May 14, 2026 8:01 am

ਸਟਰਿੰਗ ਥਿਊਰੀ ਅਤੇ 0.ਫੀਲਡ ਦੀ ਗਾਥਾ

ਸ਼ਾਇਦ ਮਨੁੱਖ ਅੰਦਰ ਜਦੋਂ ਤੋਂ ਚੇਤਨਾ ਦਾ ਵਿਕਾਸ ਹੋਇਆ ਹੈ, ਉਸ ਸਮੇਂ ਤੋਂ ਹੀ ਇਹ ਇਸ ਸਵਾਲ ਦਾ ਉਤਰ ਲੱਭਣ ਦੀ ਕੋਸ਼ਿਸ਼ ਵਿਚ ਹੈ ਕਿ ਉਹ ਕੌਣ ਹੈ? ਕਿੱਥੋਂ ਆਇਆ ਹੈ? ਉਸ ਦੇ ਆਉਣ ਦਾ ਮਕਸਦ ਕੀ ਹੈ? ਇਸ ਦਿਖਾਈ ਦੇ ਰਹੇ ਪਾਸਾਰੇ ਨਾਲ ਉਸ ਦਾ ਕੀ ਸਬੰਧ ਹੈ? ਤੇ ਸਭ ਤੋਂ ਵੱਡੀ ਗੱਲ ਇਸ ਪਾਸਾਰੇ ਨੂੰ ਸਮਝਿਆ ਕਿਸ ਪ੍ਰਕਾਰ ਜਾ ਸਕਦਾ ਹੈ? ਕਿਉਂਕਿ ਜਿਵੇਂਕਿ ਅਸੀਂ ਜਾਣਦੇ ਹਾਂ, ਇਸ ਪਾਸਾਰੇ ਦਾ ਘੇਰਾ ਏਨਾ ਵਿਸ਼ਾਲ ਹੈ ਕਿ ਸਾਇੰਸ ਦੀ ਦਿਨੋਂ-ਦਿਨ ਵੱਧ ਰਹੀ ਤਰੱਕੀ ਦੇ ਬਾਵਜੂਦ ਵੀ ਅਸੀਂ ਅਜੇ ਤੱਕ ਇਹ ਨਿਰਧਾਰਿਤ ਨਹੀਂ ਕਰ ਪਾਏ ਹਾਂ ਕਿ ਇਸ ਬ੍ਰਹਿਮੰਡ ਅੰਦਰ ਅਸੀਂ ਕਿੱਥੇ ’ਕੁ ਖਲੋਤੇ ਹਾਂ, ਜਾਂ ਕੀ ਇਸ ਖਲੋਤ ਅੰਦਰ ਅਸੀਂ ਇਕੱਲੇ ਹੀ ਹਾਂ? ਜੇਕਰ ਹਾਂ, ਤਾਂ ਇਸ ਪਾਸਾਰੇ ਦਾ ਸਾਡੀ ਹੋਂਦ ਤੋਂ ਬਗ਼ੈਰ ਮਤਲਬ ਕੀ ਹੈ? ਤੇ ਜੇਕਰ ਨਹੀਂ, ਤਾਂ ਹੋਰ ਕੌਣ ਹੈ, ਜੋ ਸਾਡੇ ਸਮਾਨ ਹੀ ਇਸ ਬ੍ਰਹਿੰਮਡ ਅੰਦਰ ਵੱਸ ਰਿਹਾ ਹੈ?
ਹਾਂਲਾਕਿ ਓਪਰੀ ਨਜ਼ਰੇ ਇਹ ਧਾਰਮਿਕ ਜਾਂ ਦਾਰਸ਼ਨਿਕ ਕਿਸਮ ਦੇ ਸਵਾਲ ਹਨ, ਪਰ ਆਧੁਨਿਕ ਸਾਇੰਸ ਲਗਾਤਾਰ ਇਨ੍ਹਾਂ ਦਾ ਉਤਰ ਲੱਭਣ ਲਈ ਯਤਨਸ਼ੀਲ ਹੈ। ਅਲਬਰਟ ਆਈਨਸਟਾਈਨ ਦੁਆਰਾ ਪ੍ਰਤਿਪਾਦਿਤ ਸਾਪੇਖਤਾ ਦਾ ਸਿਧਾਂਤ ਅਤੇ ਕੁਆਂਟਮ ਥਿਊਰੀ ਇਨ੍ਹਾਂ ਸਵਾਲਾਂ ਨੂੰ ਹੱਲ ਕਰਨ ਲਈ ਇਕ ਠੋਸ ਔਜ਼ਾਰ ਵਜੋਂ ਅਜੇ ਤੱਕ ਸਾਡੇ ਸਾਹਮਣੇ ਸਨ, ਪਰ ਸਾਇੰਸਦਾਨਾਂ ਨੂੰ ਇਨ੍ਹਾਂ ਦੋਵਾਂ ਆਧੁਨਿਕ ਥਿਊਰੀਆਂ ਦੇ ਰਾਹੀਂ ਉਹ ਉਤਰ ਨਾ ਪ੍ਰਾਪਤ ਹੋ ਸਕੇ, ਜਿਨ੍ਹਾਂ ਦੀ ਉਹ ਤਾਲਾਸ਼ ਕਰ ਰਹੇ ਸਨ, ਭਾਵੇਂਕਿ ਇਨ੍ਹਾਂ ਥਿਊਰੀਆਂ ਨੇ ਉਨ੍ਹਾਂ ਦੇ ਕਈ ਸਾਰੇ ਸਵਾਲਾਂ ਨੂੰ ਹੱਲ ਕਰਨ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ ਹੈ, ਪਰ ਫਿਰ ਵੀ ਵਿਗਿਆਨੀਆਂ ਦੀ ਇਕ ਦਿਲੀ ਤਾਂਘ ਸੀ ਕਿ ਇਕ ਅਜਿਹੀ ਥਿਊਰੀ ਦਾ ਹੋਣਾ ਬੇਹੱਦ ਲਾਜ਼ਮੀ ਹੈ, ਜਿਸ ਇਕੱਲੀ ਥਿਊਰੀ ਦੇ ਰਾਹੀਂ ਹੀ ਇਸ ਸੰਸਾਰ ਜਾਂ ਬ੍ਰਹਿਮੰਡ ਦੀ ਵਿਆਖਿਆ ਹੋ ਸਕੇ। ਇਸ ਤਾਂਘ ਵਿਚੋਂ ਹੀ ਠਸਟਰਿੰਗ ਥਿਊਰੀੂ ਦਾ ਜਨਮ ਹੁੰਦਾ ਹੈ। ਇਸ ਨੂੰ ਅਸੀਂ ਇਸ ਪ੍ਰਕਾਰ ਵੀ ਆਖ ਸਕਦੇ ਹਾਂ ਕਿ ਬ੍ਰਹਿਮੰਡ ਦੀ ਹਰ ਇਕ ਘਟਨਾ ਨੂੰ ਇਕ ਹੀ ਥਿਊਰੀ ਰਾਹੀਂ ਸਮਝਣ ਦੀ ਕੋਸ਼ਿਸ਼ ਦਾ ਨਾਮ ਸਟਰਿੰਗ ਥਿਊਰੀ ਹੈ। ਹਾਲਾਂਕਿ ਹਟੀਫਨ ਹਾਕਿੰਗ ਅਨੁਸਾਰ ਇਸ ਪ੍ਰਕਾਰ ਦੀ ਕਿਸੇ ਇਕ ਥਿਊਰੀ ਦੀ ਧਾਰਨਾ ਦੀ ਲੱਭਤ ਧੁੰਧਲੀ ਜਿਹੀ ਕਿਸਮ ਦੀ ਹੈ, ਪਰ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸ਼ਾਇਦ ਇਸ ਲਈ ਹੀ ਇਹ ਥਿਊਰੀ ਅਜੇ ਤੱਕ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਨਹੀਂ ਕਰ ਪਾਈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਬਿਲਕੁਲ ਆਧਾਰਹੀਣ ਜਾਂ ਮਹੱਤਵਹੀਣ ਹੋਣ ਦੇ ਨਾਲ-ਨਾਲ ਨਿਰ-ਹੋਂਦ ਵੀ ਹੈ। ਇਸ ਦੇ ਭਵਿੱਖ ਵਿਚ ਕੀ ਨਤੀਜੇ ਜਾਂ ਮਾਨਤਾਵਾਂ ਆਉਂਦੀਆਂ ਹਨ, ਉਹ ਤਾਂ ਭਵਿੱਖ ਹੀ ਦੱਸੇਗਾ, ਪਰ ਜੋ ਕੁਝ ਸਟਰਿੰਗ ਥਿਊਰੀ ਦੱਸਦੀ ਹੈ, ਉਸ ਦਾ ਅਸੀਂ ਇਕ ਨਮੂਨਾ ਇੱਥੇ ਜਰੂਰ ਵੇਖਾਂਗੇ।
ਸਾਇੰਸ ਦੀ ਅਨੇਕਾਂ ਹੋਰਨਾਂ ਖ਼ੋਜਾਂ ਵਾਂਗ ਸਟਰਿੰਗ ਸਿਧਾਂਤ ਦੀ ਖ਼ੋਜ ਵੀ ਅਚਾਨਕ ਹੀ ਹੋ ਗਈ ਸੀ।ਸਾਲ 1970 ਦੌਰਾਨ ਕੁਝ ਵਿਗਿਆਨੀ ਇਕ ਅਜਿਹੇ ਮੂਲਭੂਤ ਕੁਆਂਟਮ ਸਟਰਿੰਗ ਦੀ ਸੰਕਲਪਨਾ ਉਪਰ ਕਾਰਜ ਕਰ ਰਹੇ ਸਨ, ਜਿਸ ਦਾ ਤ੍ਰੈਆਯਾਮੀ ਵਿਸਤਾਰ ਸੀਮਤ ਅਤੇ ਉਸ ਦੀ ਜ਼ਿਆਦਾ ਛੋਟੇ ਘਟਕਾਂ ਦੁਆਰਾ ਵਿਆਖਿਆ ਸੰਭਵ ਨਾ ਹੋਵੇ। ਇਹ ਅਧਿਐਨ ਮੂਲਭੂਤ ਬਲਾਂ ਦੇ ਏਕੀਕਰਨ ਨਾਲ ਸਬੰਧਿਤ ਨਹੀਂ ਸੀ, ਇਹ ਭੌਤਿਕੀ ਸੰਦਰਭਾਂ ਅੰਦਰ ਨਵੀਂ ਗਣਿਤਿਕ ਚੁਨੌਤੀ ਮਾਤਰ ਸੀ, ਪਰ ਇਹ ਚੁਨੌਤੀ ਕਣ-ਭੌਤਿਕੀ ਦਾ ਇਕ ਅਜਿਹਾ ਸਿਧਾਂਤਿਕ ਢਾਂਚਾ ਹੈ, ਜਿਹੜਾ ਕੁਆਂਟਮ ਭੌਤਿਕੀ ਅਤੇ ਸਾਧਾਰਨ ਸਾਪੇਖਤਾਵਾਦ ਦੇ ਏਕੀਕਰਨ ਦਾ ਯਤਨ ਕਰਦਾ ਹੈ। ਇਹ ਮਹਾ-ਏਕੀਕ੍ਰਿਤ ਸਿਧਾਂਤ (ਠਹੲੋਰੇ ੋਡ ਓਵੲਰੇਟਹਨਿਗ) ਦਾ ਸਭ ਤੋਂ ਵੱਧ ਪ੍ਰਭਾਵੀ ਉਮੀਦਵਾਰ ਸਿਧਾਂਤ ਹੈ, ਜਿਹੜਾ ਕਿ ਸਾਰੇ ਮੂਲਭੂਤ ਕਣਾਂ ਅਤੇ ਬਲਾਂ ਦੀ ਗਣਿਤੀ ਵਿਆਖਿਆ ਕਰ ਸਕਦਾ ਹੈ।
