ਕਰੋੜਾਂ ਸਿੱਖਾਂ ਦੀ ਅਰਦਾਸ ਅੱਜ 70 ਸਾਲ ਬਾਅਦ ਹਕੀਕਤ ’ਚ ਪੂਰੀ ਹੋਣ ਦੀ ਆਸ : ਬੀਬੀ ਹਰਿਸਿਮਰਤ ਕੌਰ ਬਾਦਲ

ਨਵੀਂ ਦਿੱਲੀ, 14 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸਿੱਖ ਪੰਥ ਦੇ ਨਵੇਂ ਸਾਲ (ਨਾਨਕਸ਼ਾਹੀ ਸੰਮਤ 551) ਦੀ ਖੁਸ਼ੀ ਵਿਚ 1 ਚੇਤ ਦਾ ਮਹੀਨਾ ਚੜ੍ਹਨ ਦੇ ਮੌਕੇ ਤੇ ਸਾਬਕਾ ਕੇਂਦਰੀ ਫੁਡ ਪ੍ਰੋਸੇਸਿੰਗ ਉਦਯੋਗ ਮੰਤਰੀ ਬੀਬੀ ਹਰਿਸਿਮਰਤ ਕੌਰ ਬਾਦਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ। ਇਸ ਦੌਰਾਨ ਉਨ੍ਹਾਂ ਨੇ ਸਮੂਚੇ ਪੰਥ ਵਲੋਂ ਕਰਤਾਰਪੁਰ ਲਾਂਘੇ ਦੇ ਖੋਲਣ ਦੇ ਕਾਰਜ ਦੀ ਸਫਲਤਾ ਲਈ ਅਰਦਾਸ ਵਿਚ ਸਮੂਲੀਅਤ ਕੀਤੀ। ਉਨ੍ਹਾਂ ਦੇ ਸਵਾਗਤ ਲਈ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਅਤੇ ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਦਿਲੀ ਕਮੇਟੀ ਮੈਂਬਰ ਹਾਜ਼ਰ ਸਨ। ਬੀਬਾ ਹਰਿਸਿਮਰਤ ਕੌਰ ਨੇ ਪਤਰਕਾਰਾਂ ਨਾਲ ਮੁਲਾਕਾਤ ਦੌਰਾਨ ਦਸਿਆ ਕਿ ਚੇਤ ਦੀ ਸੰਗਰਾਂਦ ਤੋਂ ਖਾਲਸਾ ਪੰਥ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਵੀ ਇਸ ਸਾਲ ਛੇ ਮਹੀਨੇ ਬਾਅਦ ਆ ਰਹੀ ਹੈ। ਇਸ ਮੁਬਾਰਕ ਮੌਕੇ ਤੇ ਅਜ ਦੋਨੋਂ ਸਰਕਾਰਾਂ ਦੀ ਅਫਸਰਸ਼ਾਹੀ ਅਟਾਰੀ ਬਾਰਡਰ ਵਿਖੇ ਗਲਬਾਤ ਕਰਨ ਲਈ ਬੈਠਕ ਕਰ ਰਹੀ ਹੈ। ਸਮੂਹ ਕੌਮ ਵਲੋਂ, ਕਰੋੜਾਂ ਸਿਖਾਂ ਦੀ ਅਰਦਾਸ ਅਜ 70 ਸਾਲ ਬਾਅਦ ਹਕੀਕਤ ਵਿਚ ਪੂਰੀ ਹੋਣ ਜਾ ਰਹੀ ਹੈ। ਛੇਤੀ ਤੋਂ ਛੇਤੀ ਇਹ ਲਾਂਘਾ ਤਿਆਰ ਹੋਵੇ ਕਰੋੜਾਂ ਲੋਕ ਉਥੇ ਜਾ ਕੇ ਨਤਮਸਤਕ ਹੋ ਸਕਣ ਇਹੀ ਅਰਦਾਸ ਕਰਨ ਲਈ ਮੈਂ ਇਥੇ ਆ ਕੇ ਗੁਰੂ ਮਹਾਰਾਜ ਦੀ ਹਾਜ਼ਰੀ ਭਰੀ ਹੈ।

Send this to a friend