Skip to content
Independent perspectives. Global stories.
BREAKING

ਸ੍ਰੀ ਮੁਕਤਸਰ ਸਾਹਿਬ ਦੇ ਲੋਕ ਕਹਿੰਦੇ ਸ਼ੇਰ ਸਿੰਘ ਘਬਾਇਆ ਤੂੰ ਪਹਿਲਾਂ ਕਿਉਂ ਨਹੀ ਆਇਆ, ਹੁਣ ਕਰਦਾ ਫਿਰਦਾ ਕਿਉਂ ਤਾਇਆ-ਤਾਇਆ

Share this story

ਸ੍ਰੀ ਮੁਕਤਸਰ ਸਾਹਿਬ/ ਲੱਖੇਵਾਲੀ, 15 ਅਪ੍ਰੈਲ (ਰਾਜ ਕੰਵਲ)- ਜਿਵੇ-ਜਿਵੇ ਲੋਕ ਸਭਾਂ ਦੀਆਂ ਚੋਣਾ ਦੇ ਦਿਨ ਨੇੜੇ ਆ ਰਹੇ ਹਨ ਤਿਉ ਤੋ ਸਿਆਸੀ ਪਾਰਟੀਆ ਲੋਕਾ ਨੂੰ ਭਰਮਾਉਣ ਲਈ ਅੱਡੀ ਚੋਟੀ ਦਾ  ਜ਼ੋਰ ਲਗਾ ਰਹੀਆ ਹਨ। ਅਤੇ ਘਰ-ਘਰ ਜਾ ਵੋਟਾ ਮੰਗ ਰਹੇ ਹਨ। ਅਤੇ ਸਿਆਸੀ ਲੀਡਰਾਂ ਨੇ ਰਾਤ ਦਿਨ ਇੱਕ ਕਰ ਰੱਖਿਆ ਹੈ। ਪਰ ਅਕਾਲੀ ਦਲ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਭਰਮਾ ਹੁਗਾਰਾ ਨਹੀ ਮਿਲ ਰਿਹਾ ਸਗੋ ਲੋਕ ਇੰਨ੍ਹਾਂ ਨੂੰ ਤਾਅਨੇ ਮਾਰ ਰਹੇ ਹਨ ਕਿ ਤੁਹਾਡਾ ਉਮੀਦਵਾਰ ਸ਼ੇਰ ਸਿਘ ਘੁਬਾਇਆ ਕਦੇ ਨਾ ਪਿੰਡਾਂ ਅਤੇ ਨਾ ਕਦੇ ਸ਼ਹਿਰਾ ਵਿੱਚ ਆਇਆ। ਹੁਣ ਵੋਟਾ ਲੈਣ ਲਈ ਘਰ-ਘਰ ਕਰਦਾ ਫਿਰਦਾ ਤਾਇਆ-ਤਾਇਆ ਅਤੇ ਕਈਆਂ ਪਿੰਡਾਂ ਵਿੱਚੋ ਕਾਲੀਆ ਝੰਡੀਆ ਵਿਖਾ ਕਿ ਭਜਾਇਆ। ਚਰਚੇ ਇਹ ਵੀ ਦੱਸਦੇ ਹਨ ਕਿ ਸ਼ਹਿਰਾਂ ਦੇ ਲੋਕ ਪ੍ਰਾਪਰਟੀ ਟੈਕਸ ਲੱਗਣ ਕਰਕੇ ਮਜੌਦਾ ਸਰਕਾਰ ਤੋ ਦੁਖੀ ਹਨ। ਕਿੳਕਿ ਉਪ-ਮੰਤ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇੱਕ  ਹੀ ਰੱਟ ਲਾਈ ਰੱਖਦੇ ਹਨ ਕਿ