ਸਾਇੰਸਦਾਨਾਂ ਦਾ ਮੰਨਣਾ ਹੈ ਕਿ ਸਾਮਾਨ ਰੂਪ ਵਿਚ ਇਲੈਕਟ੍ਰਾਨ ਜਿਹੇ ਮੂਲਭੂਤ ਕਣਾਂ ਨੂੰ ਬਿੰਦੂ ਜਿਹੇ ਸ਼ੂਨਯ ਆਯਾਮ ਦੀ ਸੰਰਚਨਾ ਮੰਨਿਆ ਜਾਂਦਾ ਹੈ। ਮੂਲਭੂਤ ਸਟਰਿੰਗ ਇਕ ਆਯਾਮੀ ਸੰਰਚਨਾ ਹੁੰਦੀ ਹੈ। ਇਸ ਦੀ ਮੋਟਾਈ ਨਹੀਂ ਹੁੰਦੀ, ਪਰ ਲੰਮਾਈ ਹੁੰਦੀ ਹੈ, ਜਿਹੜੀ ਕਿ 10-33 ਸੈ.ਮੀ. ਦੇ ਸਾਮਾਨ ਹੁੰਦੀ ਹੈ। 10-33 ਸੈ.ਮੀ. ਅਰਥਾਤ ਦਸ਼ਮਲਵ ਬਿੰਦੂ ਤੋਂ ਬਾਅਦ 32 ਸਿਫ਼ਰਾਂ ਅਤੇ 1 ਚ ਸਾਮਾਨ ਤੌਰ ’ਤੇ ਅਸੀਂ ਜੋ ਮਾਪਣ ਕਰਦੇ ਹਾਂ ਉਸ ਦੀ ਤੁਲਨਾ ਵਿਚ ਇਹ ਅਤਿਅੰਤ ਲਘੂ ਹੈ। ਇਹ ਏਨੀ ਛੋਟੀ ਸੰਰਚਨਾ ਹੈ ਕਿ ਇਹ ਸਮੁੱਚੇ ਵਿਵਹਾਰਿਕ ਕਾਰਨਾਂ ਤੋਂ ਬਿੰਦੂ ਕਣਾਂ ਦੇ ਜਿਹੀ ਲੱਗਦੀ ਹੈ, ਪਰ ਉਸ ਦੇ ਸਟਰਿੰਗ ਜਾਂ ਤੰਤੂ-ਨੁਮਾ ਵਿਵਹਾਰ ਦੇ ਮਹੱਤਵਪੂਰਨ ਸ਼ਾਮਲ ਅਰਥ ਨੂੰ ਅਸੀਂ ਹੁਣ ਦੇਖਣ ਜਾ ਰਹੇ ਹਾਂ। ਇਹ ਸਟਰਿੰਗ/ਤੰਤੂ ਖੁੱਲ੍ਹੇ ਜਾਂ ਬੰਦ ਹੋ ਸਕਦੇ ਹਨ। ਜਦੋਂ ਇਹ ਕਾਲ ਅੰਤਰਾਲ ਅੰਦਰ ਗਤੀ ਕਰਦੇ ਹਨ, ਉਸ ਵਕਤ ਇਕ ਕਲਪਿਤ ਸਤ੍ਹਾ ‘ਸੰਸਾਰ-ਤਲ’ (ਾਂੋਰਲਦਸਹੲੲਟ) ਦਾ ਨਿਰਮਾਣ ਕਰਦੇ ਹਨ। ਪਰਮ ਮੁੰਡੇ ਆਪਣੀ ਕਿਤਾਬ ਠਕੁਆਂਟਮ ਵਾਸਤਵਿਕਤਾੂ ਅੰਦਰ ਲਿਖਦੇ ਹਨ ਕਿ, ਠਸਟਰਿੰਗ ਥਿਊਰੀ ਕੁਆਂਟਮ ਫੀਲਡ ਥਿਊਰੀ ਅਤੇ ਜਨਰਲ ਰਿਲੇਟੀਵਿਟੀ ਦਾ ਹੋਰ ਅੱਗੇ ਅਡਵਾਂਸ ਵਿਸ਼ਲੇਸ਼ਣ ਹੈ, ਜੋ ਗਰੈਵੀਟੇਨਲ ਫੀਲਡ ਵਾਸਤੇ ਜਿੰਮੇਵਾਰ ਕਣ ਗ੍ਰੈਵੀਟੋਣ ਨੂੰ ਸਮਝਾ ਸਕਣ ਦੇ ਸਮਰੱਥ ਹੈ।ੂ ਮੁੱਖ ਤੌਰ ’ਤੇ ਇਹ ਥਿਊਰੀ ਕੁਆਂਟਮ ਗ੍ਰੈਵਿਟੀ ਦੀ ਗੱਲ ਕਰਦੀ ਹੈ। ਜਿਸ ਦੇ ਕਾਰਨ ਹੀ ਇਸ ਕੋਲ ਉਨ੍ਹਾਂ ਪ੍ਰਸ਼ਨਾਂ ਦੇ ਉਤਰ ਵੀ ਹਨ, ਜਿਹੜੇ ਸਾਡੀ ਹੁਣ ਤੱਕ ਦੀ ਕਲਾਸਿਕ ਫਿਜ਼ਿਕਸ ਲਈ ਇਕ ਅਬੁੱਝ ਪਹੇਲੀ ਵਾਂਗ ਸਾਹਮਣੇ ਖੜ੍ਹੇ ਸਨ। ਜਿਵੇਂ ਕਿ ਸਾਇੰਸ ਦਾ ਹਰ ਇਕ ਵਿਦਿਆਰਥੀ ਜਾਣਦਾ ਹੈ ਕਿ ਪਦਾਰਥ ਦਾ ਸਭ ਤੋਂ ਛੋਟਾ ਰੂਪ ਕੁਆਰਕ ਹੁੰਦਾ ਹੈ, ਇਸ ਲਈ ਇਸ ਨੂੰ ਹੋਰ ਅੱਗੇ ਨਹੀਂ ਤੋੜਿਆ ਜਾ ਸਕਦਾ, ਪਰ ਸਟਰਿੰਗ ਥਿਊਰੀ ਦਾ ਅਜਿਹਾ ਕੋਈ ਵਿਸ਼ਵਾਸ਼ ਨਹੀਂ ਹੈ। ਉਸ ਦਾ ਮੰਨਣਾ ਹੈ ਕਿ ਕੁਆਰਕ ਅੰਦਰ ਵੀ ਇਕ ਐਨਰਜੀ ਹਮੇਸ਼ਾ ਵਾਇਬਰੇਟ ਕਰਦੀ ਰਹਿੰਦੀ ਹੈ, ਜਿਸ ਕਾਰਨ ਇਹ ਇਕ ਸਟਰਿੰਗ ਜਿਹਾ ਦਿਖਾਈ ਦਿੰਦਾ ਹੈ, ਪਰ ਇਹ ਵੀ ਜਰੂਰੀ ਨਹੀਂ ਹੈ ਕਿ ਇਹ ਇਵੇਂ ਹੀ ਦਿਖਾਈ ਦਿੰਦਾ ਰਹੇ, ਕਿਉਂਕਿ ਇਹ ਦੋਵੇਂ ਪਾਸਿਓਂ ਖੁੱਲ੍ਹਾ, ਖਿੱਚਿਆ ਹੋਇਆ ਜਾਂ ਸਿੱਧਾ ਵੀ ਹੋ ਸਕਦਾ ਹੈ। ਜਿਸ ਕਾਰਨ ਸਾਨੂੰ ਇਸ ਦੇ ਰਾਹੀਂ ਮਿਲਣ ਵਾਲੇ ਉਤਰਾਂ ਦੀ ਇਕ ਵੱਡੀ ਆਸ ਬੱਝ ਜਾਂਦੀ ਹੈ। ਸਟਰਿੰਗ ਸਿਧਾਂਤ ਦੇ ਮੁੱਢਲੇ ਸਮੇਂ ਦੌਰਾਨ ਅਸੀਂ ਵੇਖਦੇ ਹਾਂ ਕਿ ਇਸ ਅੰਦਰ ਪੰਜ ਵਿਭਿੰਨ ਪ੍ਰਕਾਰ ਦੇ ਸਿਧਾਂਤਾਂ ਦਾ ਵਿਕਾਸ ਹੋ ਗਿਆ ਸੀ, ਜਿਸ ਦੇ ਆਧਾਰ ’ਤੇ ਵਿਗਿਆਨੀਆਂ ਅੰਦਰ ਇਹ ਚਰਚਾ ਵੀ ਚੱਲੀ ਕਿ ਇਹ ਸਾਰੇ ਸਿਧਾਂਤ ਵਿਰੋਧਾਭਾਸੀ ਹੁੰਦੇ ਹੋਏ ਵੀ ਤਾਰਕਿਕ ਰੂਪ ਵਿਚ ਸਹੀ ਹਨ, ਪਰ ਜਲਦੀ ਹੀ ਇਹ ਨਤੀਜ਼ਾ ਸਾਹਮਣੇ ਆ ਗਿਆ ਕਿ ਅਸਲ ਵਿਚ ਇਹ ਸਾਰੇ ਸਿਧਾਂਤ ਇਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇਕ ਹੀ ਮੂਲ ਸਿਧਾਂਤ ਦੇ ਭਿੰਨ-ਭਿੰਨ ਪਹਿਲੂਆਂ ਨੂੰ ਦਰਸਾਉਂਦੇ ਹਨ। ਇਹ ਸਾਰੇ ਉਸ ਇਕ ਰੂਪਾਂਤਰਨ ਦੁਆਰਾ ਆਪਸ ਵਿਚ ਜੁੜੇ ਰਹਿੰਦੇ ਹਨ, ਜਿਸ ਨੂੰ ਦਵੈਤਵਾਦ ਆਖਿਆ ਜਾਂਦਾ ਹੈ।
ਸਟਰਿੰਗ ਥਿਊਰੀ ਸਬੰਧੀ ਇਕ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਥਿਊਰੀ ਤਿੰਨ ਜਾਂ ਚਾਰ ਆਯਾਮੀ ਬ੍ਰਹਿਮੰਡ (ਜਿਹਾ ਕਿ ਮੌਜੂਦਾ ਸਾਇੰਸ ਹੁਣ ਤੱਕ ਸਵੀਕਾਰਦੀ ਹੈ) ਅੰਦਰ ਕੰਮ ਨਹੀਂ ਕਰਦੀ, ਬਲਕਿ ਇਸ ਲਈ 10 ਆਯਾਮ ਚਾਹੀਦੇ ਹਨ। ਸਾਡੇ ਵਿਚੋਂ ਬਹੁਤਿਆਂ ਨੂੰ ਇਹ 10 ਆਯਾਮ ਵਾਲੀ ਗੱਲ ਕਾਲਪਨਿਕ ਜਿਹੀ ਲੱਗ ਸਕਦੀ ਹੈ, ਪਰ ਜਦੋਂ ਅਸੀਂ ਸਾਇੰਸ ਦੇ ਨਿਯਮਾਂ ਅਤੇ ਵਰਤਾਰਿਆਂ ਦੀ ਚਰਚਾ ਕਰਦੇ ਹਾਂ, ਉਸ ਸਮੇਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਬ੍ਰਹਿਮੰਡ ਤਿੰਨ ਜਾਂ ਚਾਰ ਆਯਾਮੀ ਨਹੀਂ, ਸਗੋਂ ਇਨ੍ਹਾਂ ਦੀ ਗਿਣਤੀ ਇਸ ਤੋਂ ਕਿਤੇ ਵਧੇਰੇ ਹੈ। ਉਦਾਹਰਨ ਵਜੋਂਐਮ ਥਿਊਰੀ ਗਿਆਰਾਂ ਆਯਾਮਾਂ ਦੀ ਹੋਂਦ ਸਵੀਕਾਰਦੀ ਹੈ। ਜਦੋਂ ਕਿ ਬੌਸਨਿਕ ਸਟਰਿੰਗ ਥਿਊਰੀ ਵਿਚ ਸਾਨੂੰ 26 ਸਪੇਸ ਡਾਇਮੈਨਸ਼ਨਜ਼ ਦੀ ਗੱਲ ਪ੍ਰਾਪਤ ਹੁੰਦੀ ਹੈ। ਇਸ ਸਬੰਧੀ ਸਭ ਤੋਂ ਹੈਰਾਨੀਜਨਕ ਅਤੇ ਮਹੱਤਵਪੂਰਨ ਤੱਥ ਇਹ ਹੈ ਕਿ ਵੇਦ ਸਾਹਿੱਤ ਅੰਦਰ 64 ਆਯਾਮਾਂ ਦੀ ਗੱਲ ਕੀਤੀ ਗਈ ਹੈ, ਜਿਹੜੀ ਕਿ ਮੌਜੂਦਾ ਸਾਇੰਸ ਲਈ ਅਜੇ ਦੂਰ ਦੀ ਕੌਡੀ ਸਾਬਤ ਹੋ ਰਹੀ ਹੈ, ਪਰ ਜਦੋਂ ਅਸੀਂ ਇਸ ਤੱਥ ਨੂੰ ਜਾਣਦੇ ਹਾਂ ਕਿ ਖੁਦ ਸਟੀਫਨ ਹਾਕਿੰਗ ਅਨੁਸਾਰ ਇਸ ਪਾਸਾਰੇ ਅੰਦਰ ਏਨੇ ’ਕੁ ਬ੍ਰਹਿਮੰਡ ਹੋ ਸਕਦੇ ਹਨ ਕਿ ਸਾਨੂੰ ਉਨ੍ਹਾਂ ਦਾ ਇਕ ਅੰਦਾਜ਼ਾ ਲਗਾਉਣ ਹਿਤ 1 ਅੱਖਰ ਦੇ ਨਾਲ ਤਕਰੀਬਨ 500 ਸਿਫਰਾਂ ਲਗਾਉਣੀਆਂ ਪੈ ਸਕਦੀਆਂ ਹਨ ਤਾਂ ਇਸ ਗੱਲ ਤੋਂ ਇਨਕਾਰੀ ਹੋਣ ਲਈ ਸਾਡੇ ਕੋਲ ਹੋਰ ਕੋਈ ਆਧਾਰ ਨਹੀਂ ਬਚਦਾ ਕਿ ਅਸੀਂ ਇਕ ਅਨੰਤ ਆਯਾਮੀ ਬ੍ਰਹਿਮੰਡ ਅੰਦਰ ਆਪਣਾ ਵਾਸ ਕਰ ਰਹੇ ਹਾਂ। ਇਸ ਦੀ ਇਕ ਨਿੱਕੀ ਜਿਹੀ ਉਦਾਹਰਨ ਇਸ ਪ੍ਰਕਾਰ ਦੇਖੀ ਜਾ ਸਕਦੀ ਹੈ:
