May 9, 2026 10:54 pm

ਸੀ.ਆਈ.ਏ ਸਟਾਫ ਵੱਲੋਂ ਅਫੀਮ ਸਮੇਤ 1 ਕਾਬੂ

ਜਲੰਧਰ, 27 ਫਰਵਰੀ (ਹਰਪਾਲ ਸਿੰਘ ਬਜਵਾ)- ਜਲੰਧਰ ਪੁਲਿਸ (ਦਿਹਾਤੀ) ਦੀ ਸੀ.ਆਈ.ਏ ਸਟਾਫ-2 ਦੀ ਪੁਲਿਸ ਨੇ ਇਕ ਵਿਕਅਤੀ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋਂ 350 ਗ੍ਰਾਂਮ ਅਫੀਮ ਬ੍ਰਾਮਦ ਕੀਤੀ ਹੈ, ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ,ਪੀ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦਸਿਆ ਕਿ  ਨਸ਼ਿਆਂ ਵਿਰੁਧ ਵਿਡੀ ਗਈ ਸਪੈਸ਼ਲ ਮੁਹਿੰਮ ਨੂੰ ਉਸ ਸਮੇ ਵਡੀ ਸਫਲਤਾ ਮਿਲੀ ਜਦੋ ਸੀ.ਆਈ.ਏ ਸਟਾਫ-2 ਜਲੰਧਰ (ਦਿਹਾਤੀ) ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਨੂੰ ਵਡੀ ਮਾਤਰਾ ਵਿਚ ਅਫੀਮ ਬ੍ਰਾਮਦ ਕੀਤੀ।            ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ-02 ਦੀ ਟੀਮ ਦੇ ਐਸ.ਆਈ ਨਿਰਮਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੌਰਾਨੇ ਗਸ਼ਤ ਪਿੰਡ ਚੋਮੋ ਸੂਆ ਪੁਲੀ ਥਾਣਾ ਆਦਮਪੁਰ ਤੋਂ ਨਿਰੰਜਣ ਕੁਮਾਰ ਪਾਸਵਾਨ (30 ਸਾਲ) ਪੁਤਰ ਲਖਣ ਪਾਸਵਾਨ ਵਾਸੀ ਆਮਵਾ ਜਿਲਾ ਪਲਾਮੂ, ਝਾਰਖੰਡ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿਚੋਂ 350 ਗ੍ਰਾਂਮ ਅਫੀਮ ਬਰਾਮਦ ਕਰਕੇ ਜਲੰਧਰ (ਦਿਹਾਤੀ) ਪੁਲਿਸ ਨੇ ਮੁਕਦਮਾ ਐਨ.ਡੀ.ਪੀ.ਐਸ. ਐਕਟ ਥਾਣਾ ਆਦਮਪੁਰ ਮਾਮਲਾ ਦਰਜ ਰਜਿਸਟਰ ਕਰ ਕੇ ਤਫਤੀਸ਼ ਅਮਲ ਵਿਚ ਲਿਆਦੀ ਜਾ ਰਹੀ ਹੈ,ਜਿਸ ਤੇ ਕਥਿਤ ਦੋਸ਼ੀ ਪਾਸੋਂ ਡੂੰਘਾਈ ਨਾਲ ਪੁਛ-ਗਿਛ ਅੱਗੋ ਪੁੱਛਗਿੱਛ ਦੌਰਾਨ ਹੋਰ ਸੰਪਰਕ ਸੂਤਰਾਂ ਦੀ ਜਾਣਕਾਰੀ ਮਿਲ ਸਕੇਗੀ।

Send this to a friend