ਅਮੇਠੀ ਵਿਖੇ ਆਧੁਨਿਕ ਗੰਨ ਫੈਕਟਰੀ ਦਾ ਨੀਂਹ ਪੱਥਰ ਰੱਖਿਆ
ਲਖਨਊ/ਪਟਨਾ, 3 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਿਹਾਰ ਵਿਚ ਅਜ ਤੋਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮਾਂ ਰਸਮੀ ਤੌਰ ‘ਤੇ ਸ਼ੁਰੂ ਕਰ ਦਿਤੀਆਂ ਹਨ। ਪਟਨਾ ਦੇ ਗਾਂਧੀ ਮੈਦਾਨ ‘ਚ ਪੀ.ਐਮ. ਮੋਦੀ ਨੇ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨ.ਡੀ.ਏ.) ਦੀ ‘ਵਿਜੈ ਸੰਕਲਪ‘ ਰੈਲੀ ਕੀਤੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ ਵਿਖੇ ਕਈ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ। ਇਸ ਦੌਰਾਨ ਇਥੇ ਉਨ੍ਹਾਂ ਨੇ 538 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਆਰਡੀਨੈਂਸ ਗੰਨ ਫ਼ੈਕਟਰੀ ਦਾ ਨੀਂਹ ਪਥਰ ਰਖਣ ਮੌਕੇ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਕਈ ਸਾਲਾਂ ਤਕ ਰਾਫ਼ੇਲ ਸੌਦੇ ਨੂੰ ਪੂਰਾ ਨਾ ਕਰ ਸਕੇ ਅਤੇ ਅਖ਼ੀਰ ਇਸ ਸੌਦੇ ਨੂੰ ਠੰਢੇ ਬਸਤੇ ਪਾ ਦਿਤਾ ਪਰ ਸਾਡੀ ਸਰਕਾਰ ਨੇ ਡੇਢ ਸਾਲ ਦੇ ਅੰਦਰ ਇਸ ਸੌਦੇ ‘ਤੇ ਮੋਹਰ ਲਗਾਈ। ਹੁਣ ਕੁਝ ਹੀ ਮਹੀਨਿਆਂ ਵਿਚ ਪਹਿਲਾ ਰਾਫ਼ੇਲ ਜਹਾਜ਼ ਦੇਸ਼ ਅੰਦਰ ਸਾਡੀ ਹੀ ਸਰਕਾਰ ਦੇ ਮੌਕੇ ਉਡਾਰੀ ਭਰੇਗਾ। ਇਸ ਤੋਂ ਇਲਾਵਾ ਮੋਦੀ ਨੇ ਇਥੇ ਬਿਹਾਰ ਦੀ ਰਾਜਧਾਨੀ ਲਈ ਮੈਟਰੋ ਸ਼ੁਰੂ ਕਰਨ ਦਾ ਐਲਾਨ ਕੀਤਾ। ਉਧਰ ਮੋਦੀ ਦੇ ਸਿਆਸੀ ਭਾਈਵਾਲ ਨਿਤਿਸ਼ ਕੁਮਾਰ ਨੇ ਪੁਲਵਾਮਾ ਹਮਲੇ ਮਗਰੋਂ ਕੀਤੀ ਕਾਰਵਾਈ ‘ਤੇ ਪੀ.ਐਮ. ਨੂੰ ਵਧਾਈ ਦਿਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਨ ਸਮੇਂ ਆਪਣੇ ਭਾਸ਼ਣ ਦੀ ਸ਼ੁਰੂਆਤ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ। ਮੋਦੀ ਨੇ ਕਿਹਾ ਕਿ ਕੁਝ ਲੋਕ ਫ਼ੌਜ ਦੀ ਕਾਬਲੀਅਤ ‘ਤੇ ਸਵਾਲ ਚੁਕ ਰਹੇ ਹਨ। ਵਿਰੋਧੀ ਦਲਾਂ ਦੇ ਨੇਤਾ ਸਾਡੇ ਜਵਾਨਾਂ ਦੀ ਯੋਗਤਾ ਤੇ ਸ਼ਕ ਕਰ ਰਹੇ ਹਨ। ਜਿਵੇਂ ਇਨ੍ਹਾਂ ਲੋਕਾਂ ਨੇ ਸਰਜੀਕਲ ਸਟ੍ਰਾਈਕ ਤੇ ਸਵਾਲ ਚੁਕੇ ਸਨ, ਉਂਝ ਹੀ ਇਹ ਲੋਕ ਹੁਣ ਅਤਵਾਦੀ ਟਿਕਾਣਿਆਂ ਤੇ ਹੋਏ ਹਮਲਿਆਂ ਦੇ ਸਬੂਤ ਮੰਗਣ ਲਗੇ ਹਨ। ਜ਼ਿਕਰਯੋਗ ਹੈ ਕਿ ਮੋਦੀ ਤੇ ਨਿਤਿਸ਼ 9 ਸਾਲਾਂ ਬਾਅਦ ਚੋਣ ਮੰਚ ‘ਤੇ ਇਕਠੇ ਹੋਏ। ਮੋਦੀ ਨੇ ਕਿਹਾ ਕਿ ਨਿਤਿਸ਼ ਨੇ ਬਿਹਾਰ ਨੂੰ ਪੁਰਾਣੇ ਦੌਰ ‘ਚੋਂ ਬਾਹਰ ਕਢਿਆ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲਗਾਤਾਰ ਵਿਕਾਸ ਕਰ ਰਿਹਾ ਹੈ ਤੇ ਪਟਨਾ ਨੂੰ ਬਹੁਤ ਜਲਦ ਮੈਟਰੋ ਸੇਵਾ ਮਿਲੇਗੀ। ਮੋਦੀ ਨੇ ਵਿਰੋਧੀ ਧਿਰਾਂ ਦੇ ਮਹਾਂਗਠਬੰਧਨ ‘ਤੇ ਤੰਜ਼ ਕਸਿਆ ਕਿ ਮਹਾਂਮਿਲਾਵਟ ਦੀ ਸਰਕਾਰ ਨਾਲ ਵਿਕਾਸ ਨਹੀਂ ਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ ਮਹਾਂਗਠਬੰਧਨ ਦੇ ਲੀਡਰ ਦੇਸ਼ ਦਾ ਨਹੀਂ ਆਪਣਾ ਵਿਕਾਸ ਚਾਹੁੰਦੇ ਹਨ। ਨਿਤਿਸ਼ ਕੁਮਾਰ ਨਾਲ ਮੰਚ ਸਾਂਝਾ ਕਰਦਿਆਂ ਪੀ.ਐਮ. ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਚੌਕੀਦਾਰ ਨੂੰ ਗਾਲਾਂ ਦੇਣ ਦੀ ਹੋੜ ਮਚੀ ਹੋਈ ਹੈ। ਉਹ ਸਭ ਮਿਲ ਕੇ ਕਹਿੰਦੇ ਹਨ ਕਿ ਆਓ ਸਭ ਮਿਲ ਕੇ ਮੋਦੀ ਨੂੰ ਖ਼ਤਮ ਕਰੀਏ, ਮੈਂ ਕਹਿੰਦਾ ਹਾਂ ਆਓ ਮਿਲ ਕੇ ਅਤਵਾਦ ਨੂੰ ਖ਼ਤਮ ਕਰੀਏ। ਉਹ ਕਹਿੰਦੇ ਹਨ ਮੋਦੀ ਨੂੰ ਖ਼ਤਮ ਕਰੋ, ਮੈਂ ਕਹਿੰਦਾ ਹਾਂ ਆਓ, ਮਿਲ ਕੇ ਦੇਸ਼ ਤੋਂ ਗੰਦਗੀ ਨੂੰ ਖ਼ਤਮ ਕਰੀਏ, ਗਰੀਬੀ ਨੂੰ ਖਤਮ ਕਰੀਏ, ਦੇਸ਼ ਦੀ ਸਮਸਿਆਵਾਂ ਖਤਮ ਕਰੀਏ। ਮੁੰਖ ਮੰਤਰੀ ਨਿਤਿਸ਼ ਕੁਮਾਰ ਨੇ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਵਾਮਾ ਹਮਲੇ ‘ਤੇ ਭਾਰਤ ਨੇ ਅਤਵਾਦ ਨੂੰ ਸਖ਼ਤ ਜਵਾਬ ਦਿਤਾ ਹੈ। ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਜਵਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦਾ ਸਖ਼ਤ ਜਵਾਬ ਦਿਤਾ। ਏਅਰ ਫ਼ੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਵੀ ਰਝ ਕੇ ਸ਼ਲਾਘਾ ਕੀਤੀ। ਇਸ ਮੌਕੇ ਬਿਹਾਰ ਦੇ ਡਿਪਟੀ ਸੀਐਮ ਸੁਸ਼ੀਲ ਕੁਮਾਰ ਮੋਦੀ, ਲੋਜਪਾ ਸੁਪਰੀਮੋ ਵਿਲਾਸ ਪਾਸਵਾਨ, ਰਾਜੀਵ ਪ੍ਰਤਾਪ ਰੂੜੀ, ਰਾਜੀਵ ਰੰਜਨ ਸਿੰਘ, ਨਿਤਿਆਨੰਦ ਰਾਏ, ਭੁਪਿੰਦਰ ਯਾਦਵ, ਰਾਮਕ੍ਰਿਸ਼ਨ ਯਾਦਵ, ਵਿਜੇ ਕੁਮਾਰ ਸਿਨਹਾ ਸਮੇਤ ਐਨਡੀਏ ਦੇ 60 ਤੋਂ ਜ਼ਿਆਦਾ ਆਗੂ ਸਮਾਗਮ ਚ ਹਾਜ਼ਰ ਹੋਏ।