May 15, 2026 4:32 am

ਪਰਵਾਸ ’ਚ ਪੰਜਾਬੀ ਨੂੰ ਪਰਫੁਲਿਤ ਕਰਨ ਵਾਲਾ ਸਾਹਿਤਕਾਰ ਹਰਚੰਦ ਸਿੰਘ ਬਾਗੜੀ

ਪਰਵਾਸ ਵਿਚ ਬੈਠੇ ਪੰਜਾਬੀ ਲੇਖਕ ਭਾਵੇਂ ਆਪਣੀ ਮਾਤ ਭੂਮੀ ਤੋਂ ਹਜ਼ਾਰਾਂ ਮੀਲ ਦੂਰ ਹਨ ਪਰੰਤੂ ਉਹ ਆਪਣੀਆਂ ਜੜਾਂ ਪੰਜਾਬ ਨਾਲ ਜੁੜੇ ਹੋਏ ਹਨ। ਉਹ ਪੰਜਾਬ ਦਾ ਭਲਾ ਚਾਹੁੰਦੇ ਹਨ। ਉਹ ਆਪਣੀਆਂ ਰਚਨਾਵਾਂ ਵਿਚ ਪੰਜਾਬ ਨਾਲ ਆਪਣੇ ਹੇਰਵਿਆਂ ਦਾ ਪਰਗਟਾਵਾ ਕਰਦੇ ਰਹਿੰਦੇ ਹਨ। ਹਰਚੰਦ ਸਿੰਘ ਬਾਗੜੀ ਉਨਹਾਂ ਵਿਚੋਂ ਇੱਕ ਅਜਿਹਾ ਬਹੁਪੱਖੀ ਲੇਖਕ ਹੈ, ਜਿਸਨੇ ਸਾਹਿਤ ਦੇ ਸਾਰੇ ਰੂਪਾਂ ਤੇ ਹੱਥ ਅਜਮਾਇਆ ਹੈ। ਉਸ ਦੀਆਂ ਰਚਨਾਵਾਂ ਵਿਚੋਂ ਪੰਜਾਬੀਅਤ ਝਲਕਦੀ ਹੈ। ਉਸਨੇ ਆਪਣੇ ਕਾਲਜ ਦੇ ਦਿਨਾ ਵਿਚ ਹੀ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਜਿਹੜਾ ਬਾਕਾਇਦਾ ਤੌਰ ਤੇ 1984 ਤੋਂ ਪਰਾਤੱਖ ਰੂਪ ਵਿਚ ਕਹਾਣੀ, ਕਵਿਤਾ ਅਤੇ ਮਹਾਂ ਕਾਵਿ ਦੇ ਰੂਪ ਵਿਚ ਸਾਮਹਣੇ ਆਉਣ ਲੱਗਾ, ਜਿਹੜਾ ਅਜੇ ਤੱਕ ਲਗਾਤਾਰ ਦਰਿਆ ਦੀ ਰਵਾਨਗੀ ਦੀ ਤਰਹਾਂ ਨਿਰੰਤਰ ਜ਼ਾਰੀ ਹੈ। ਹੁਣ ਤੱਕ ਉਸ ਦੀਆਂ 15 ਪੁਸਤਕਾਂ ਪਰਕਾਸ਼ਤ ਹੋ ਚੁਕੀਆਂ ਹਨ, ਜਿਨਹਾਂ ਵਿਚ 2 ਕਹਾਣੀ ਸੰਗਰਹਿ, 11 ਕਾਵਿ ਸੰਗਰਹਿ ਅਤੇ 2 ਮਹਾਂ ਕਾਵਿ ਸ਼ਾਮਲ ਹਨ। ਉਸ ਦਾ ਪਹਿਲਾ ਕਹਾਣੀ ਸੰਗਰਹਿ 1992 ਵਿਚ ਪਰਕਾਸ਼ਤ ਹੋਇਆ ਸੀ। 