ਪ੍ਰਿਯੰਕਾ ਗਾਂਧੀ ਨੇ ਗੁਜਰਾਤ ਰੈਲੀ ਨੂੰ ਕੀਤਾ ਸੰਬੋਧਨ, ਕਿਹਾ ਵੋਟ ਦਾ ਹਥਿਆਰ ਵਰਤੋ

ਗਾਂਧੀ ਨਗਰ, 12 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਦੀ ਜਨਰਲ ਸਕਤਰ ਬਣਨ ਤੋਂ ਬਾਅਦ ਪਹਿਲੀ ਵਾਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਗਾਂਧੀਨਗਰ ਵਿਚ ਇਕ ਜਨ–ਸੰਪਰਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੀ ਜਾਗਰੂਕਤਾ ਤੋਂ ਵਡੀ ਕੋਈ ਦੇਸ਼–ਭਗਤੀ ਨਹੀਂ ਹੈ। ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਅਜ ਦੇ ਦੌਰ ਵਿਚ ਰੋਜ਼ਗਾਰ ਸਭ ਤੋਂ ਵਡਾ ਮੁਦਾ ਹੈ। ਉਨ੍ਹਾਂ ਕਿਸਾਨਾਂ ਦੇ ਕਰਜ਼ੇ ਦੀ ਸਮਸਿਆ ਨੂੰ ਲੈ ਕੇ ਵੀ ਸਰਕਾਰ ਉਤੇ ਨਿਸ਼ਾਨਾ ਲਾਇਆ। ਦੇਸ਼ ਵਿਚ ਫੈਲੀ ਭੀੜ ਤੇ ਫਿਰਕੂ ਹਿੰਸਾ ਨੂੰ ਲੈ ਕੇ ਵੀ ਪ੍ਰਿਯੰਕਾ ਨੇ ਆਪਣੀ ਗਲ ਰਖੀ ਤੇ ਜਨਤਾ ਨੂੰ ਕਿਹਾ ਕਿ ਇਹ ਸਭ ਚੀਜ਼ਾਂ ਤਕਲੀਫ਼ ਦਿੰਦੀਆਂ ਹਨ।ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਜਨਤਾ ਸਰਕਾਰ ਨੂੰ ਸੁਆਲ ਕਰੇ ਕਿ ਜਿਹੜੀਆਂ ਦੋ ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ, ਉਹ ਕਿਥੇ ਹਨ।

Send this to a friend