ਸ. ਭੂੰਦੜ ਵੱਲੋਂ ਜਿਮ, ਬੱਸ ਅਤੇ ਪਾਣੀ ਵਾਲੀ ਟੈਂਕੀ ਟਰੈਕਟਰ ਕਾਲਜ਼ ਨੂੰ ਦੇਣ ਦਾ ਐਲਾਨ
ਸਰਦੂਲਗੜ੍ਹ, 6 ਮਾਰਚ (ਵਿਪਨ ਗੋਇਲ)- ਸਥਾਨਕ ਸ਼ਹਿਰ ਦੇ ਸਰਦਾਰ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਵਿਖੇ ਮੋਲਿਕ ਕਦਰਾਂ ਕੀਮਤਾਂ ਦੇ ਸਬੰਧ ਵਿੱਚ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਇੱਕ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਮੈਂਬਰ ਰਾਜ ਸਭਾ ਸ੍ਰ.ਬਲਵਿੰਦਰ ਸਿੰਘ ਭੂੰਦੜ ਅਤੇ ਬੀਬੀ ਬਲਵੰਤ ਕੌਰ ਭੂੰਦੜ ਜੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੋਕੇ ਤੇ ਸ੍ਰ. ਭੂੰਦੜ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋ ਦੂਰ ਰਹਿ ਕੇ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ,ਪੜ੍ਹਾਈ ਕਰਨ,ਬਜੁਰਗਾਂ ਅਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਨੇ ਕਾਲਜ ਦੇ ਵਿਦਿਆਰਥੀਆਂ ਦੇ ਆਉਣ ਜਾਣ ਲਈ ਇੱਕ ਬੱਸ,ਸਿਹਤ ਤੰਦਰੁਸਤ ਰੱਖਣ ਲਈ ਇੱਕ ਜਿਮ ਅਤੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਇੱਕ ਪਾਣੀ ਵਾਲੀ ਟਰੈਕਟਰ ਟੈਕੀ ਦੇਣ ਦਾ ਐਲਾਨ ਕੀਤਾ। ਉਨਾਂ ਨੇ ਕਿਹਾ ਕਿ ਕਾਲਜ ਦੇ ਲਈ ਜੇਕਰ ਕਿਸੇ ਵੀ ਵਸਤੂ ਦੀ ਜਰੂਰਤ ਹੋਵੇ ਤਾਂ ਉਹ 24 ਘੰਟੇ ਹਾਜ਼ਿਰ ਹਨ। ਕਾਲਜ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਸਰਦੂਲਗੜ੍ਹ ਜਗਦੀਪ ਸਿੰਘ ਢਿਲੋ,ਪ੍ਰਧਾਨ ਨਗਰ ਕੌਸਲ ਸਰਦੂਲਗੜ੍ਹ ਜਤਿੰਦਰ ਕੁਮਾਰ ਜੈਨ ਬੋਬੀ,ਤਰਸੇਮ ਚੰਦ ਭੋਲੀ,ਸਰਪੰਚ ਖੈਰਾ ਕਲਾਂ ਵਿਜੈ ਕੁਮਾਰ ਜੈਨ,ਸ੍ਰ.ਬੋਹੜ ਸਿੰਘ ਸਿੱਧੂ ਝੰਡਾ ਕਲਾਂ,ਗਣਪਤ ਰਾਮ ਖੈਰਾਂ ਕਲਾਂ,ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਿਰ ਸਨ।