36 ਸਾਲਾਂ ਦੇ ਸਾਹਿਤਕ ਸਫਰ ਵਿਚ ਉਸ ਨੇ ਪਰਵਾਸ ਦੀ ਰੁਝੇਵਿਆਂ, ਵਿਤਕਰਿਆਂ ਅਤੇ ਜੱਦੋਜਹਿਦ ਵਾਲੀ ਜ਼ਿੰਦਗੀ ਵਿਚੋਂ ਸਮਾਂ ਕੱਢਕੇ ਮਾਤ ਭਾਸ਼ਾ ਪੰਜਾਬੀ ਬੋਲੀ ਦੀ ਸੇਵਾ ਕੀਤੀ ਹੈ। ਖ਼ੁਸੀ ਤੇ ਤਸੱਲੀ ਦੀ ਗੱਲ ਇਹ ਹੈ ਕਿ ¦ਬਾ ਸਮਾਂ ਪਰਵਾਸ ਦਾ ਜੀਵਨ ਬਤੀਤ ਕਰਦਿਆਂ ਉਹ ਆਪਣੇ ਅਮੀਰ ਵਿਰਸੇ ਨਾਲੋਂ ਟੁੱਟਿਆ ਨਹੀਂ ਸਗੋਂ ਬਾਬਾਸਤਾ ਰਿਹਾ ਹੈ। ਉਸ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਦੀ ਸ਼ਬਦਾਵਲੀ ਠੇਠ ਰੋਜ਼ ਮਰਹਾ ਦੀ ਜ਼ਿੰਦਗੀ ਵਿਚ ਬੋਲੀ ਜਾਂਦੀ ਠੇਠ ਪੰਜਾਬੀ ਹੈ ਪਰੰਤੂ ਮਲਵਈ ਪਰਭਾਵ ਸਪੱਸ਼ਟ ਦਿਖਦਾ ਹੈ। ਉਹ ਬਿੰਬ ਵੀ ਆਮ ਅਤੇ ਰੋਜ਼ ਮਰਹਾ ਦੇ ਜੀਵਨ ਵਿਚੋਂ ਲੈ ਕੇ ਵਰਤਦਾ ਹੈ ਤਾਂ ਜੋ ਲੋਕ ਜਿਨਹਾਂ ਲਈ ਉਹ ਲਿਖ ਰਿਹਾ ਹੈ, ਉਹ ਸਮਝ ਸਕਣ। ਉਸ ਦੀ ਲੇਖਣੀ ਦਰਿਸ਼ਟਾਂਤਿਕ ਹੁੰਦੀ ਹੈ। ਕਵਿਤਾ ਅਤੇ ਕਹਾਣੀ ਪੜਹਦਿਆਂ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਰਾ ਕੁਝ ਤੁਹਾਡੇ ਸਾਮਹਣੇ ਸਕਰੀਨ ਤੇ ਵਾਪਰ ਰਿਹਾ ਹੈ। ਹਰਚੰਦ ਸਿੰਘ ਬਾਗੜੀ ਕੋਲ ਦਿਹਾਤੀ ਸ਼ਬਦਾਂ ਦਾ ਭਰਪੂਰ ਖ਼ਜਾਨਾ ਹੈ, ਜਿਸ ਨੂੰ ਲੋਕ ਆਮ ਵਰਤਦੇ ਹਨ।
