ਭਗਤਾ ਭਾਈ ਕਾ (ਸਵਰਨ ਸਿੰਘ ਭਗਤਾ)- ਅਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੀ ਭਰਵੀਂ ਮੀਟਿੰਗ ਗੁਰਦੁਆਰਾ ਤਾਰੂਆਣਾ ਸਾਹਿਬ ਪਿੰਡ ਮਲੂਕਾ ਵਿਖੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਾਰਟੀ ਦੇ ਸਮੂਹ ਵਿੰਗਾਂ ਦੇ ਅਹੁਦੇਦਾਰਾਂ ਤੇ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਮੀਟਿੰਗ ਦੀ ਸੁਰੂਆਤ ਕਰਨ ਤੋਂ ਪਹਿਲਾਂ ਪਿਛਲੇ ਦਿਨੀ ਪੁਲਵਾਮਾ ਵਿਖੇ ਹਮਲੇ ਦੋਰਾਨ ਸਹੀਦ ਹੋਏ ਸੀਆਰਪੀਐਫ ਜਵਾਨਾਂ ਨੂੰ 2 ਮਿੰਟ ਦਾ ਮੌਨ ਧਾਰਨ ਕਰਕੇ ਸਰਧਾਜਲੀ ਭੇਂਟ ਕੀਤੀ ਗਈ ਇਸ ਤੋ ਇਲਾਵਾ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ।ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾ-ਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾ- ਨਾਲ ਝੂਠੇ ਵਾਅਦੇ ਕਰਕੇ ਬਹੁਤ ਵੱਡਾ ਧੋਖਾ ਦਿੱਤਾ ਹੈ ਅਤੇ ਹੁਣ ਇਸ ਸਰਕਾਰ ਨੇ ਵਾਅਦੇ ਮੁਤਾਬਕ ਸਹੂਲਤਾ- ਦੇਣ ਦੀ ਬਜਾਏ ਪਹਿਲਾ- ਮਿਲਦੀਆ- ਸਹੂਲਤਾ- ਵੀ ਬੰਦ ਕਰ ਦਿੱਤੀਆਂ ਹਨ।ਉਨ੍ਹਾਂ ਕਿਹਾ ਕਿ ਇਸ ਸਮੇਂ ਸਾਰੇ ਵਰਗਾਂ ਦੇ ਲੋਕ ਕਾਂਗਰਸ ਸਰਕਾਰ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਉਹ ਪਿਛਲੀ ਅਕਾਲੀ ਸਰਕਾਰ ਵੱਲੋਂ ਕੀਤੇ ਕੰਮਾ- ਨੂੰ ਲੋਕ ਯਾਦ ਕਰ ਰਹੇ ਹਨ।ਸ. ਮਲੂਕਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 10 ਮਾਰਚ ਤੱਕ ਹਲਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ’ਤੇ ਸੱਤਾਧਾਰੀ ਕਾਂਗਰਸ ਸਰਕਾਰ ਵੱਲੋਂ ਦਰਜ ਕੀਤੇ ਝੂਠੇ ਪਰਚੇ ਵਾਪਸ ਨਾ ਲਏ ਤਾਂ ਅਕਾਲੀ ਦਲ ਬਠਿੰਡਾ ਵਿਖੇ ਅਣਮਿਥੇ ਸਮੇਂ ਲਈ ਧਰਨਾ ਦੇਣ ਲਈ ਮਜਬੂਰ ਹੋਵੇਗਾ।ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਜਥੇ. ਸਤਨਾਮ ਸਿੰਘ ਭਾਈਰੂਪਾ, ਗੁਰਮੀਤ ਸਿੰਘ ਧਾਲੀਵਾਲ, ਜਗਮੋਹਨ ਲਾਲ ਭਗਤਾ ਅਤੇ ਚਤਰ ਸਿੰਘ ਗੁੱਡ ਨੇ ਦੋਸ਼ ਲਗਾਇਆ ਕਿ ਚੋਣ ਵਾਅਦਿਆ- ਨੂੰ ਪੂਰਾ ਕਰਨ ਵਿੱਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਅਤੇ ਹੁਣ ਇਹ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਕਰਕੇ ਲੋਕਾ- ਨੂੰ ਬੇਵਕੂਫ ਬਣਾ ਰਹੀ ਹੈ।ਇਸ ਮੌਕੇ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਮੇਵਾ ਸਿੰਘ ਮਾਨ (ਕੋਠਾਗੁਰੂ), ਹਰਿੰਦਰ ਸਿੰਘ ਮਹਿਰਾਜ, ਰਾਕੇਸ਼ ਕੁਮਾਰ ਭਗਤਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਸੁਰਜੀਤ ਸਿੰਘ ਭਾਈਰੂਪਾ, ਸੁਖਦੇਵ ਸਿੰਘ ਧਾਲੀਵਾਲ, ਜਗਦੀਸ਼ ਸਿੰਘ ਪੱਪੂ, ਹਰਦੇਵ ਸਿੰਘ ਗੋਗੀ ਬਰਾੜ, ਰਾਮ ਸਿੰਘ ਭੋਡੀਪੁਰਾ, ਸੀਰਾ ਪੰਨੂੰ, ਸੁਖਜਿੰਦਰ ਖਾਨਦਾਨ,ਗੁਰਬਚਨ ਸਿੰਘ ਕਲੇਰ,ਗੁਰਬਿੰਦਰ ਸਿੰਘ ਕਲੇਰ,ਗੋਰਾ ਸਿੰਘ ਜਲਾਲ,ਸੁਖਚੈਨ ਸਿੰਘ ਪੈਂਟੂ, ਬੂਟਾ ਸਿੰਘ ਭਗਤਾ,ਜਸਵੰਤ ਸਿੰਘ ਸਿੱਧੂ ਆਦਿ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਤੇ ਆਹੁਦੇਦਾਰ ਹਾਜ਼ਰ ਸਨ।