Skip to content
Independent perspectives. Global stories.
BREAKING

ਸਾਬਕਾ ਸੈਨਿਕਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਭਾਰੀ ਇੱਕਠ

Share this story

image ਗੁਰਦਾਸਪੁਰ, 16 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ) – ਐਕਸ ਸਰਵਿਸਮੈਨ ਸੇਵਾ ਦਲ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਐਕਸ ਜੇ.ਸੀ.ਓ ਮਨਜੀਤ ਸਿੰਘ ਟਾਂਡਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਇੱਕਠ ਦਲ ਦੇ ਮੁੱਖ ਦਫਤਰ ਤਿੱਬੜੀ ਕੈਂਟ ਵਿਖੇ ਕੀਤਾ ਗਿਆ। ਜਿਸ ਵਿਚ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਸਾਬਕਾ ਅਰਧ ਸੈਨਿਕ ਬਲਾਂ ਦੇ ਜਵਾਨਾ ਨੇ ਭਾਗ ਲਿਆ। ਇਸ ਇੱਕਠ ਵਿਚ ਐਮ.ਪੀ.ਪ੍ਰਤਾਪ ਸਿੰਘ ਬਾਜਵਾ, ਐਮ.ਐਲ.ਏ ਅਰੁਣਾ ਚੌਧਰੀ, ਸਾਬਕਾ ਆਡੀਸ਼ਨਲ ਡਾਇਰੈਕਟਰ ਅਸ਼ੋਕ ਚੌਧਰੀ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਇਸ ਮੋਕੇ ਪ੍ਰਧਾਨ ਟਾਂਡਾ ਨੇ ਬੋਲਦਿਆਂ ਕਿਹਾ ਕਿ ਅਕਾਲੀ-ਭਾਜਪਾ ਦੇ ਲੀਡਰਾਂ ਵਿਚ ਹੁਣ ਸੈਨਿਕਾਂ-ਸਾਬਕਾ ਸੈਨਿਕਾਂ ਬਾਰੇ ਇੰਨੀ ਮਾੜੀ ਤੇ ਘਟੀਆ ਸੋਚ ਹੈ ਕਿ ਹਲਕਾ

ਅੰਮ੍ਰਿਤਸਰ ਲੋਕ ਸਭਾ ਤੋਂ ਚੋੜ ਲੜ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਕਰਮਜੀਤ ਸਿੰਘ ਮਜੀਠੀਆ ਵਲੋਂ ਇਹ ਕਹਿਣਾ ਕਿ ਕੈਪਟਨ ਦੀ ਧੌਣ ਦਬਾ ਦਿਆਂਗੇ। ਸ਼੍ਰੀ ਅਰੁਣ ਜੇਤਲੀ ਵਲੋਂ ਇਹ ਕਹਿਣਾ ਕਿ ਫੌਜੀ ਅਜਿਹੇ ਹੀ ਹੁੰਦੇ ਹਨ। ਪ੍ਰਧਾਨ ਟਾਂਡਾ ਨੇ ਮਜੀਠੀਆ ਨੂੰ ਇਹ ਆਪਣੀ ਤਸਵੀਰ ਜ਼ਰਾ ਸਾਫ ਕਰਕੇ ਦਸੋ ਕਿ ਤੁਸੀ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਸਮਝਦੇ ਹੋਏ। ਤੁਸੀ ਸੈਨਾ ਦੇ ਬਹਾਦਰ, ਸੁਰਬੀਰ ਯੋਧਿਆਂ, ਸਰਹੱਦਾਂ ਦੇ ਰਖਵਾਲਿਆਂ ਸੈਨਿਕਾਂ, ਸਾਬਕਾ ਸੈਨਿਕਾਂ ਬਾਰੇ ਕੀ ਸੋਚ ਰੱਖਦੇ ਹੋਏ ਜੋ ਜਵਾਨ ਜੰਗੇ ਮੈਦਾਨ ਵਿਚ ਸ਼ਹੀਦ ਹੋ ਜਾਂਦਾ ਹੈ। ਉਨ੍ਹਾਂ ਨੂੰ  ‘ਅਮਰ ਸ਼ਹੀਦ ਕਿਹਾ ਜਾਂਦਾ ਹੈ, ਜੋ ਵਰਦੀਆਂ ਗੋਲੀਆਂ, ਦੁਸ਼ਮਣ ਦੇ ਟੈਂਕਾ ਦੇ ਗੋਲਿਆਂ ਵਿਚੋਂ ਬਹਾਦਰੀ ਨਾਲ ਯੁੱਧ ਕਰਦਾ ਬੱਚ ਕੇ ਆ ਜਾਂਦਾ ਹੈ। ਉਸ ਨੂੰ ਜੀਉਂਦਾ ਸ਼ਹੀਦ ਕਰਾਰ ਦਿਤਾ ਜਾਂਦਾ ਹੈ। ਜੇ ਅੱਜ ਤੂਸੀ ਸੈਨਾ ਦੇ ਜਿਉਂਦੇ ਸ਼ਹੀਦਾਂ ਦਾ ਘਟੀਆ ਸ਼ਬਦਾਂਵਾਲੀ ਵਰਤ ਕੇ ਅਪਮਾਨ ਕਰ ਰਹੇ ਹੋ ਤਾਂ ਇਹ ਜਿਥੇ ਪੰਜਾਬ ਦੇ ਮਹਾਨ ਯੋਧਿਆਂ ਦੀ ਤੋਹੀਨ ਹੈ। ਉਥੇ ਸਾਰੇ ਹੀ ਦੇਸ਼ ਦੇ ਸੈਨਿਕਾਂ, ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਅਰਧ ਸੈਨਿਕ ਬਲਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਦੇਸ਼ ਦੀ ਗੋਰਵਸ਼ਾਲੀ ਤਾਕਤ ਦੇ ਵਾਰਸਾਂ ਦੀ ਆਨ ਤੇ ਸ਼ਾਨ ਉਪਰ ਭਾਰੀ ਸੱਟ ਵੱਜੀ ਹੈ। ਪ੍ਰਧਾਨ ਟਾਂਡਾ ਨੇ ਅੱਗੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਦੇਸ਼ ਦਾ ਇਕ ਬਹਾਦਰ ਯੋਧਾ ਹੈ। ਅਸੀ ਸਭ ਅਣਖੀ ਜ਼ਮੀਰ ’ਤੇ ਪਹਿਰਾ ਦੇਣ ਵਾਲੇ ਸੈਨਿਕਾਂ, ਸਾਬਕਾ ਸੈਨਿਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਾਬਕਾ ਸੈਨਿਕ ਬੁਜ਼ਦਿਲ ਕਾਇਰ ਨਹੀਂ ਕਿ ਸਾਡੀ ਬੇਇਜ਼ਤੀ ਕੀਤੀ ਜਾਵੇ ਤਾਂ ਅਸੀ ਵੋਟਾਂ ਅਕਾਲੀ-ਭਾਜਪਾ ਨੂੰ ਪਾਈਏ। ‘ਜਾਗੋ ਵੀਰੋ’ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ. ਪ੍ਰਤਾਪ ਸਿੰਘ ਬਾਜਵਾ, ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ, ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਮਹਿੰਦਰ ਸਿੰਘ ਕੇ.ਪੀ. ਪੰਜਾਬ ਭਰ ਅਤੇ ਪੂਰੇ ਦੇਸ਼ ਵਿਚ ਕਾਂਗਰਸ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਹੱਕ-ਸੱਚ ਦੀ ਹੌਂਦ ਨੂੰ ਜ਼ਬੂਤ ਕਰੋ। ਇਸ ਮੋਕੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਤੇ ਐਮ.