May 15, 2026 2:32 am

ਬਾਬਾ ਦਰਸ਼ਨ ਸਿੰਘ ਬੀੜ ਸਾਹਿਬ ਵਾਲਿਆਂ ਦੀਆਂ ਅਸਥੀਆਂ ਦੇ ਸੰਗਤ ਵੱਲੋਂ ਸ਼ਰਧਾ ਨਾਲ ਕੀਤੇ ਗਏ ਦਰਸ਼ਨ

ਗੋਇੰਦਵਾਲ ਸਾਹਿਬ, 3 ਮਾਰਚ (ਰਣਜੀਤ ਦਿਓਲ)- ਬਾਬਾ ਦਰਸ਼ਨ ਸਿੰਘ ਬੀੜ ਬਾਬਾ ਬੁਢਾ ਸਾਹਿਬ ਵਾਲੇ ਜੋ ਕਿ ਬੀਤੇ ਦਿਨ ਗੁਰੁ ਚਰਨਾ ਚ ਜਾ ਬਿਰਾਜੇ ਸਨ ਦੀਆ ਅਸਥੀਆਂ ਬਾਬਾ ਸੰਤੋਖ ਸਿੰਘ ਜੀ,ਬਾਬਾ ਚੜਤ ਸਿੰਘ,ਬਾਬਾ ਗੁਰਮੀਤ ਸਿੰਘ ਕੋਟਲਾ ਖੋਸਾ ਕਾਰ ਸੇਵਾ ਵਲਿਆਂ ਵਲੋਂ ਕਾਫਲੇ ਦੇ ਰੂਪ ਵਿਚ ਘਾਟ ਬਾਬਾ ਖੜਕ ਸਿੰਘ ਗੋਇੰਦਵਾਲ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਲਈ ਲਿਜਾਣ ਸਮੇ ਫਤਿਆਬਾਦ ਦੀ ਸੰਗਤਾਂ ਅਤੇ ਗੁਰੂ ਅਮਰਦਾਸ ਸੇਵਕ ਜਥਾ ਦੇ ਮੈਂਬਰਾ ਵਲੋਂ ਸ਼ਰਧਾ ਨਾਲ ਅਸਥੀਆਂ ਦੇ ਦਰਸ਼ਨ ਕੀਤੇ ਅਤੇ ਅਸਥੀ ਕਲਸ ਤੇ ਫੁਲਾ ਦੇ ਹਾਰ ਅਤੇ ਸਿਰੋਪਾਓ ਪਾਏ ਗਏ ।ਇਸ ਮੌਕੇ ਗੁਰੁ ਅਮਰਦਾਸ ਸੇਵਕ ਜਥਾ ਫਤਿਆਬਾਦ ਵਲੋਂ ਬਾਬਾ ਜੀ ਦੀ ਆਤਮਿਕ ਸ਼ਾਤੀ ਲਈ ਅਰਦਾਸ ਕੀਤੀ ਗਈ ਅਤੇ ਕਾਫਲੇ ਨਾਲ ਚਲ ਰਹੀ ਸੰਗਤ ਵਾਸਤੇ ਫਲ ਫਰੂਟ ਦੇ ਲੰਗਰ ਵਰਤਾਏ ਗਏ।ਇਸ ਮੌਕੇ ਪ੍ਰਧਾਨ ਪ੍ਰਮਜੀਤ ਸਿੰਘ ਦਿਓਲ, ਪ੍ਰਿੰਸੀਪਲ ਨਿਰਮਲ ਸਿੰਘ, ਮਲਕੀਅਤ ਸਿੰਘ ਠੇਕੇਦਾਰ, ਮਾਸਟਰ ਨਿਰਮਲ ਸਿੰਘ, ਬਸੰਤ ਸਿੰਘ, ਅਵਤਾਰ ਸਿੰਘ ਭੰਗੂ, ਗਿਆਨ ਸਿੰਘ ਦਿਓਲ, ਸੰਪੂਰਨ ਸਿੰਘ ਭਟਾ, ਮਾਸਟਰ ਮੁਖਤਾਰ ਸਿੰਘ ਤਾਰੀ, ਅਜਮੇਰ ਸਿੰਘ, ਜਗਜੀਤ ਸਿੰਘ ਕਾਲੂ, ਮੰਗਲ ਸਿੰਘ, ਸੁਖਦੇਵ ਸਿੰਘ ਨੰਢਾ, ਗੁਰਨਾਮ ਸਿੰਘ ਮਖੋ, ਸੁਰਜੀਤ ਸਿੰਘ ਫੋਜੀ, ਜਗਜੀਤ ਸਿੰਘ ਜੋਸਨ, ਅਜਵਿੰਦਰ ਸਿੰਘ ਜੰਗੀ ਸ਼ਾਹ ਆਦਿ ਹਾਜ਼ਰ ਸਨ।

Send this to a friend