ਲੁਧਿਆਣਾ (ਜਸਪਾਲ ਅਰੋੜਾ)- ਪੀ ਓ ਸਟਾਫ ਦੀ ਪੁਲਸ ਪਾਰਟੀ ਨੇ 2 ਵਖ ਵਖ ਮਾਮਲਿਆਂ ਚ ਭਗੌੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਪੀ ਓ ਸਟਾਫ ਮੁਖੀ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੇ ਮਾਮਲੇ ਚ ਓਹਨਾ ਨੇ ਚੋਰੀ ਮਾਮਲੇ ਚ ਭਗੌੜੇ ਦੋਸ਼ੀ ਨੂੰ ਕਾਬੂ ਕੀਤਾ ਹੈ ਦੋਸ਼ੀ ਦੀ ਪਹਿਚਾਣ ਹੈਬੋਵਾਲ ਦੇ ਗੋਪਾਲ ਨਗਰ ਨਿਵਾਸੀ ਅਮਿਤ ਕੁਮਾਰ ਉਰਫ ਅਕਾਸ਼ ਵਜੋਂ ਹੋਈ ਜਿਸਨੂੰ 24 ਜਨਵਰੀ 2017 ਨੂੰ ਅਦਾਲਤ ਮਾਨਯੋਗ ਭੂਪਿੰਦਰ ਮਿਤਲ ਜੀ ਨੇ ਭਗੋੜਾ ਘੋਸ਼ਿਤ ਕੀਤਾ ਸੀ ਦੂਸਰੇ ਮਾਮਲੇ ਚ ਓਹਨਾ ਨੇ 399/402 ਮਾਮਲੇ ਭਗੌੜੇ ਹੋਏ ਦੋਸ਼ੀ ਜਿਲਾ ਫਿਰੋਜਪੁਰ ਕੇਂਟ ਦੇ ਘੁਮਾਰਮੰਡੀ ਨਿਵਾਸੀ ਨਿਰਮਲ ਸਿੰਘ ਉਰਫ ਨਿੰਮਾ ਨੂੰ ਗ੍ਰਿਫਤਾਰ ਕੀਤਾ ਹੈ ਦੋਸ਼ੀ ਨੂੰ 20 ਜੁਲਾਈ 2017 ਨੂੰ ਮਾਨਯੋਗ ਅਦਾਲਤ ਬਲਵਿੰਦਰ ਕੁਮਾਰ ਨੇ ਭਗੋੜਾ ਘੋਸ਼ਿਤ ਕੀਤਾ ਸੀ ਸਟਾਫ ਦੀ ਪੁਲਸ ਪਾਰਟੀ ਨੇ ਫੜੇ ਦੋਨੋ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਕੇ ਜੇਲ ਭੇਜ ਦਿਤਾ।