ਪੀ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਰਾਹੁਲ ਗਾਂਧੀ ਨਾਲ ਸਾਰੀ ਗੱਲਬਾਤ ਕਰਦੇ ਸਾਬਕਾ ਸੈਨਿਕਾਂ ਦੀ ‘ਇਕ ਰੈਂਕ ਇਕ ਪੈਨਸ਼ਨ’ ਮਨਜੂਰ ਕਰਵਾਈ ਅਤੇ ਰਹਿੰਦੀਆਂ ਮੰਗਾਂ ਵੀ ਹੱਲ ਕੀਤੀਆਂ ਜਾਣਗੀਆਂ। ਪੰਜਾਬ ਵਿਚ ਸੜਕਾਂ ਦੀ ਤਰਸਯੋਗ ਹਾਲਤ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਉਹਨਾਂ ਨੇ  ਕਿਹਾ ਕਿ ਮੈਂ ਇਸ ਹਲਕੇ ਲਈ ਵੱਧ ਤੋਂ ਵੱਧ ਪ੍ਰੋਜੈਕਟ ਕੇਂਦਰ ਸਰਕਾਰ ਕੋਲੋਂ ਮਨਜੂਰ ਕਰਵਾਏ ਸੀ ਪਰ ਅਕਾਲੀ-ਭਾਜਪਾ ਦੀਆਂ ਗਲਤ ਨੀਤੀਆਂ ਕਾਰਣ ਇਹ ਪ੍ਰੋਜੈਕਟ ਨੇਪਰੇ ਨਾ ਚੜ ਸਕੇ। ਬਾਜਵਾ ਨੇ ਬੋਲਦਿਆਂ ਕਿਹਾ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਂਗਰਸ ਨੂੰ ਕਾਮਯਾਬ ਕਰੋ ਤਾਂ ਜੋ ਤੁਹਾਡੇ ਸਭ ਕੰਮ ਕੀਤੇ ਜਾਣਗੇ। ਅਕਾਲੀ-ਭਾਜਪਾ ਨੂੰ ਗਲੀ-ਗਲੀ ਸ਼ਰਾਬ ਦੇ ਠੇਕੇ ਖੋਲ ਕੇ ਪੰਜਾਬ ਦੇ ਨੋਜਵਾਨਾਂ ਨੂੰ ਨਸ਼ਈ ਕਰ ਦਿੱਤਾ ਹੈ। ਟੈਕਸ ਲਗਾ ਕੇ ਅਕਾਲੀ ਸਰਕਾਰ ਨੇ ਸਾਰੀ ਜਨਤਾ ਨੂੰ ਕਰਜ਼ਾਈ ਕਰਕੇ ਰੱਖ ਦਿੱਤਾ ਹੈ। ਬਾਜਵਾ ਨੇ ਸਾਬਕਾ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਹਰ ਪਾਰਟੀ ਦੇ ਸਾਬਕਾ ਸੈਨਿਕਾਂ ਨੂੰ ‘ਇਕ ਰੈਂਕ ਇਕ ਪੈਨਸ਼ਨ’ ਦਾ ਫਾਇਦਾ ਹੋਇਆ। ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਸਾਬਕਾ ਸੈਨਿਕਾਂ ਦੇ ਇਹ ਭਾਰੀ ਇੱਕਠ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਅਤੇ ਸੈਂਕੜੇ ਹੀ ਸਾਬਕਾ ਸੈਨਿਕ ਅਤੇ ਕਾਂਗਰਸੀ ਵਰਕਰਾਂ ਇਥੇ ਹਾਜ਼ਰ ਹੋਏ ਹਨ। ਇਸ ਮੌਕੇ ਬੀਬੀ ਅਰੁਣਾ ਚੌਧਰੀ ਐਮ.ਐਲ.ਏ. ਦੀਨਾਨਗਰ, ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਹਲ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਪ੍ਰਿੰ: ਰਣਜੀਤ ਸਿੰਘ, ਕੈਪਟਨ ਕੈਲਾਸ਼ ਕੁਮਾਰ, ਕੈਪ. ਕਰਨੈਲ ਸਿੰਘ ਛੀਨਾ ਬੇਟ, ਸੂਬੇ. ਮੇਜ਼ਰ ਕੁੰਦਨ ਲਾਲ। ਸੂਬੇ. ਮੇਜਰ ਸੋਮ ਰਾਜ, ਸਿਪਾਹੀ ਜੋਗਿੰਦਰ ਸਿੰਘ, ਸੂਬੇ ਮੇਜਰ ਗੁਰਦੀਪ ਸਿੰਘ, ਹੋਲਦਾਰ ਮੰਗਲ ਸਿੰਘ ਬੱਲਗਣ, ਸਿਪਾਹੀ ਜਗੀਰ ਸਿੰਘ, ਮਨੋਹਰ ਲਾਲ, ਅਮਰੀਕ ਸਿੰਘ, ਨਾਇਬ ਸੂਬੇ ਜਗੀਰ ਸਿੰਘ, ਲਖਵਿੰਦਰ ਸਿੰਘ ਮਾਨ ਚੌਪੜਾ, ਸੂਬੇ. ਭੁਪਿੰਦਰ ਸਿੰਘ, ਕੈਪ. ਰਣਜੀਤ ਸਿੰਘ, ਇੰਸਪੈਕਟਰ ਬਲਵੀਰ ਸਿੰਘ, ਪ੍ਰਕਾਸ਼ ਸਿੰਘ, ਭੁਪਿੰਦਰ ਸਿੰਘ ਕਾਹਨੂੰਵਾਨ, ਕੈਪ. ਅਜੀਤ ਸਿੰਘ, ਇੰਸ.ਬਲਵੀਰ ਸਿੰਘ, ਕੈਪ. ਗੁਰਮੇਜ ਸਿੰਘ, ਤਰਸੇਮ ਸਿੰਘ, ਜਗੀਰ ਸਿੰਘ, ਸੂਬੇ. ਗੁਰਨਾਮ ਸਿੰਘ, ਹੋਲਦਾਰ ਰਘਬੀਰ ਸਿੰਘ, ਹੋਲਦਾਰ ਪ੍ਰਤਾਪ ਸਿੰਘ, ਹੋਲਦਾਰ ਬੂਟਾ ਸਿੰਘ, ਇਕਬਾਲ  ਸਿੰਘ, ਨਾਇਕ ਨਵਜੋਤ ਸਿੰਘ, ਮਹਿੰਦਰ ਸਿੰਘ ਸਰਪੰਚ, ਹਰਜਿੰਦਰ ਸਿੰਘ, ਹੋਲਦਾਰ ਚਮਨ ਲਾਲ, ਨਾਇਕ ਪ੍ਰਤਾਪ ਸਿੰਘ ਤਿੱਬੜੀ, ਬ੍ਰਿਗੇਡੀਅਰ ਐਮ.ਪੀ. ਸਿੰਘ, ਕਰਨਲ ਇੰਦਰਜੀਤ ਸਿੰਘ, ਸੂਬੇ.ਪ੍ਰਤਾਪ ਸਿੰਘ, ਸੂਬੇ.ਲਾਲ ਸਿੰਘ, ਹੋਲ. ਫੌਜਾ ਸਿੰਘ, ਸੁਰਜੀਤ ਸਿੰਘ, ਮਹਿੰਦਰ ਸਿੰਘ ਜੀਂਦੜ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੈਂਕੜੇ ਸਾਬਕਾ ਸੈਨਿਕਾਂ ਆਦਿ ਹਾਜ਼ਰ ਸਨ।

WRITTEN BY