ਉਸ ਦਾ ਜਨਮ 20 ਅਗਸਤ 1945 ਨੂੰ ਸੰਗਰੂਰ ਜਿਲਹੇ ਦੀ ਮਾਲੇਰਕੋਟਲਾ ਤਹਿਸੀਲ ਦੇ ਪਿੰਡ ਫਰਵਾਹੀ ਵਿਖੇ ਲਾਲ ਸਿੰਘ ਬਾਗੜੀ ਅਤੇ ਮਾਤਾ ਬਿਸ਼ਨ ਕੌਰ ਬਾਗੜੀ ਦੇ ਘਰ ਹੋਇਆ। ਉਨਹਾਂ ਦੇ ਪਿੰਡ ਵਿਚ ਕੋਈ ਸਕੂਲ ਨਹੀਂ ਸੀ, ਇਸ ਲਈ ਆਪ ਨੂੰ ਪਿੰਡ ਮੁਬਾਰਕ ਪੁਰ (ਚੂੰਘਾਂ) ਵਿਖੇ ਸੰਤਾਂ ਦੇ ਡੇਰੇ ਪੜਹਨ ਪਾ ਦਿੱਤਾ ਗਿਆ। ਮੁਬਾਰਕਪੁਰ ਦੇ ਮਿਡਲ ਸਕੂਲ ਵਿਚ ਮਿਡਲ ਤੱਕ ਦੀ ਪੜਹਾਈ ਕੀਤੀ। ਛੇਵੀਂ ਕਲਾਸ ਵਿਚ ਹੀ ਸਨ ਤਾਂ ਆਪ ਦੀ ਮਾਤਾ ਸਵਰਗਵਾਸ ਹੋ ਗਏ। 1961-62 ਵਿਚ ਸਰਕਾਰੀ ਸਕੂਲ ਮਾਲੇਰਕੋਟਲਾ ਤੋਂ ਦਸਵੀਂ ਅਤੇ ਸਰਕਾਰੀ ਕਾਲਜ ਮਾਲੇਰਕੋਟਲਾ ਤੋਂ ਗਰੈਜੂਏਸ਼ਨ ਪਾਸ ਕੀਤੀ। ਕਾਲਜ ਦੀ ਹਾਕੀ ਦੀ ਟੀਮ ਦੇ ਕੈਪਟਨ ਬਣ ਗਏ। ਕਾਲਜ ਵਿਚ ਹੀ ਭਾਸ਼ਣ ਅਤੇ ਕਵਿਤਾ ਮੁਕਾਬਲਿਆਂ ਵਿਚ ਹਿੱਸਾ ਲੈਣ ਲੱਗ ਪਏ। ਕਵਿਤਾਵਾਂ ਕਾਲਜ ਦੇ ਮੈਗਜ਼ੀਨ ਕਲੈਰੀਅਨ ਵਿਚ ਪਰਕਾਸ਼ਤ ਹੋਈਆਂ। 1964 ਵਿਚ ਪਿਤਾ ਵੀ ਸਵਰਗਵਾਸ ਹੋ ਗਏ।
ਬੁਢਲਾਡਾ ਦੀ ਆਈ.ਟੀ. ਆਈ. ਤੋਂ ਮਸ਼ਨੀਨਿਸ਼ਟ ਟਰੇਡ ਦਾ ਡਿਪਲੋਮਾ ਪਾਸ ਕਰਕੇ ਬੱਧਨੀ ਕਲਾਂ ਵਿਖੇ ਸਰਕਾਰੀ ਨੌਕਰੀ ਜੁਆਇਨ ਕਰ ਲਈ। 1970 ਵਿਚ ਹਰਚੰਦ ਸਿੰਘ ਦਾ ਵਿਆਹ ਪਰਮਿੰਦਰ ਕੌਰ ਨਾਲ ਹੋ ਗਿਆ। 1971 ਵਿਚ ਸੁਨਹਿਰੇ ਭਵਿਖ ਦੇ ਚਾਅ ਵਿਚ ਕੈਨੇਡਾ ਪਹੁੰਚ ਗਿਆ। 