ਜਲੰਧਰ, 14 ਮਾਰਚ (ਹਰਪਾਲ ਸਿੰਘ ਬਜਵਾ)- ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ ਲੋਕ ਸਭਾ ਚੋਣਾਂ ਸਾਲ 2019 ਨੂੰ ਮਦੇਨਜਰ ਰਖਦੇ ਹੋਏ ਸਟਰੌਂਗ ਨਾਂਕਾਬੰਦੀ ਦੋਰਾਨ 4 ਪਿਸਤੋਲ, 9 ਜਿੰਦਾਂ ਰੌਦ ਸਮੇਤ 6 ਦੋਸ਼ੀਆਂ ਨੂੰ ਗ੍ਰਿਫਤਾਰ ਪਾਸੋਂ ਕਰੋੜਾਂ ਦੀ ਹੈਰੋਇਨ ਬਰਾਮਦ ਕਰਨ ਵਿਚ ਵਡੀ ਸਫਲਤਾ ਹਾਸਲ ਕੀਤੀ।,ਨਵਜੋਤ ਸਿੰਘ ਮਾਹਲ ਐਸ ਐਸ ਪੀ ਨੇ ਇਕ ਪਤਰਕਾਰ ਸੰਮੇਲਨ ਦੌਰਾਨ ਦਸਿਆ ਫਿਲੇਰ ਪੁਲਿਸ ਨੇ ਸਤਲੁਜ ਦਰਿਆ ਦੇ ਪੁਲ ਨਜਦੀਕ ਨਾਕੇ ਦੌਰਾਨ ਗੁਪਤ ਸੂਚਨਾ ਦੇ ਆਧਾਰ ਤੇ ਦਿਲੀ ਤੋ ਜਲੰਧਰ ਆ ਰਹੀ ਬਸ ‘ਚੋ ਇਕ ਵਿਆਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਕਰੋੜਾ ਰੁਪਏ ਕੀਮਤ ਬਣਦੀ ਹੈ। ਉਨਾਂ ਕਿਹਾ ਕਿ ਉਕਤ ਦੋਸ਼ੀ ਵਿਆਕਤੀ ਦੀ ਪਛਾਣ ਮਿਰਾਜ ਰਹਿਮਾਨੀ ਉਰਫ ਮਿਰਾਜ ਵਾਸੀ ਉਤਮ ਨਗਰ ਨਵੀ ਦਿਲੀ ਵਜੋ ਹੋਈ ਹੈ ਅਤੇ ਦੂਸਰੇ ਦੋਸ਼ੀ ਦੀ ਪਛਾਣ ਅਨੀ ਚੀਫ ਉਬੀਨਾ ਨਾਜ਼ੀਰੀਅਨ ਵਜੋ ਹੋਈ ਹੈ।,ਸ. ਮਾਹਲ ਨੇ ਦਸਿਆ ਦਿਹਾਤੀ ਪੁਲਿਸ ਵਲੋ ਇਕ ਹੋਰ ਮਾਮਲੇ ਵਿਚ 6 ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਤੋ ਜਿਨਾਂ ਤੋ 4 ਪਿਸਤੋਲ 32 ਬੋਰ,9 ਜਿੰਦਾ ਰੋਂਦ ਅਤੇ 2 ਗਡੀਆ ਬਰਾਮਦ ਕੀਤੀਆ ਗਈਆ ਹਨ। ਜਿਨਾਂ ਤੋ ਪੁਸ਼ਗਿਛ ਦੌਰਾਨ ਹੋਰ ਵੀ ਵਡੇ ਖੁਲਾਸੇ ਹੋਣ ਦੀ ਸੰਭਵਨਾ ਹੈ।