ਮੌਜੂਦਾ ਸਾਇੰਸਦਾਨਾਂ ਅੰਦਰ ਇਕ ਖ਼ਿਆਲ ਇਹ ਪ੍ਰਗਟ ਹੋਇਆ ਹੈ ਕਿ ਅਸੀਂ ਇਕ ਅਜਿਹੇ ਆਯਾਮ ਅੰਦਰ ਰਹਿ ਰਹੇ ਹਾਂ ਜਿਹੜਾ ਆਯਾਮ ਦੂਜਿਆਂ ਆਯਾਮਾਂ ਨਾਲ ਆਪਣੇ-ਆਪ ਨੂੰ 0. ਐਨਰਜੀ ਜਾਂ 0.ਫੀਲਡ ਜਾਂ ਕਿਸੇ ਦੂਜੇ ਆਯਾਮ ਦੇ ਰਾਹੀਂ ਜੁੜਿਆ ਹੋਇਆ ਹੈ, ਜਾਂ ਜੋੜਦਾ ਹੈ। ਇਸ 0.ਫੀਲਡ ਅੰਦਰ ਅਤੀਤ, ਵਰਤਮਾਨ ਤੇ ਭਵਿੱਖ ਦੇ ਸਾਰੇ ਵਿਚਾਰਾਂ, ਕਰਮਾਂ ਅਤੇ ਘਟਨਾਵਾਂ ਦੇ ਇਲੈਕਟ੍ਰਿਕ ਚਾਰਜ ਸਟੋਰ ਹੋ ਜਾਂਦੇ ਹਨ। 0.ਫੀਲਡ ਨੂੰ ਇਕ ਅਜਿਹੀ ਚੀਜ਼ ਮੰਨਿਆ ਜਾਂਦਾ ਹੈ, ਜਿੱਥੇ ਹਰ ਵਿਚਾਰ, ਹਰ ਹਰਕਤ ਅਤੇ ਹਰ ਉਹ ਚੀਜ਼; ਜਿਸ ਵਿਚ ਊਰਜਾ ਸ਼ਾਮਲ ਹੈ, ਉਸ ਫੀਲਡ ਦਾ ਹਿੱਸਾ ਬਣ ਜਾਂਦੀ ਹੈ ਤੇ ਹਮੇਸ਼ਾ ਉਥੇ ਹੀ ਰਹਿੰਦੀ ਹੈ। ਇਸ ਦਾ ਭਾਵ ਇਹ ਹੋਇਆ ਕਿ 0.ਫੀਲਡ ਉਹ ਸ਼ੈਅ ਹੈ, ਜਿਸ ਵਿਚ ਇਨਸਾਨੀ ਵਜੂਦ ਦੀਆਂ ਹੁਣ ਤੱਕ ਦੀਆਂ ਸਾਰੀਆਂ ਜਾਣਕਾਰੀਆਂ ਮੌਜੂਦ ਹਨ। 0.ਫੀਲਡ ਦੀ ਅਵਧਾਰਨਾ ਇਕ ਅਜਿਹੇ ਸਿਧਾਂਤ ਉਪਰ ਆਧਾਰਿਤ ਹੈ, ਜਿਸ ਮੁਤਾਬਿਕ ਬ੍ਰਹਿਮੰਡ ਵਿਚ ਤਿੰਨ ਆਯਾਮਾਂ ਲੰਬਾਈ, ਚੌੜਾਈ ਤੇ ਉਚਾਈ ਤੋ ਇਲਾਵਾ ਵੀ ਹੋਰ ਕਈ ਆਯਾਮ ਹਨ। ਜਿਹੜੇ ਕਿ ਸਾਡੀ ਚਰਚਾ ਅਧੀਨ ਸਟਰਿੰਗ ਥਿਊਰੀ ਦਾ ਹੀ ਇਕ ਹਿੱਸਾ ਹਨ।
ਸਟਰਿੰਗ ਥਿਊਰੀ ਅੰਦਰ ਵਿਗਿਆਨੀਆਂ ਵੱਲੋਂ ਜਿਨ੍ਹਾਂ ਆਯਾਮਾਂ ਦਾ ਅਨੁਮਾਨ ਲਗਾਇਆ ਗਿਆ ਹੈ ਤੇ ਉਨ੍ਹਾਂ ਨੂੰ ਬਹੁਤ ਹੀ ਛੋਟਾ, ਜੁੜਿਆ ਹੋਇਆ ਤੇ ਕੌਪੈਕਟ ਮੰਨਿਆ ਗਿਆ ਹੈ। ਇਸ ਲਈ ਜੇਕਰ ਇਹ ਆਯਾਮ ਬਹੁਤ ਹੀ ਘੁਮਾਓਦਾਰ, ਛੋਟੇ ਤੇ ਕੌਪੈਕਟ ਹੋਣਗੇ ਤਾਂ ਸਾਨੂੰ ਇਨ੍ਹਾਂ ਨਾਲ ਅੱਗੇ ਵੱਧਣ ਦਾ ਨਾ ਤਾਂ ਪਤਾ ਲੱਗੇਗਾ ਤੇ ਨਾ ਹੀ ਇਨ੍ਹਾਂ ਦੀ ਮੌਜੂਦਗੀ ਦੀ ਜਾਣਕਾਰੀ ਹੋਵੇਗੀ। ਹੁਣ ਸਵਾਲ ਇਹ ਉਠਦਾ ਹੈ ਕਿ ਜੇਕਰ ਸਟਰਿੰਗ ਥਿਊਰੀ ਮਾਨਤਾ ਪ੍ਰਾਪਤ ਕਰਦੀ ਹੈ ਤਾਂ ਕੀ ਇਹ ਯਕੀਨੀ ਬਣ ਜਾਵੇਗਾ ਕਿ 0.