ਬਸਤੀ 15 ਅਪ੍ਰੈਲ (ਪੀ.ਟੀ.)-ਉਤਰ ਪ੍ਰਦੇਸ਼ ਵਿਚ ਬਸਤੀ ਲੋਕ ਸਭਾ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਸੰਜੇ ਜੈਸਵਾਲ ਆਪਣੇ ਵਿਰੁੱਧ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਉਪਰੰਤ ਚੋਣ ਮੈਦਾਨ ’ਚੋਂ ਹਟ ਗਿਆ ਹੈ। ਜੈਸਵਾਲ ਜੋ ਰੂਦੌਲੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਹਨ, ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਹੈ ਕਿ ਉਹ ਨਿਰਦੋਸ਼ ਹੈ ਤੇ ਉਸ ਨੂੰ ਜਬਰ ਜਨਾਹ ਮਾਮਲੇ ’ਚ ਝੂਠਾ ਫਸਾਇਆ ਗਿਆ ਹੈ। ਉਸ ਨੇ ਕਿਹਾ ਹੈ ਕਿ ਮੇਰੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਪਹਿਲਾਂ ਲੱਗੇ ਦੋਸ਼ਾਂ ’ਚੋਂ ਸਾਫ ਹੋ ਕੇ ਨਿਕਲਾਂ ਤੇ ਬਾਅਦ ਵਿਚ ਚੋਣ ਲੜਾਂ।