1982 ਵਿਚ ਸੁਪਰੀਮ ਕੋਰਟ ਆਫ ਬਰਿਟਿਸ਼ ਕੋ¦ਬੀਆ ਦੀ ਜਿਊਰੀ ਲਈ ਉਸ ਨੂੰ ਚੁਣ ਲਿਆ ਗਿਆ। 13 ਸਾਲ ਕੈਨੇਡਾ ਵਿਚ ਰਹਿਣ ਤੋਂ ਬਾਅਦ ਵਾਪਸ ਭਾਰਤ ਆਉਣ ਦਾ ਸੋਚਿਆ ਪਰੰਤੂ ਬਲਿਊ ਸਟਾਰ ਅਪਰੇਸ਼ਨ ਅਤੇ ਅੱਤਵਾਦ ਦੀ ਹਨਹੇਰੀ ਕਰਕੇ ਫਿਰ ਮਨ ਬਦਲ ਦਿੱਤਾ ਅਤੇ ਦੁਆਰਾ ਕਲਮ ਚੁੱਕ ਲਈ। ਹਰਚੰਦ ਸਿੰਘ ਬਾਗੜੀ ਦੇ ਮਨ ਵਿਚ ਕੁਝ ਨਵਾਂ ਕਰਨ ਦੀ ਚੇਸ਼ਟਾ ਪੈਦਾ ਹੋਈ ਅਤੇ ਉਨਹਾਂ ਆਪਣੀ ਨੌਕਰੀ ਤੇ ਅਗਾਊਂ ਸੇਵਾ ਮੁਕਤੀ ਲੈ ਕੇ ਮਹਾਂ ਕਾਵਿ ਰਚਣ ਦੀ ਠਾਣ ਲਈ। ਫਿਰ ਉਸ ਨੇ ਦੋ ਮਹਾਂ ਕਾਵਿ ਪੂਰੇ ਸਿੱਖ ਇਤਿਹਾਸ ਦੀ ਜਾਣਕਾਰੀ ਇਕੱਤਰ ਕਰਕੇ ਲਿਖੇ ਜਿਹੜੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਮੀਲ ਪੱਥਰ ਸਾਬਤ ਹੋਏ ਹਨ।
ਉਸ ਦਾ ਮਹਾਂ ਕਾਵਿ ‘ਕਿਸ ਬਿਧ ਲਈ ਆਜ਼ਾਦੀ’ ਦੀ ਕਵਿਤਾ ਜਿਹੜੀ ਬੈਂਤ ਛੰਦ ਵਿਚ ਲਿਖੀ ਹੋਈ ਹੈ, ਬਹੁਤ ਹੀ ਦਿਲਚਸਪ ਹੈ। ਸਿਖ ਇਤਿਹਾਸ ਦੇ 164 ਸਾਲਾਂ ਦੀ ਕਹਾਣੀ ਇਤਿਹਾਸਕ ਤੱਥਾਂ ਤੇ ਅਧਾਰਤ ਹੈ। ਜੱਦੋਜਹਿਦ ਅਤੇ ਕੁਰਬਾਨੀਆਂ ਬਾਰੇ ਲਿਖਦਿਆਂ ਪੜਹਨ ਵਾਲਿਆਂ ਦੇ ਲੂੰ ਕੰਡੇ ਖੜਹੇ ਕਰ ਦਿੰਦੀ ਹੈ। ਜਿਵੇਂ ਕਵੀਸ਼ਰ ਲੋਕਾਂ ਵਿਚ ਜੋਸ਼ ਭਰ ਦਿੰਦੇ ਹਨ, ਉਸੇ ਤਰਹਾਂ ਇਹ ਮਹਾ ਕਾਵਿ ਦੀ ਕਵਿਤਾ ਜੋਸ਼ ਪੈਦਾ ਕਰ ਦਿੰਦੀ ਹੈ ਤੇ ਇਉਂ ਲੱਗ ਰਿਹਾ ਹੁੰਦਾ ਕਿ ਲੜਾਈ ਸਾਡੇ ਸਾਮਹਣੇ ਹੋ ਰਹੀ ਹੈ। ਪੜਹਨ ਵਾਲਿਆਂ ਦਾ ਖ਼ੂਨ ਖੌਲਣ ਲੱਗ ਜਾਂਦਾ ਹੈ। ਹਰਚੰਦ ਸਿੰਘ ਬਾਗੜੀ ਦੀ ਸ਼ਬਦਾਵਲੀ ਦਾ ਖ਼ਜਾਨਾ ਵਿਸ਼ਾਲ ਅਤੇ ਅਮੀਰ ਹੈ। ਉਹ ਸਮੇਂ, ਸਥਾਨ, ਹਾਲਾਤ ਅਤੇ ਮੌਕੇ ਮੁਤਾਬਕ ਢੁਕਵੇਂ ਸ਼ਬਦਾਂ ਦੀ ਵਰਤੋਂ ਕਰਦਾ ਹੈ। ਇਸ ਤੋਂ ਇਲਾਵਾ ਉਸ ਦਾ ਸਮਾਜਿਕ, ਧਾਰਮਿਕ ਅਤੇ ਇਤਿਹਾਸਕ ਗਿਆਨ ਵੀ ਅਥਾਹ ਹੈ, ਇਹ ਗਿਆਨ ਤੱਥਾਂ ਤੇ ਅਧਾਰਤ ਹੁੰਦਾ ਹੈ। ਹਰਚੰਦ ਸਿੰਘ ਬਾਗੜੀ ਦਾ ਦੂਜਾ ਮਹਾਂ ਕਾਵਿ ‘ਅਣਖ਼ ਪੰਜਾਬ ਦੀ-ਮਹਾਂਰਾਣੀ ਜਿੰਦਾਂ’ ਹੈ, ਜਿਸ ਵਿਚ ਉਨਹਾਂ ਨੇ ਖ਼ੋਜ ਕਰਕੇ ਸਿੱਧ ਕੀਤਾ ਹੈ ਕਿ ਮਹਾਂਰਾਣੀ ਜਿੰਦਾਂ ਤੇ ਲਗਾਏ ਗਏ ਇਲਜ਼ਾਮ ਬਿਲਕੁਲ ਝੂਠੇ ਸਨ। ਗੋਰਿਆਂ ਨੇ ਗ਼ਦਾਰਾਂ ਦੀ ਮਦਦ ਨਾਲ ਪੰਜਾਬ ਤੇ ਕਬਜ਼ਾ ਕੀਤਾ ਅਤੇ ਮਹਾਂਰਾਣੀ ਜਿੰਦਾਂ ਨੂੰ ਦੇਸ਼ ਭਗਤ ਹੋਣ ਦੇ ਬਦਲੇ ਦੁਖ ਸਹਿਣੇ ਪਏ।
ਹਰਚੰਦ ਸਿੰਘ ਬਾਗੜੀ ਨੇ ਆਪਣੀਆਂ ਕਹਾਣੀਆਂ ਦੀਆਂ ਦੋਵੇਂ ਪੁਸਤਕਾਂ ਵਿਚ ਪੰਜਾਬ ਅਤੇ ਪਰਵਾਸ ਦੀ ਜ਼ਿੰਦਗੀ ਵਿਚ ਆ ਰਹੀਆਂ ਔਕੜਾਂ ਨੂੰ ਬਾਖ਼ੂਬੀ ਚਿਤਰਿਆ ਹੈ। ਪੰਜਾਬ ਨਾਲ ਸੰਬੰਧਤ ਕਹਾਣੀਆਂ ਵਿਚ ਪੇਂਡੂ ਸ਼ਬਦਾਵਲੀ, ਲੋਕਕਤੀਆਂ, ਰੀਤੀ ਰਿਵਾਜ਼, ਰਹਿਣ ਸਹਿਣ, ਬੋਲ ਚਾਲ ਪਿੰਡਾਂ ਵਿਚ ਆਪਸੀ ਮਿਲਵਰਤਨ ਅਤੇ ਦੁਸ਼ਮਣੀ ਬਾਰੇ ਬਹੁਤ ਹੀ ਸੰਜੀਦਗੀ ਨਾਲ ਵਿਵਰਣ ਕੀਤਾ ਹੈ। ਇਸੇ ਤਰਹਾਂ ਪਰਵਾਸ ਵਿਚ ਸੈਟਲ ਹੋਣ ਲਈ ਕਿਵੇਂ ਡਾਲਰਾਂ ਦੀ ਚਕਾ ਚੌਂਧ ਵਿਚ ਆ ਕੇ ਜਿਲਹਣ ਵਿਚ ਫਸ ਜਾਂਦੇ ਹੋ ਤੇ ਫਿਰ ਚਾਹੁੰਦਿਆਂ ਵੀ ਯਨਿਕਲ ਨਹੀਂ ਸਕਦੇ ਅਤੇ ਉਥੇ ਦੀ ਪੰਜਾਬ ਦੇ ਰੀਤੀ ਰਿਵਾਜ਼ਾਂ ਦੀ ਖਲਜਗਣ ਵਿਚ ਫਸੇ ਰਹਿੰਦੇ ਹੋ। ਪਰਦੇਸ ਵਿਚ ਪੰਜਾਬੀ ਲੜਕੇ ਅਤੇ ਲੜਕੀਆਂ ਵੱਲੋਂ ਗੋਰਿਆਂ ਅਤੇ ਗੋਰੀਆਂ ਨਾਲ ਵਿਆਹ ਦੇ ਸੰਤਾਪ ਬਜ਼ੁਰਗਾਂ ਲਈ ਸੇਹ ਦਾ ਤਕਲਾ ਬਣ ਜਾਂਦੇ ਹਨ। ਉਸ ਦੀਆਂ ਕਹਾਣੀਆਂ ਆਧੁਨਿਕਤਾ ਦੇ ਆਉਣ ਨਾਲ ਪੁਰਾਤਨ ਕਿੱਤੇ ਖ਼ਤਮ ਹੋਣ ਦਾ ਸੰਤਾਪ ਵੀ ਹੰਢਾ ਰਹੀਆਂ ਹਨ। ਉਸ ਦੀਆਂ ਛੋਟੀਆਂ ਕਹਾਣੀਆਂ ਵੀ ਬਿੰਬਾਤਮਿਕ ਹਨ। ਪਰਵਾਸ ਦੀ ਜ਼ਿੰਦਗੀ ਦੀ ਹੂਬਹੂ ਤਸਵੀਰ ਪੇਸ਼ ਕਰ ਦਿੰਦਾ ਹੈ। ਬਾਪੂ ਨਾਂ ਦੀ ਕਹਾਣੀ ਉਸ ਦੀਆਂ ਸਾਰੀਆਂ ਕਹਾਣੀਆਂ ਵਿਚੋਂ ਸਰਵੋਤਮ ਕਹੀ ਜਾ ਸਕਦੀ ਹੈ। ਅਸਲ ਵਿਚ ਉਹ ਇਹ ਦੱਸਣਾ ਚਾਹੁੰਦਾ ਹੈ ਕਿ ਪਰਵਾਸ ਨਾਲ ਬੇਸ਼ੱਕ ਪੰਜਾਬੀ ਆਰਥਿਕ ਤੌਰ ’ਤੇ ਮਜ਼ਬੂਤ ਹੋਏ ਹਨ ਪਰੰਤੂ ਆਪਣਾ ਵਿਰਸਾ ਖ਼ਤਮ ਕਰ ਰਹੇ ਹਨ।
ਹਰਚੰਦ ਸਿੰਘ ਬਾਗੜੀ ਨੇ ਆਪਣੀਆਂ ਬਾਕੀ ਕਾਵਿ ਪੁਸਤਕਾਂ ’ਚ ਵੀ ਦੇਸ਼ ਪੰਜਾਬ ਅਤੇ ਪਰਵਾਸ ਦੀਆਂ ਸਮੱਸਿਆਵਾਂ ਦਾ ਵਿਸ਼ਲੇਸਣ ਕੀਤਾ ਗਿਆ ਹੈ। ਬਹੁਤਾ ਸਮਾ ਪਰਵਾਸ ਵਿਚ ਗੁਜ਼ਾਰਨ ਦੇ ਬਾਵਜੂਦ ਪੰਜਾਬ ਦਾ ਮੋਹ ਭੰਗ ਨਹੀਂ ਹੋਇਆ।