰ ਹੀ ਬੰਦ ਕਰ ਦਿੱਤਾ ਗਿਆ। ਇਸ ਮੌਕੇ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਰੋਸ ਮਾਰਚ ਸ਼ਹਿਰ ਵਿਚ ਸੰਗਤਾਂ ਨੂੰ ਸਿੱਖ ਬੰਦੀਆਂ ਬਾਰੇ ਜਾਗਰੂਕ ਕਰਨ ਸੰਬੰਧੀ ਸੀ। ਇਸ ਬਾਰੇ ਜਿਲ੍ਹਾ ਪ੍ਰਸ਼ਾਸਨ ਨੂੰ ਇਜਾਜ਼ਤ ਲਈ ਲਿਖਤੀ ਪੱਤਰ ਦਿੱਤਾ ਗਿਆ, ਪ੍ਰੰਤੂ ਕੋਈ ਇਜ਼ਾਜਤ ਨਹੀਂ ਦਿੱਤੀ ਗਈ, ਜਿਸ
ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ। ਵੱਡੀਆਂ-ਵੱਡੀਆਂ ਰੈਲੀਆਂ ਹੋ ਰਹੀਆਂ ਹਨ ਪਰ ਸਾਨੂੰ ਆਪਣੇ ਹੱਕਾਂ ਬਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਕੱਢਣ ’ਤੇ ਰੋਕ ਕਿਉ? ਸਾਡੇ ਨਾਲ ਸਦਾ ਹੀ ਧੱਕੇਸ਼ਾਹੀ ਕਿਉਂ? ਜਿਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਜ਼ਿੰਮੇਵਾਰ ਹੈ। ਇਸ ਤੋਂ ਪਹਿਲਾਂ ਵੀ ਅਸੀਂ 25 ਮਾਰਚ ਨੂੰ ਮੁੱਖ ਮੰਤਰੀ ਨੂੰ 118 ਬੰਦੀ ਸਿੱਖ ਕੈਦੀਆਂ ਦੇ ਕੇਸਾਂ ਦੀ ਮੁੜ ਤੋਂ ਨਜ਼ਰਸ਼ਾਨੀ ਕਰਨ ਬਾਰੇ ਮੈਮੋਰੰਡਮ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਦੇ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਤੀ ਤੇ ਹੋਰਨਾਂ ਸੂਬਿਆਂ ਦੀਆਂ ਜੇਲ੍ਹਾਂ ਅੰਦਰ 118 ਦੇ ਕਰੀਬ ਨਜ਼ਰਬੰਦ ਸਿੱਖ ਕੈਦੀਆਂ ਅਜਿਹੇ ਹਨ, ਜੋ ਭਾਰਤ ਹਕੂਮਤ ਵਲੋਂ ਪੰਜਾਬ ਅਤੇ ਸਿੱਖਾਂ ਨਾਲ ਕੀਤੇ ਧੱਕਿਆਂ, ਜ਼ੁਲਮਾਂ ਦੇ ਕਾਰਨ ਕਰਕੇ ਆਪਣੇ ਹੱਕ ਦੀ ਪ੍ਰਾਪਤੀ ਲਈ ਉਤਾਵਲੇ ਹਨ। ਵਧੇਰੇ ਸਿੱਖ ਕੈਦੀ ਅਜਿਹੇ ਹਨ ਜਿਨ੍ਹਾਂ ਖਿਲਾਫ਼ ਪੁਲਿਸ ’ਤੇ ਏਜੰਸੀਆਂ ਵਲੋਂ ਝੂਠੇ ਮੁੱਕਦਮੇ ਤਿਆਰ ਕਰਕੇ ਜੇਲ੍ਹਾਂ ਅੰਦਰ ਬੰਦੇ ਕੀਤੇ ਹੋਏ ਹਨ। ਉਦਹਾਰਣ ਵਜੋਂ ਬਲਜੀਤ ਸਿੰਘ ਭਾਊ ਪੁੱਤਰ ਕੈਪਟਨ ਦਲੀਪ ਸਿਘ ਖਿਲਾਫ਼ 6 ਝੂਠੇ ਮੁਕੱਦਮੇ ਦਰਜ ਕੀਤੇ, ਜਿਨ੍ਹਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਲੇਕਿਨ ਫਿਰ ਪੁਲਿਸ ਝੂਠੇ ਮੁਕੱਦਮੇ ਤਿਆਰ ਕਰਕੇ ਪਟਿਆਲਾ ਤੋਂ ਦਿੱਲੀ ਪੁਲਿਸ ਚੁੱਕ ਕੇ ਲੈ ਗਈ ਅਤੇ ਤਿਹਾੜ ਜੇਲ੍ਹ ਅੰਦਰ ਬੰਦ ਹੈ। ਦਇਆ ਸਿੰਘ ਲਾਹੋਰੀਆ, ਭਾਈ ਸਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ ਬੁਢਾਪੇ ਵਿਚ ਕਦਮ ਰੱਖ ਚੁੱਕੇ ਹਨ, ਇਨ੍ਹਾਂ ਨੂੰ ਇਕ ਮਹੀਨੇ ਦੀ ਪੈਰੋਲ ’ਤੇ ਆਏ ਲੇਕਿਨ ਫਿਰ ਜੇਲ੍ਹ ਅੰਦਰ ਅਦਾਲਤ ਵਲੋਂ ਮਿਲ ਸਜ਼ਾ ਕੱਟ ਚੁੱਕੇ ਹਨ ਪ੍ਰੰਤੂ ਰਿਹਾਈ ਨਹੀ ਹੋਈ। ਇਸ ਤਰ੍ਹਾਂ ਹੀ ਭਾਈ ਲਾਲ ਸਿੰਘ ਉਰਫ਼ ਭਾਈ ਮਨਜੀਤ ਸਿੰਘ ਅਦਾਲਤੀ ਸਜ਼ਾ ਤੋਂ ਬਾਅਦ ਵੀ ¦ਮੇ ਸਮੇਂ ਤੋਂ ਨਾਭਾ ਜੇਲ੍ਹ ਅੰਦਰ ਬੰਦ ਹਨ। ਉਨ੍ਹਾਂ ਬਾਦਲ ਸਰਕਾਰ ਅਤੇ ਸਿੱਖ ਹਿਤੈਸ਼ੀ ਸਿੱਖ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਦੇ ਮੁੱਖੀ ਹੋ ਅਤੇ ਤੁਹਾਡਾ ਇਖਲਾਕੀ ਫਰਜ਼ ਵੀ ਹੈ ਕਿ ਸਿੱਖ ਕੈਦੀਆਂ ਦੇ ਕੇਸਾਂ ਦੀ ਮੁੜ ਤੋਂ ਨਜ਼ਰਸ਼ਾਨੀ ਕੀਤੀ ਜਾਵੇ। ਇਨ੍ਹਾਂ ਸਾਰਿਆਂ ਦੀਆਂ ਰਿਹਾਈਆਂ ਲਈ ਪੰਜਾਬ ਸਰਕਾਰ, ਕੈਬਨਿਟ ਤੇ ਵਿਧਾਨ ਸਭਾ ਅੰਤਰ ਮੱਤਾ ਪਾਸ ਕਰਕੇ ਸਿੱਖ ਭਾਵਨਾਵਾਂ ਦਾ ਮਾਨ ਸਨਮਾਨ ਪ੍ਰਾਪਤ ਕਰੋ। ਇਸ ਮੌਕੇ ਸਿੱਖ ਸੰਘਰਸ਼ ਕਮੇਟੀ ਅਤੇ ਸਮੂਹ ਬੰਦੀ ਸਿੱਖ ਪਰਿਵਾਰਾਂ ਦੇ ਆਗੂ ਪਿੰ੍ਰਸੀਪਲ ਪਰਵਿੰਦਰ ਸਿੰਘ ਖਾਲਸਾ, ਭਾਈ ਜੰਗ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ, ਕੁਲਦੀਪ ਸਿੰਘ,ਪਰਵਿੰਦਰ ਸਿੰਘ ਬਾਲਿਆਵਾਲੀ, ਬਾਬਾ ਜਸਵਿੰਦਰ ਸਿੰਘ ਤਿਉਣਾ, ਕਿਰਪਾਲ ਸਿੰਘ, ਬਲਦੇਵ ਸਿੰਘ ਸੂਬੇਦਾਰ,ਬੀਬੀ ਸੁਖਵਿੰਦਰ ਕੌਰ ਨਾਰੰਗਵਾਲ,ਗੁਰਪ੍ਰੀਤ ਸਿੰਘ ਗੁਰੀ, ਰਣਜੀਤ ਸਿੰਘ ਸਾਬਕਾ ਪ੍ਰਿੰਸੀਪਲ ਆਦਿ ਹਾਜ਼ਰ ਸਨ।