ਅਸੀ ਵਿਕਾਸ ਬਹੁਤ ਕੀਤਾ ਹੈ ਅਤੇ ਵਿਕਾਸ ਦੇ ਆਧਾਰ ਤੇ ਹੀ ਵੋਟਾਂ ਮੰਗਦੇ ਹਾ। ਜੇ ਵਿਕਾਸ ਕੀਤਾ ਹੈ ਤਾਂ ਪਿੰਡਾਂ ਵਿੱਚ ਲੋਕ ਇਹਨਾਂ ਨੂੰ ਕਾਲੀਆਂ ਝੰਡੀਆ ਕਿਉ ਵਿਖਾ ਰਹੇ ਹਨ। ਜਦੋ ਲੋਕ ਵੋਟਾ ਮੰਗਣ ਗਏ ਲੀਡਰਾਂ ਨੂੰ ਕਾਲੀਆ  ਝੰਡੀਆ  ਦਿਖਾਉਦੇ ਹਨ ਤਾਂ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਕਹਿੰਦਾ ਹੈ ਧੀਆਂ ਆਲਿਉ ਬਹਿ ਕੇ ਗੱਲ ਝਾਅ ਕਰੋ। ਮੇਰੀਆ ਕੁਝ ਮੁਜਬੂਰੀਆ ਕਾਰਨ ਦਰਸ਼ਨ ਨਹੀ ਦੇ ਸਕਿਆ। ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਪਾਣੀ ਵਾਲੀਆ ਟੈਕੀ ਵਿੱਚੋ ਵੀ ਲੱਖਾ ਰੁਪਏ ਦਾ ਘਪਲਾ ਜ਼ਾਹਿਰ ਹੋਇਆ ਹੈ।ਕਿੳਕਿ ਪਿਛਲੇ ਦਿਨੀ ਵਿਰੁੱਧੀ ਧਿਰ ਦੇ ਉਮੀਦਾਰ ਨੇ ਆਰ ਟੀ ਐਕਟ ਦੇ ਅਧੀਨ ਇਹ ਜਾਣਕਾਰੀ ਜੰਨਤੱਕ  ਕੀਤੀ ਸੀ ਕਿ ਪਾਣੀ ਵਾਲੀਆ ਟੈਕੀਆ ਜੋ ਪਿੰਡਾਂ ਵਿੱਚ ਸੇਰ ਸਿਘ ਘੁਬਾਇਆ ਵੱਲੋ ਦਿੱਤੀਆਂ ਗਈਆ ਸਨ ਉਹਨਾ ਦੇ ਮੁਤਾਬਿਕ ਇੱਕ ਟੈਕੀ ਦੀ ਕੀਮਤ ਪੱਖੇ ਤੋ ਬੈਗਾਰ ਤਕਰੀਬਨ ਢਾਈ ਲੱਖ ਰੁਪਏ ਦਿਖਾਈ ਗਈ ਹੈ। ਜਦੋ ਕਿ ਇਹ ਟੈਕੀ ਦੀ ਕੀਮਤ ਹਜ਼ਾਰਾ ਦੇ ਹਿਸਾਬ ਨਾਲ ਹੈ। ਦੂਸਰੇ ਪਾਸੇ ਨਿਰੇਗਾ ਮਜ਼ਦੂਰ ਐਤਕੀ ਮੌਜ਼ੂਦਾ ਸਰਕਾਰ ਦਾ ਸਾਥ ਨਹੀ ਦੇਣਗੇ। ਕਿੳਕਿ ਕੇਦਰ ਸਰਕਾਰ ਵੱਲੋ ਆਇਆ ਕਰੋੜਾਂ ਰੁਪਇਆ ਪਤਾ ਨਹੀ ਮੌਜ਼ੂਦਾ ਸਰਕਾਰ ਨੇ ਕਿਹੜੇ ਖੂਹ ਖਾਤੇ ਪਾ  ਦਿੱਤਾ ਹੈ ਅਤੇ ਮੁਲਾਜਮ ਜਥੇਬੰਦੀਆ  ਤਨਖਾਹਾ ਨੂੰ ਤਰਸ ਰਹੇ ਹਨ। ਸਟਾਫ਼ ਨਰਸਾਂ ਸਰਕਾਰ ਦ ਮੁਜਾਹਰੇ ਕਰਨ ਲਈ ਮਜ਼ਬੂਰ ਹਨ। ਰੇਤਾ ਬੱਜਰੀ ਦੀ ਕਾਲ ਬਜ਼ਾਰੀ ਕਾਰਨ ਲੋਕਾ ਦੇ ਵਿੱਚ ਮੌਜ਼ੂਦਾ ਸਰਕਾਰ ਤੋ ਵਿਸ਼ਵਾਸ ਉੰਡ ਗਿਆ ਹੈ। ਇਸ ਲਈ ਐਤਕੀ ਲੋਕ ਇਸ ਸਰਕਾਰ ਨੂੰ ਸਬਕ ਸਿਖਾ ਦੇਣਗੇ। ਲੋਕ ਇਹ ਵੀ ਦੋਸ਼ ਲਾਉਦੇ ਹਨ ਕਿ ਘੁਬਾਇਆ ਸਾਹਿਬ ਐਮ ਪੀ ਬਣੇ ਹਨ ਤਾਂ ਉਹਨਾਂ ਨੇ ਸੱਤਾ ਸਾਲਾ ਵਿੱਚ ਵਿਕਾਸ ਤਾ ਕੀ ਕਰਵਾਉਣਾ ਸੀ ਉਹਨਾਂ ਨੇ ਪਿੰਡਾ ਅਤੇ ਸ਼ਹਿਰਾਂ ਵਿੱਚ ਲੋਕਾ ਨਾਲ ਕੋਈ ਤਾਲਮੇਲ ਨਹੀ ਰੱਖਿਆ। ਪਰ ਇਹਨਾਂ ਦੇ ਲੀਡਰ ਪਿੰਡਾ ਵਿੱਚ ਜਾ ਕਿ ਮੋਦੀ-ਮੋਦੀ ਕਰੀ ਜਾਂਦੇ ਹਨ। ਇਹ ਲੋਕਾ ਦੇ ਵਿਕਾਸ ਲਈ ਨਹੀ ਮੋਦੀ ਲਈ ਹੀ ਵੋਟਾ ਮੰਗ ਰਹੇ ਹਨ।ਕਿਉਕਿ ਵਿਕਾਸ ਸਿਰਫ ਅਕਾਲੀ ਦਲ ਦੇ ਲੀਡਰਾ ਦੇ ਘਰ ਤੱਕ ਹੀ ਸੀਮਿਤ ਰਹਿ ਗਿਆ। ਆਉਣ ਵਾਲੀ 30 ਅਪ੍ਰੈਲ ਨੂੰ ਲੋਕ ਵੋਟਾ ਪਾਉਣ ਸਮੇ ਸੋਚਣਗੇ ਕੇ ਵੋਟ ਵਿਕਾਸ ਤੇ ਪਾਈਆ ਜਾ ਵਿਨਾਸ ਨੂੰ ਪਾਈਏ।

WRITTEN BY