ਖਾਸ ਤੌਰ ਤੇ ਤਕਰੀਬਨ ਹਰ ਕਵਿਤਾ ਵਿਚ ਮੁੜ ਘਿੜਕੇ ਸਿਖ ਧਰਮ ਦੀ ਰਹਿਨੁਮਾਈ ਦਾ ਜ਼ਿਕਰ ਕਰਨੋਂ ਨਹੀਂ ਰਹਿ ਸਕਦਾ। ਰਹਿਣਾ ਪਰਵਾਸ ਵਿਚ ਤੇ ਠੇਠ ਪੰਜਾਬੀ ਜਿਹੜੀ ਪਿੰਡਾਂ ਵਿਚ ਬੋਲੀ ਜਾਂਦੀ ਹੈ, ਉਸ ਵਿਚ ਲਿਖਣਾ ਇਹੋ ਉਸਦੀ ਵਡੱਤਣ ਹੈ। ਮੁਢਲੇ ਤੌਰ ਤੇ ਜੇ ਕਿਹਾ ਜਾਵੇ ਤਾਂ ਉਹ ਮਾਨਵਵਾਦੀ, ਨਿਆਂ ਪਸੰਦ, ਸਮਾਜਕ ਨਾ ਬਰਾਬਰੀ, ਖ਼ੁਦਗਰਜੀ ਦੇ ਖ਼ਿਲਾਫ ਲਿਖਣ ਵਾਲਾ ਸ਼ਾਇਰ ਹੈ।
ਹਰਚੰਦ ਸਿੰਘ ਬਾਗੜੀ ਦੇ ਪੰਜਾਬੀ ਭਾਸ਼ਾ ਵਿਚ ਪਾਏ ਯੋਗਦਾਨ ਦਾ ਇਥੋ ਪਤਾ ਲਗਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਅਨੀਤਾ ਰਾਣੀ ਨੇ ‘ਹਰਚੰਦ ਸਿੰਘ ਬਾਗੜੀ ਦਾ ਕਾਵਿ ਮੁਲਾਂਕਣ’ ਅਤੇ ਕੁਰਕਸ਼ੇਤਰਾ ਯੂਨੀਵਰਸਿਟੀ ਹਰਿਆਣਾ ਦੀ ਵਿਦਿਆਰਥਣ ਹਰਪਰੀਤ ਕੌਰ ਨੇ ‘ਪਰਵਾਸੀ ਕਵੀ ਹਰਚੰਦ ਸਿੰਘ ਬਾਗੜੀ ਦੀ ਕਵਿਤਾ ਦਾ ਆਲੋਚਨਾਤਮਿਕ ਅਧਿਐਨ’ ਵਿਸ਼ਿਆਂ ਤੇ ਦੋ ਵਿਦਿਆਰਥੀਆਂ ਨੇ ਹਰਚੰਦ ਸਿੰਘ ਬਾਗੜੀ ਦੀ ਕਵਿਤਾ ਤੇ ਐਮ.ਫਿਲ. ਕੀਤੀਆਂ ਹਨ। ਜਾਗੋ ਇੰਟਰਨੈਸ਼ਨਲ ਰਸਾਲੇ ਨੇ ਆਪਦੇ ਪੰਜਾਬੀ ਸਾਹਿਤ ਵਿਚ ਪਏ ਯੋਗਦਾਨ ਬਾਰੇ ਹਰਚੰਦ ਸਿੰਘ ਬਾਗੜੀ ਵਿਸ਼ੇਸ ਅੰਕ ਪਰਕਾਸ਼ਤ ਕੀਤਾ ਹੈ।

Send this to a friend