ਨਿਊਜ਼ੀਲੈਂਡ ਦੀਆਂ 2 ਮਸਜਿਦਾਂ ’ਚ ਅੰਨ੍ਹੇਵਾਹ ਗੋਲੀਬਾਰੀ-49 ਦੀ ਮੌਤ, ਕਈ ਜ਼ਖ਼ਮੀ

ਚਾਰ ਨੂੰ ਲਿਆ ਹਿਰਾਸਤ ’ਚ – ਹਮਲਾਵਰ ਆਸਟ੍ਰੇਲੀਆ ਦਾ ਨਾਗਰਿਕ

ਕ੍ਰਾਈਸਟਚਾਰਚ, 15 ਮਾਰਚ- ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਸ਼ੁਕਰਵਾਰ ਦੀ ਦੁਪਹਿਰ ਦੋ ਮਸਜਿਦਾਂ ‘ਚ ਇਕ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ‘ਚ 49 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 50 ਤੋਂ ਵਧੇਰੇ ਲੋਕ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਨਿਊਜ਼ੀਲੈਂਡ ਪੁਲਿਸ ਦੇ ਮਾਈਕ ਬੁਸ਼ ਨੇ ਕ੍ਰਾਈਸਟਚਰਚ ਦੀ ਮਸਜਿਦ ‘ਚ ਫਾਈਰਿੰਗ ‘ਤੇ ਕਿਹਾ ਕਿ ਚਾਰ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਜਿਨ੍ਹਾਂ ‘ਚ ਇਕ ਔਰਤ ਤੇ ਤਿੰਨ ਮਰਦ ਹਨ। ਅਸੀਂ ਹਾਲੇ ਵੀ ਹਾਲਾਤਾਂ ‘ਤੇ ਨਜ਼ਰ ਬਣਾਈ ਹੋਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੁਣ ਕੋਈ ਖ਼ਤਰਾ ਨਹੀਂ ਹੈ। ਕਈ ਵਾਹਨਾਂ ‘ਚੋਂ ਵਿਸਫੋਕਸ ਪਦਾਰਥ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਡਿਫਊਜ਼ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਨਿਊਜ਼ੀਲੈਂਡ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ। ਜ਼ਿਕਰ-ਏ-ਖ਼ਾਸ ਹੈ ਕਿ ਹਮਲਾਵਰ ਵਲੋਂ ਇਹ ਹਮਲਾ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕੀਤਾ।ਇਸ ਘਟਨਾ ਤੋਂ ਬਾਅਦ ਕ੍ਰਾਈਸਟਚਰਚ ’ਚ ਸਥਿਤ ਸਾਰੇ ਸਕੂਲਾਂ ਨੂੰ ਵੀ ਬੰਦ ਕਰ ਦਿਤਾ ਗਿਆ।ਮੱਧ ਕ੍ਰਾਈਸਟਚਰਚ ‘ਚ ਲੋਕਾਂ ਨੂੰ ਚਿਤਾਨਵੀ ਦਿਤੀ ਗਈ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ। ਇਸ ਤੋਂ ਇਲਾਵਾ ਸਾਰੇ ਸ਼ਹਿਰ ਨੂੰ ਲਾਕਡਾਊਨ ਕਰ ਦਿੱਤਾ ਗਿਆ। 200 ਲੋਕ ਸਨ ਮਸਜਿਦ ’ਚ ਮੌਜੂਦ ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਦਸਿਆ ਕਿ ਕ੍ਰਾਈਸਟਚਰਚ ਅੰਦਰ ਗੰਭੀਰ ਸਥਿਤੀ ਸੀ। ਮਸਜਿਦ ‘ਚ ਜੁੰਮੇ ਦੀ ਨਮਾਜ਼ ਲਈ ਕਾਫ਼ੀ ਲੋਕ ਆਏ ਹੋਏ ਸਨ। ਅਲ-ਨੂਰ ਮਸਜਿਦ ‘ਚ ਹਮਲੇ ਸਮੇਂ 200 ਤੋਂ ਜ਼ਿਆਦਾ ਲੋਕ ਮੌਜੂਦ ਸਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਉਹ ਪੁਲਿਸ ਨੂੰ ਫੋਨ ਕਰ ਕੇ ਜਾਣਕਾਰੀ ਦੇਣ। ਚਸ਼ਮਦੀਦਾਂ ਦੀ ਮੰਨੀਏ ਤਾਂ ਹਮਲਾਵਰ ਕਾਲੇ ਕਪੜਿਆਂ ‘ਚ ਸਨ ਅਤੇ ਉਸ ਨੇ ਸਿਰ ‘ਤੇ ਹੈਲਮੈਟ ਪਾਇਆ ਹੋਇਆ ਸੀ।