May 15, 2026 10:08 am

ਵੱਖ-ਵੱਖ ਦਲਿਤ ਜਥੇਬੰਦੀਆਂ ਵਲੋਂ 13 ਪੁਆਇੰਟ ਰਸੋਟਰ ਪ੍ਰਣਾਲੀ ਦੇ ਵਿਰੋਧ ’ਚ ਰੋਸ ਮੁਜ਼ਾਹਰਾ ਕੀਤਾ

ਹੁਸ਼ਿਆਰਪੁਰ (ਅਜੈ ਕੁਮਾਰ)- ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਿੰਨੀ ਸਕਤਰੇਤ ਦੇ ਸਾਹਮਣੇ ਵਖ ਵਖ ਦਲਿਤ ਜਥੇਬੰਦੀਆਂ ਵਲੋਂ 13 ਪੁਆਇੰਟ ਰਸੋਟਰ ਪ੍ਰਣਾਲੀ ਦੇ ਵਿਰੋਧ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ।ਜਿਸ ਵਿਚ ਦਲਿਤ ਆਗੂ, ਸਮਾਜਕ ਕਾਰਜਕਰਤਾ, ਪ੍ਰੋਫੈਸਰ, ਅਧਿਆਪਕ ਤੇ ਵਕੀਲਾ ਨੇ ਸ਼ਿਰਕਤ ਕੀਤੀ ।ਇਸ ਮੌਕੇ ਸ਼੍ਰੀ ਰਣਜੀਤ ਕੁਮਾਰ ਐਡਵੋਕੇਟ ਹੁਸ਼ਿਆਰਪੁਰ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਬੀ ਜੇ ਪੀ ਸਰਕਾਰ ਨੇ ਜਿੰਨਾ ਦਲਿਤਾਂ ਦਾ 5 ਸਾਲਾਂ ਵਿਚ ਨੁਕਸਾਨ ਕੀਤਾ।ਉਨਾ ਪਿਛਲੇ 70 ਸਾਲਾਂ ਵਿਚ ਨਹੀ ਹੋਇਆ।ਉਨ੍ਹਾਂਕਿਹਾ ਦੇਸ਼ ਦੇ ਧਰਮ ਨਿਰਪਖ ਢਾਚੇ ਨੂੰ ਸੰਵਿਧਾਨ ਨੂੰ ਲੋਕਤੰਤਰ ਨੂੰ ਅਤੇ ਗਰੀਬ ਦਲਿਤਾਂ ਦੇ ਹਕਾ ਨੂੰ ਖੋਰਾ ਲਾਉਣਾ ਯੋਜਨਾਬੰਦ ਢੰਗ ਤਰੀਕੇ ਨਾਲ ਕੰਮ ਕੀਤਾ ਗਿਆ।ਉਨ੍ਹਾਂ ਕਿਹਾ ਕਿ13 ਪੁਆਇੰਟ ਰਸੋਟਰ ਭਰਤੀ ਨੀਤੀ ਸਰਕਾਰ ਐਸ,ਸੀ/ਐਸ ਟੀ /ਉ ਬੀਸੀ ਵਿਰੋਧੀ ਹੈ ਤੇ ਇਸਨੂੰ ਸਰਕਾਰ ਮੁਢ ਤੋ ਰੋਕ ਸਕਦੀ ਪਰ ਜਾਣਬੁਝ ਕੇ ਸਰਕਾਰ ਵਲੋਂ ਅਦਾਲਤਾਂ ਵਿਚ ਸਹੀ ਢੰਗ ਨਾਲ ਪੈਰਵਾਈ ਨਹੀਂ ਕੀਤੀ ਗਈ ਤੇ ਦਲਿਤ ਦੇ ਹਕ ਉਪਰ ਡਾਕਾ ਪੈਣ ਦਿਤਾ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਢੰਗ ਤਰੀਕੇ ਤੋ ਲਗਦਾ ਹੈ ਕਿ ਦਲਿਤ ਤੇ ਪਿਛੜਿਆ ਲਈ ਯੂਨੀਵਰਸਿਟੀ ਦੇ ਦਰਵਾਜ਼ੇ ਬੰਦ ਕਰਕੇ ਮਨੂੰਵਾਦੀ ਵਿਵਸਥਾ ਲਾਗੂ ਕਰਨੀਆਂ ਚਾਹੁੰਦੀਆਂਹਨ।ਪਰ ਬਾਬਾ ਸਾਹਿਬ ਅੰਬੇਡਕਰ ਦੇ ਅਨੁਯਾਈ ਭਾਰਤ ਸਰਕਾਰ ਨੂੰ ਅਜਿਹਾ ਨਹੀਂ ਕਰਨ ਦੇਣਗੇ ਅਤੇ ਆਪਣੇ ਹਕ ਲਈ ਸਿਰ ਧੜ ਦੀ ਬਾਜੀ ਲਗਾਉਣ ਲਈ ਤਿਆਰ ਬਰ ਤਿਆਰ ਹਨ ।ਇਸ ਮੌਕੇ ਉਨ੍ਹਾਂ ਨਾਲ ਸਮਾਜ ਸੇਵਕ ਠੇਕੇਦਾਰ ਭਾਗਵਾਨ ਦਾਸ ਸਿਧੂ,ਡਾ ਬਲਦੇਵ ਸਿੰਘ ਪ੍ਰਧਾਨ ਸਿਵਲ ਮੈਡੀਕਲ ਐਸੋਸੀਏਸ਼ਨ,ਡਾ ਸਰਦੂਲ ਸਿੰਘ,ਪ੍ਰੋਫੈਸਰ ਜਸਵੰਤ ਸਾਹਰੀ,ਬਲਵਿੰਦਰਸਿੰਘ ਹੋਰ ਆਗੂਆਂ ਨੇ ਸਾਂਝਾ ਮੰਗ ਪਤਰ ਮਾਨਯੋਗ ਰਾਸ਼ਟਰਪਤੀ ਦੇ ਨਾਮ ਤੇ ਡਿਪਟੀ ਕਮਿਸ਼ਨਰ ਸਾਹਿਬ ਹੁਸ਼ਿਆਰਪੁਰ ਨੂੰ ਦਿਤਾ ਗਿਆ।

Send this to a friend