May 15, 2026 8:53 pm

ਟੀ.ਐਮ.ਸੀ. ਲੋਕ ਸਭਾ ਚੋਣਾਂ ’ਚ 40.5 ਫ਼ੀਸਦੀ ਟਿਕਟਾਂ ਔਰਤਾਂ ਨੂੰ ਦੇਵੇਗੀ : ਮਮਤਾ ਬੈਨਰਜੀ

ਕੋਲਕਾਤਾ, 12 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਤ੍ਰਿਣਮੂਲ ਕਾਂਗਰਸ (ਟੀ. ਐਮ. ਸੀ.) ਦੀ ਪ੍ਰਧਾਨ ਅਤੇ ਸੂਬੇ ਦੀ ਮੁਖ ਮੰਤਰੀ ਮਮਤਾ ਬੈਨਰਜੀ ਨੇ ਅਜ ਇਹ ਐਲਾਨ ਕੀਤਾ ਹੈ ਕਿ ਲੋਕ ਸਭਾ ਚੋਣਾਂ ‘ਚ ਉਨ੍ਹਾਂ ਦੀ ਪਾਰਟੀ 40.5 ਫ਼ੀਸਦੀ ਮਹਿਲਾ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰੇਗੀ। ਪਛਮੀ ਬੰਗਾਲ ‘ਚ 42 ਲੋਕ ਸਭਾ ਸੀਟਾਂ ਹਨ। ਮਮਤਾ ਤੋਂ ਪਹਿਲਾਂ ਓਡੀਸ਼ਾ ਦੇ ਮੁਖ ਮੰਤਰੀ ਅਤੇ ਬੀਜੂ ਜਨਤਾ ਦਲ (ਬੀ. ਜੇ. ਡੀ.) ਦੇ ਮੁਖੀ ਨਵੀਨ ਪਟਨਾਇਕ ਵੀ ਐਲਾਨ ਕਰ ਚੁਕੇ ਹਨ ਕਿ ਉਨ੍ਹਾਂ ਦੀ ਪਾਰਟੀ ਸੂਬੇ ‘ਚ 33 ਫ਼ੀਸਦੀ ਔਰਤਾਂ ਨੂੰ ਟਿਕਟ ਦੇਵੇਗੀ।ਮਮਤਾ ਬੈਨਰਜੀ ਦੀ ਰਿਹਾਇਸ਼ ’ਤੇ ਅਜ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਬੈਠਕ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸੰਬੰਧੀ ਜਾਣਕਾਰੀ ਦਿਤੀ। ਮਮਤਾ ਨੇ ਕਿਹਾ ਕਿ ਲੋਕ ਸਭਾ ਹਲਕੇ ਆਸਨਸੋਲ ਤੋਂ ਅਦਾਕਾਰਾ ਮੁਨਮੁਨ ਸੇਨ ਚੋਣ ਲੜੇਗੀ।

Send this to a friend