Skip to content
Independent perspectives. Global stories.
BREAKING

….ਕਾਂਗਰਸ, ਭਾਜਪਾ ਅਤੇ ‘ਆਪ’ ਇੱਕ ਮੌਸਮ ਦੇ ਪੰਛੀ : ਦਲ ਖਾਲਸਾ

Share this story

image ਜਲੰਧਰ, 13 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਦਲ ਖਾਲਸਾ ਨੇ ਕਾਂਗਰਸ, ਭਾਜਪਾ ਅਤੇ ਆਪ ਨੂੰ ਇੱਕੋ ਮੌਸਮ ਦੇ ਪੰਛੀ ਦਸਦਿਆਂ ਕਿਹਾ ਕਿ ਜਦੋਂ ਸਿੱਖ ਹੱਕਾਂ ਅਤੇ ਇਛਾਵਾਂ ਦੀ ਗੱਲ ਆਉਂਦੀ ਹੈ ਤਾਂ ਇਨ੍ਹਾਂ ਸਾਰੀਆਂ ਪਾਰਟੀਆਂ ਦਾ ਇੱਕੋ ਜਿਹਾ ਏਜੰਡਾ ਹੈ ਅਤੇ ਕੋਈ ਵੀ ਪੰਜਾਬ ਮਸਲਾ ਹੱਲ ਨਹੀਂ ਕਰਨਾ ਚਾਹੁੰਦੀ ਸਗੋਂ ਸਾਰੀਆਂ ਹੀ ਸਿਖਾਂ ਦੀ ਵੱਖਰੀ ਆਵਾਜ਼ ਨੂੰ ਦਬਾਉਣ ਲਈ ਹਕੂਮਤੀ ਤਾਕਤ ਨੂੰ ਵਰਤਣ ਦੇ ਹੱਕ ਵਿੱਚ ਹਨ। ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਉਨ੍ਹਾਂ ਅਕਾਲੀ ਆਗੂਆਂ ਦੀ ਅਲੋਚਨਾ ਕੀਤੀ ਜਿਹੜੇ ਭਾਜਪਾ, ਕਾਂਗਰਸ ਤੇ ‘ਆਪ’ ਆਦਿ ਭਾਰਤੀ ਮੁਖਧਾਰਾ ਦੀਆਂ ਪਾਰਟੀਆਂ ਨਾਲ ਮਿਲ ਕੇ ਸਿੱਖ ਆਜ਼ਾਦੀ ਸੰਘਰਸ਼ ਦੇ ਹਿੱਤਾਂ ਦੇ ਖਿਲਾਫ ਭੁਗਤ ਰਹੇ ਹਨ। ਸ. ਧਾਮੀ ਨੇ ਇਸ ਧਾਰਨਾ ਨੂੰ ਮੁੱਢੋਂ ਹੀ

ਨਕਾਰਿਆ ਹੈ ਕਿ ਭਾਰਤੀ ਹਕੂਮਤ ਵੱਲੋਂ ਸਿੱਖਾਂ ਉਤੇ ਕੀਤੇ ਜ਼ੁਲਮ ਖਾੜਕੂ ਧਿਰਾਂ ਦੁਆਰਾ ਕੀਤੀਆਂ ਗਈਆਂ ਹਿੰਸਕ ਕਾਰਵਾਈਆਂ ਦੇ ਜਵਾਬ ਵਿੱਚ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਜ਼ੁਲਮ ਅਤੇ ਤਸ਼ੱਦਦ ਦਾ ਮੰਤਵ ਸਿੱਖਾਂ ਅੰਦਰ ਜੰਗਜੂ ਦੀ ਭਾਵਨਾ ਨੂੰ ਤਬਾਹ ਕਰਨਾ, ਉਨ੍ਹਾਂ ਦੇ ਸਵੈਮਾਣ ਨੂੰ ਰੋਲਣਾ ਅਤੇ ਅਣਖ ਨੂੰ ਮਾਰਨਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਕੋਈ ਵੀ ਖਾੜਕੂ ਗਰੁੱਪ ਸਰਗਰਮ ਨਹੀਂ, ਪਰ ਫਿਰ ਵੀ 15 ਸਾਲ ਬੀਤਣ ਦੇ ਬਾਵਜੂਦ ਸਿੱਖਾਂ ਨੂੰ ਭਾਰਤੀ ਹਕੂਮਤ ਦੇ ਹਮਲਿਆ ਅਤੇ ਵਿਤਕਰਿਆਂ ਵਾਲੀ ਨੀਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ. ਧਾਮੀ ਜਥੇਬੰਦੀ ਦੇ ਯੂਥ ਵਿੰਗ ‘ਸਿ¤ਖ ਯੂਥ ਆਫ ਪੰਜਾਬ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਿ¤ਖ ਕੌਮੀਅਤ ਦਿਵਸ ਵਜੋਂ ਮਨਾਉਣ ਲਈ ਰ¤ਖੀ ਕਾਨਫਰੰਸ ਵਿਚ ਬੋਲ ਰਹੇ ਸਨ। ‘ਸਿ¤ਖ ਰਾਸ਼ਟਰਵਾਦ ਦੇ ਸੰਕਲਪ‘ ਵਿਸ਼ੇ ਤੇ ਆਯੋਜਿਤ ਕਾਨਫਰੰਸ ਵਿਚ ਵ¤ਡੀ ਗਿਣਤੀ ਵਿਚ ਨੌਜਵਾਨ ਲੜਕੇ-ਲੜਕੀਆਂ ਨੇ ਸਮੂਲੀਅਤ ਕੀਤੀ ਅਤੇ ਜੋਸ਼ੋ-ਖਰੋਸ਼ ਨਾਲ ਸਿ¤ਖਾਂ ਦੀ ਅ¤ਡਰੀ ਪਛਾਣ, ਸਭਿਆਚਾਰ, ਬੋਲੀ ਅਤੇ ਇਛਾਵਾਂ ਨੂੰ ਮਿਲ ਰਹੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਆਹਿਦ ਲਿਆ। ਉਹਨਾਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ ਜਿਸ ਉਤੇ ਲਿਖਿਆ ਸੀ ਆਜ਼ਾਦੀ ਸਾਡਾ ਹ¤ਕ ਹੈ। ਨੌਜਵਾਨਾਂ ਨੇ ਖਾਲਸਾਈ ਜ਼ਜ਼ਬਿਆਂ ਵਾਲੇ ਗੀਤ ਗਾਏ। ਸਮਾਗਮ ਦੇ ਸ਼ੁਰੂਆਤ ਵਿ¤ਚ ‘ਦੇਹ ਸ਼ਿਵਾ ਬਰ ਮੋਹ ਇਹ ਹੈਂ…ਦਾ ਸ਼ਬਦ ਗਾਇਨ ਹੋਇਆ। 
ਧਾਮੀ ਨੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਦਲ ਅਤੇ ਹੋਰ ਖੇਤਰੀ ਪਾਰਟੀਆਂ ਸੋਚਦੀਆਂ ਹਨ ਕਿ ਭਾਰਤੀ ਸਟੇਟ ਤਾਕਤ ਦਾ ਵਿਕੇਂਦਰੀਕਰਨ ਕਰੇਗੀ, ਇਸ ਤਰ੍ਹਾਂ ਕੁਝ ਵੀ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਜੂਨ 1984 ਦਾ ਹਮਲਾ ਹੋਰਨਾਂ ਕਾਰਨਾਂ ਤੋਂ ਇਲਾਵਾ ਇਸ ਲਈ ਵੀ ਕੀਤਾ ਗਿਆ ਕਿਉਂਕਿ ਭਾਰਤੀ ਨੀਤੀਘਾੜੇ ਸੂਬਿਆਂ ਨੂੰ ਵੱਧ ਅਧਿਕਾਰ ਕਿਸੇ ਕੀਮਤ ’ਤੇ ਨਹੀਂ ਦੇਣ ਸਬੰਧੀ ਬਜਿਦ ਅਤੇ ਸਪੱਸ਼ਟ ਸਨ। ਉਨ੍ਹਾਂ ਕਿਹਾ ਕਿ ਭਾਰਤੀ ਸਟੇਟ ਦੀ ਰਾਜਨੀਤੀ ਜਿਸ ਦਿਸ਼ਾ ਵੱਲ ਵੱਧ ਰਹੀ ਹੈ, ਉਸ ਨਾਲ ਤਾਕਤ ਦਾ ਵਧੇਰੇ ਕੇਂਦਰੀਕਰਨ ਅਤੇ ਹਿੰਦੂਕਰਨ ਹੋ ਰਿਹਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਦੇ ਸਬੰਧ ਵਿਚ ਕਿਹਾ ਕਿ ਸਿ¤ਖਾਂ ਦੇ ਨਾਲ ਜੋ ਕੁਝ ਮਾੜਾ ਵਾਪਰ ਰਿਹਾ ਹੈ ਉਸ ਬਾਰੇ ਦੁਨੀਆਂ ਦੇ ਤਾਕਤਵਰ ਮੁਲਕਾਂ ਨੂੰ ਜਾਣਕਾਰੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਭਾਰਤ ਨੂੰ ਘ¤ਟ ਗਿਣਤੀਆਂ ਦਾ ਘਾਣ ਕਰਨ ਤੋਂ ਰੋਕਣਾ ਉਨ੍ਹਾਂ ਦੇ ਹਿ¤ਤ ਵਿਚ ਹੈ? ਉਨ੍ਹਾਂ ਮੰਨੀਆਂ ਕਿ ਅੰਤਰਰਾਸ਼ਟਰੀ ਭਾਈਚਾਰੇ ਦੇ ਹਿ¤ਤ ਅਤੇ ਸਿ¤ਖ ਹਿ¤ਤਾਂ ਵਿਚ ਫਰਕ ਹੈ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਵੈ-ਨਿਰਣੇ ਦੇ ਹ¤ਕ ਤੋਂ ਬਿਨ੍ਹਾਂ ਸਿ¤ਖ ਸੁਰ¤ਖਿਅਤ ਨਹੀਂ ਰਹਿ ਸਕਦੇ ਅਤੇ ਇਸ ਲਈ ਸਾਨੂੰ ਸੰਘਰਸ਼ ਕਰਦੇ ਰਹਿਣਾ ਪਵੇਗਾ। ਇਸ ਗ¤ਲ ਦੀ ਪ੍ਰਵਾਹ ਕੀਤੇ ਬਿਨ੍ਹਾਂ ਕਿ ਕੋਣ ਸਾਡੇ ਨਾਲ ਹੈ ਅਤੇ ਕੋਣ ਖਿਲ਼ਾਫ।ਉਨ੍ਹਾਂ ਕਿਹਾ ਕਿ ਖਾਲਸਾ ਪੰਥ ਇਕ¤ਲਾ ਇਕ ਧਾਰਮਿਕ ਫਿਰਕਾ ਨਹੀਂ ਹੈ, ਬਲਕਿ ਇਸਦੀ ਇਕ ਅ¤ਡਰੀ ਰਾਜਨੀਤਿਕ ਪਹਿਚਾਣ ਵੀ ਹੈ। ਉਨ੍ਹਾਂ ਕਿਹਾ ਕਿ ਅ¤ਜ ਸਾਡਾ ਰਾਸ਼ਟਰੀ ਦਿਵਸ ਹੈ, ਭਾਵੇਂ ਕਿ 1849 ਵਿੱਚ ਅੰਗਰੇਜਾਂ ਵਲੋਂ ਸਿ¤ਖ ਰਾਜ ਦੀ ਰਾਜਨੀਤਿਕ ਪ੍ਰਭੂਸ¤ਤਾ ਨੂੰ ਖਤਮ ਕਰ ਦਿ¤ਤਾ ਸੀ ਅਤੇ ਇਸ ਦੇ ਬਾਵਜੂਦ ਸਿ¤ਖ ਇ¤ਕ ਸੰਪੂਰਨ ਕੌਮ ਹੈ ਜੋ ਆਪਣੇ ਖੁ¤ਸੇ ਰਾਜ-ਭਾਗ ਨੂੰ ਮੁੜ ਸਥਾਪਿਤ ਕਰਨ ਲਈ ਕਈ ਔਕੜਾਂ ਦੇ ਬਾਵਜੂਦ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿ¤ਖ ਪ੍ਰਭੁਸ¤ਤਾ ਅਤੇ ਰਾਸ਼ਟਰਵਾਦ ਦਾ ਸੰਕਲਪ ਸਿਖਾਂ ਦੀ ਹੋਂਦ-ਹਸਤੀ ਦਾ ਬੁਨਿਆਦੀ ਹਿੱਸਾ ਹੈ। ਜਥੇਬੰਦੀ ਨੇ ਮੁੜ ਦਹਰਾਉਂਦੀਆਂ ਕਿਹਾ ਕਿ ਸਿ¤ਖਾਂ ਦਾ ਇਕੋਂ ਇ¤ਕ ਸਦੀਵੀਂ ਗੁਰੂ ਗ੍ਰੰਥ ਸਾਹਿਬ ਜੀ ਹਨ।
ਸਿ¤ਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਸ੍ਰ. ਨੋਬਲਜੀਤ ਸਿੰਘ ਨੇ ਕਿਹਾ ਕਿ ਸਿ¤ਖਾਂ ਨੂੰ ਇਕ¤ਠੇ ਹੋ ਕੇ ਕੰਮ ਕਰਨਾ ਪਵੇਗਾ। ਇਹ ਇਕ ਬੁਨਿਆਦੀ ਗ¤ਲ ਹੈ ਕਿ ਜੇਕਰ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਕੋਈ ਹੋਰ ਸਾਡੀ ਲਈ ਆ ਕੇ ਨਹੀਂ ਕਰੇਗਾ। ਉਨ੍ਹਾਂ ਅ¤ਗੇ ਕਿਹਾ ਕਿ ਸਾਨੂੰ ਖੜੋਤ ਨੂੰ ਤੋੜਣਾ ਪਵੇਗਾ ਅਤੇ ਨਵੇਂ ਸੀਰੇ ਤੋਂ ਸ਼ੁਰੂਆਤ ਕਰਨੀ ਪਵੇਗੀ। ਘ¤ਟ ਗਿਣਤੀਆਂ ਨੂੰ ਹਿੰਦੂ ਸਾਗਰ ਵਿਚ ਜ਼ਜਬ ਕਰਨ ਦੇ ਲਈ ਸੰਘ ਪਰਿਵਾਰ‘ ਦੇ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾ ਨੂੰ ਰੋਕਣ ਲਈ ਉਨ੍ਹਾਂ ਨੇ ਸਿ¤ਖ ਨੌਜਵਾਨਾਂ ਨੂੰ ਕਿਹਾ ਕਿ ਉਹ ਸਿ¤ਖ ਸਿਧਾਤਾਂ, ਸ¤ਭਿਆਚਾਰ ਅਤੇ ਰਵਾਇਤਾਂ ਨੂੰ ਅਪਨਾਉਣ। ਨੌਜਵਾਨ ਜਥੇਬੰਦੀ ਦੇ ਸੀਨੀਅਰ ਆਗੂ ਪ੍ਰਭਜੋਤ ਸਿੰਘ (ਨਵਾਂ ਸ਼ਹਿਰ) ਨੇ ਹਿੰਦੂਤ¤ਵ ਦੇ ‘ਇਕ ਦੇਸ਼, ਇ¤ਕ ਸਭਿਆਚਾਰ‘ ਦੇ ਵਿਚਾਰ ਨੂੰ ਰ¤ਦ ਕਰਦਿਆਂ ਕਿਹਾ ਕਿ ਦਿ¤ਲੀ ਦੇ ਆਗੂਆਂ ਨੇ ਸਾਡਾ ਸਭਿਆਚਾਰ, ਧਰਮ ਅਤੇ ਸਮਾਜਿਕ ਜ਼ਿੰਦਗੀਆਂ ਨੂੰ ਭ੍ਰਿਸ਼ਟ ਕਰਕੇ ਰੱਖ ਦਿੱਤਾ ਹੈ।