ਇਸ ਘਟਨਾ ਦੇ ਇਕ ਗਵਾਹ ਨੇ ਦਸਿਆ ਕਿ ਬੰਦੂਕ ਲੈ ਕੇ ਇਕ ਵਿਅਕਤੀ ਅਲ-ਨੂਰ ਮਸਜਿਦ ‘ਚ ਸਥਾਨਕ ਸਮੇਂ ਅਨੁਸਾਰ ਲਗਪਗ 1.45 ਵਜੇ ਦਾਖ਼ਲ ਹੋਇਆ। ਉਨ੍ਹਾਂ ਕਿਹਾ ਕਿ ਮੈਂ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਮੈਂ ਭਜ ਗਿਆ। ਬਹੁਤ ਸਾਰੇ ਲੋਕ ਫਰਸ਼ ’ਤੇ ਬੈਠੇ ਸਨ।ਨਿਊਜ਼ੀਲੈਂਡ ਲਈ ਕਾਲਾ ਦਿਨ : ਪ੍ਰਧਾਨ ਮੰਤਰੀ- ਨਿਊਜ਼ੀਲੈਂਡ ਦੇ ਪੀ.ਐਮ. ਜੈਸਿੰਡਾ ਅਰਡਰਨ ਨੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਕਿਹਾ, ‘ਇਹ ਨਿਊਜ਼ੀਲੈਂਡ ਲਈ ਕਾਲਾ ਦਿਨ ਹੈ। ਇਸ ਘਟਨਾ ਤੋਂ ਬਾਅਦ ਨਿਊਜ਼ੀਲੈਂਡ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰਕੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਲਈ ਹੇਲਪਲਾਈ ਨੰਬਰ ਜਾਰੀ ਕੀਤਾ। ਉਨ੍ਹਾਂ ਟਵੀਟ ਕਰਦਿਆਂ ਕਿਹਾ, ‘ਕ੍ਰਾਈਸਟਚਰਚ ‘ਚ ਹੋਈ ਗੋਲੀਬਾਰੀ ਦੀ ਘਟਨਾ ਸੁਣ ਕੇ ਹੈਰਾਨ ਹੋ ਗਏ ਹਾਂ। ਭਾਰਤੀ ਸਹਾਇਤਾ ਲਈ ਸਾਨੂੰ 021803899 ਜਾਂ 021850033 ‘ਤੇ ਸੰਪਰਕ ਕਰ ਸਕਦੇ ਹਨ।ਘਟਨਾ ਦੌਰਾਨ ਮਸਜਿਦ ‘ਚ ਮੌਜੂਦ ਸੀ ਬੰਗਲਾਦੇਸ਼ੀ ਕ੍ਰਿਕਟ ਟੀਮ- ਜ਼ਿਕਰਯੋਗ ਹੈ ਕਿ ਇਸ ਸਮੇਂ ਬੰਗਲਾਦੇਸ਼ੀ ਕ੍ਰਿਕਟ ਟੀਮ ਨਿਊਜ਼ੀਲੈਂਡ ਦੌਰੇ ‘ਤੇ ਹੈ।ਇਸ ਘਟਨਾ ਦੌਰਾਨ ਪੂਰੀ ਟੈਸਟ ਟੀਮ ਮਸਜਿਦ ‘ਚ ਸੀ। ਬੰਗਲਾਦੇਸ਼ੀ ਕ੍ਰਿਕਟ ਟੀਮ ਦੇ ਐਨਾਲਾਈਜ਼ਰ ਸ਼੍ਰੀਨਿਵਾਸ ਚੰਦਰਸ਼ੇਖਰ ਨੇ ਕਿਹਾ, ‘ਹਮਲੇ ਸਮੇਂ ਦੌਰਾਨ ਸਾਰੀ ਟੀਮ ਮਸਜਿਦ ‘ਚ ਹੀ ਸੀ। ਹਾਲਾਂਕਿ ਇਸ ਘਟਨਾ ‘ਚ ਸਾਨੂੰ ਕੁਝ ਨਹੀਂ ਹੋਇਆ। ਇਹ ਕਾਫ਼ੀ ਭਿਆਨਕ ਅਨੁਭਵ ਸੀ।ਗੋਲੀਬਾਰੀ ਦੌਰਾਨ ਫੇਸਬੁਕ ‘ਤੇ ਲਾਈਵ ਸੀ ਹਮਲਾਵਰ- ਹਮਲਾਵਰ ਗੋਲੀਬਾਰੀ ਦੌਰਾਨ ਫੇਸਬੁਕ ‘ਤੇ ਲਾਈਵ ਸੀ। ਇਸ ਦੌਰਾਨ ਉਸ ਨੇ ਕਿਹਾ ਕਿ ਉਹ 28 ਸਾਲਾ ਆਸਟ੍ਰੇਲੀਆਈ ਹੈ। ਉਹ ਇਸ ਹਮਲੇ ਦੀ ਪਿਛਲੇ 2 ਸਾਲ ਤੋਂ ਯੋਜਨਾ ਬਣਾ ਰਿਹਾ ਸੀ।

Send this to a friend