May 14, 2026 11:13 am

ਕਲਿਆਣ ਮੱਲਕਾ ਵਿਖੇ ਕਾਸਕੋ ਕ੍ਰਿਕਟ ਟੂਰਨਾਮੈਂਟ ਸਮਾਪਤ

ਨਥਾਣਾ (ਚਰਨਜੀਤ ਸਿੱਧੂ, ਗੁਰਮੀਤ ਸੇਮਾ)- ਨਜ਼ਦੀਕ ਪਿੰਡ ਕਲਿਆਣ ਮੱਲਕਾ ਵਿਖੇ ਤਿੰਨ ਦਿਨਾਂ ਤੋਂ ਚੱਲ ਰਹੇ ਕਾਸਕੋ ਕ੍ਰਿਕਟ ਟੂਰਨਾਮਂੈਟ ਬੀਤੇ ਕੱਲ ਸਮਾਪਤ ਹੋ ਗਿਆ, ਇਹ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਕਰਵਾਇਆ ਗਿਆ, ਇਸ ਮੌਕੇ ਕਲਿਆਣ ਮੱਲਕਾ ਦੇ ਸਰਪੰਚ ਸਮੇਤ ਸਾਰੀ ਪੰਚਾਇਤ ਨੇ ਹਾਜ਼ਰੀ ਲਗਾਈ, ਸਾਰਾ ਕ੍ਰਿਕਟ ਮੈਚ ਲਾਇਵ ਦੀ ਜ਼ੁੰਮੇਵਾਰੀ ਲਾਇਵ ਮਾਲਵਾ ਕਲੱਬ ਵੱਲੋਂ ਨਿਭਾਈ ਗਈ, ਕੁਮੈਂਟੇਟਰ ਦੀ ਭੂਮਿਕਾ ਮਨੀ ਬਾਲਿਆਂ ਵਾਲੀ ਅਤੇ ਗੋਨੀ ਕਲਿਆਣ ਨੇ ਨਿਭਾਈ।ਟੂਰਨਾਮੈਂਟ ਦਾ ਪਹਿਲਾ ਇਨਾਮ ਕਲਿਆਣ ਦੀ ਟੀਮ ਨੇ ਜਿੱਤਿਆ ਅਤੇ ਦੂਜੇ ਸਥਾਨ ਤੇ ਪਿੰਡ ਮਲੂਕਾ ਦੀ ਟੀਮ ਰਹੀ।ਇਸ ਇਨਾਮ ਵੰਡ ਸਮਾਰੋਹ ਦੇ ਇਨਾਮ ਗਾਰਡਨ ਪਬਲਿਕ ਸਕੂਲ ਦੇ ਡਾਇਰੈਕਟਰ ਗੁਰਨਾਮ ਸਿੰਘ ਨੇ ਤਕਸੀਮ ਕੀਤੇ। ਇਸ ਟੂਰਨਾਮੈਟ ਦਾ ਬੈਸਟ ਪਲੇਅਰ ਪੱਪੀ ਮਲੂਕਾ ਨੂੰ ਦਿੱਤਾ ਗਿਆ। ਇਸ ਟੂਰਨਾਮਂੈਟ ਵਿੱਚ ਪਿੰਡ ਵਾਸੀਆਂ, ਪਿੰਡ ਦੀ ਪੰਚਾਇਤ ਅਤੇ ਕਲੱਬ ਨੇ ਵੱਧ ਚੱੜ੍ਹ ਕੇ ਹਿੱਸਾ ਪਾਇਆ।

Send this to a friend