ਇਸ ਮੌਕੇ ਪ੍ਰੋ ਜਗਮੋਹਨ ਸਿੰਘ, ਪਰਮਜੀਤ ਸਿੰਘ ਟਾਂਡਾ, ਮਨਜੀਤ ਸਿੰਘ ਕਰਤਾਰਪੁਰ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਅਤੇ ਬੀਬਾ ਰਮਿੰਦਰ ਕੌਰ ਨੇ ਵੀ ਵਿਚਾਰ ਰ¤ਖੇ। ਨੌਜਵਾਨਾਂ ਨੇ ਸ ਗਜਿੰਦਰ ਸਿੰਘ ਵਲੋਂ ਰਚਿਤ ਕਾਵਿ-ਸੰਗ੍ਰਹਿ ‘ਸੁਪਨੇ ਤੋਂ ਸੰਘਰਸ਼ ਵ¤ਲ‘ ਕਿਤਾਬ ਵਿਚੋਂ ਜੋਸ਼ ਭਰਪੂਰ ਕਵਿਤਾਵਾਂ ਪੜੀਆਂ। ਸਮਾਗਮ ਵਿੱਚ ਮਤਾ ਪਾਸ ਕਰਕੇ ਕਿਹਾ ਗਿਆ ਕਿ ਸਿ¤ਖ ਕੌਮ ਇਕ ਵ¤ਖਰੀ ਅਤੇ ਵਿਲ¤ਖਣ ਕੌਮ ਹੈ। ਇਸ ਕੌਮ ਦੀ ਤਵਾਰੀਖ ‘ਚ ਵਿਸਾਖੀ ਦਾ ਦਿਨ ਬੜਾ ਖਾਸ ਵਿਸ਼ੇਸ ਅਤੇ ਅਹਿਮ ਹੈ। ਇਸ ਦਿਨ ਖਾਲਸੇ ਦੀ ਸਿਰਜਣਾ ਕੀਤੀ ਗਈ ਸੀ। 13 ਅਪ੍ਰੈਲ 1978 ਦੀ ਵਿਸਾਖੀ ਦੇ ਸਾਕੇ ਤੋਂ ਬਾਅਦ ਖਾਲਸਾ ਪੰਥ ਦੇ ਇਤਿਹਾਸ ਵਿਚ ਇਕ ਨਵੇਂ ਦੌਰ ਦਾ ਆਗਾਜ਼ ਹੋਇਆ ਸੀ। ਮਹਿਸੂਸ ਕੀਤਾ ਗਿਆ ਕਿ ਭਾਰਤ ਦੇਸ਼ ਦੀ ਰਾਜ-ਪ੍ਰਣਾਲੀ ਸਿ¤ਖ ਕੌਮ ਦੀ ਅ¤ਡਰੀ ਹੋਂਦ-ਹਸਤੀ ਨੂੰ ਮਿਟਾਉਣਾ ਚਾਹੁੰਦੀ ਹੈ ਅਤੇ ਭਾਰਤੀ ਰਾਸ਼ਟਰਵਾਦ ਵਰਗਾ ਸੰਕਲਪ ਸਿ¤ਖ ਕੌਮ ਦੇ ਵ¤ਡੇ ਹਿ¤ਸੇ ਨੂੰ ਆਪਣੀ ਮਾਰੂ ਗ੍ਰਿਫਤ ਵਿਚ ਲੈ ਚੁ¤ਕਾ ਹੈ। ਸਿ¤ਖ ਨੌਜਵਾਨਾਂ ਨੂੰ ਹੋਕਾ ਦਿਤਾ ਗਿਆ ਕਿ ਉਹ ਇਸ ਬਿਪਤਾ ਤੇ ਗੁਲਾਮੀ ਦੇ ਦੌਰ ਵਿਚੋਂ ਕੌਮ ਨੂੰ ਬਾਹਰ ਕ¤ਢਣ ਲਈ ਸਿ¤ਖ ਰਾਸ਼ਟਰਵਾਦ ਦੇ ਸੰਕਲਪ ਨੂੰ ਮਜ਼ਬੂਤ ਕਰਨ।ਸਿ¤ਖ ਰਾਸ਼ਟਰਵਾਦ ਦੇ ਸੰਕਲਪ ਦਾ ਆਧਾਰ ਗੁਰੂ-ਸਿਧਾਂਤ ਦਸਿਆ ਗਿਆ ਜਿਸਦਾ ਉਦੇਸ਼ ਸਿ¤ਖ ਕੌਮ ਦੀ ਨਿਆਰੀ ਹਸਤੀ ਨੂੰ ਬਰਕਰਾਰ ਰ¤ਖਦੇ ਹੋਏ ਖਾਲਸਾ ਰਾਜ-ਪ੍ਰਣਾਲੀ ਨੂੰ ਸਥਾਪਤ ਕਰਨਾ ਹੈ। ਜਥੇਬੰਦੀ ਨੇ ਆਹਿਦ ਕੀਤਾ ਕਿ ਉਹ ਪੰਥ ਅੰਦਰ ਸਿ¤ਖ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਲਈ ਪੁਰਜ਼ੋਰ ਯਤਨ ਕਰੇਗੀ ਤਾਂ ਕਿ ਖਾਲਸਾ ਜੀ ਕੇ ਬੋਲ-ਬਾਲੇ ਨੂੰ ਇਸ ਦੁਨੀਆਂ ਅੰਦਰ ਸਥਾਪਤ ਕੀਤਾ ਜਾ ਸਕੇ।

WRITTEN BY