ਫੀਲਡ ਕਿਸੇ ਦੂਜੇ ਆਯਾਮ ਅੰਦਰ ਸਥਾਪਿਤ ਹੈ।ਜਿਹੜਾ ਕਿ ਅਜੇ ਤੱਕ ਸਾਡੀ ਪਹੁੰਚ ਵਿਚ ਨਹੀਂ ਆਇਆ ਹੈ। ਇਸ ਤੋਂ ਫਿਲਹਾਲ ਇਨਕਾਰੀ ਨਹੀਂ ਹੋਇਆ ਜਾ ਸਕਦਾ। ਉਨ੍ਹਾਂ ਹਾਲਤਾਂ ਵਿਚ ਤਾਂ ਬਿਲਕੁਲ ਵੀ ਨਹੀਂ, ਜਦੋਂ ਅਸੀਂ ਜਾਣਦੇ ਹੋਈਏ ਕਿ ਸੰਸਾਰ ਦੀਆਂ ਕਈ ਪ੍ਰਾਚੀਨ ਸੰਸਕ੍ਰਿਤੀਆਂ ਅੰਦਰ ਇਕ ਅਜਿਹੇ ਗਿਆਨ ਦੇ ਖੂਹ ਦੀ ਗੱਲ ਕੀਤੀ ਗਈ ਸਾਹਮਣੇ ਆਉਂਦੀ ਹੈ, ਜਿੱਥੇ ਪੁੱਜਣ ਦੇ ਲਈ ਪ੍ਰਾਪਤ ਯੋਗਤਾ ਚੁਣਵੇਂ ਲੋਕਾਂ ਤੱਕ ਹੀ ਸੀਮਤ ਹੁੰਦੀ ਸੀ। ਭਾਰਤ ਅੰਦਰ ਅਸੀਂ ਇਸ ਨੂੰ ਵੈਦਿਕ ਸੰਸਕ੍ਰਿਤੀ ਦੇ ਆਕਾਸ਼ੀ ਰਿਕਾਰਡ ਨਾਮ ਦੀ ਧਾਰਨਾ ਵਿਚੋਂ ਦੇਖ ਸਕਦੇ ਹਾਂ। ਜਿਸ ਦਾ ਆਖਣਾ ਹੈ ਕਿ ਬ੍ਰਹਿਮੰਡ ਅੰਦਰ ਪਹਿਲਾਂ ਹੀ ਹਰ ਕਿਸਮ ਦੀ ਜਾਣਕਾਰੀ ਮੌਜੂਦ ਹੈ ਤੇ ਇਸ ਨੂੰ ਕੋਈ ਵੀ ਆਪਣੀ ਯੋਗਤਾ ਦੇ ਰਾਹੀਂ ਪ੍ਰਾਪਤ ਕਰ ਸਕਦਾ ਹੈ। ਇਸ ਧਾਰਨਾ ਨੂੰ ਉਦੋਂ ਹੋਰ ਵਧੇਰੇ ਪ੍ਰਬਲਤਾ ਹਾਸਲ ਹੁੰਦੀ ਹੈ, ਜਦੋਂ ਸਾਨੂੰ ਪਤਾ ਹੈ ਕਿ ਆਈਨਸਟਾਈਨ ਮੁਤਾਬਿਕ ਸਪੇਸ ਤੇ ਟਾਈਮ ਆਪਸ ਵਿਚ ਜੁੜੇ ਹੋਏ ਹਨ ਤੇ ਇਨ੍ਹਾਂ ਨੂੰ ਮੋੜਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਆਈਨਸਟਾਈਨ ਦੁਆਰਾ ਪ੍ਰਤਿਪਾਦਿਤ ਵਰਮ ਹੋਲ ਦੀ ਸੰਕਲਪਨਾ ਵੀ ਇਸ ਮਾਨਤਾ ਨੂੰ ਹੋਰ ਠੋਸ ਆਧਾਰ ਪ੍ਰਦਾਨ ਕਰਦੀ ਹੈ ਕਿ ਅਸੀਂ ਕਿਸੇ ਹੋਰਨਾਂ ਆਯਾਮਾਂ ਨਾਲ ਜੁੜਨ ਦੇ ਸਮਰੱਥ ਹਾਂ ਤੇ ਇਨ੍ਹਾਂ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਫਿਲਹਾਲ ਸਾਇੰਸ ਅੰਦਰ ਇਹ ਆਪਣੇ ਆਰੰਭਿਕ ਪੜਾਅ ਉਪਰ ਹਨ। ਇਹ ਭਵਿੱਖ ਦੇ ਗਰਭ ਵਿਚ ਹੀ ਪਿਆ ਹੈ ਕਿ ਅਸੀਂ ਪੁਲਾੜ ਯਾਤਰਾ ਤੋਂ ਆਯਾਮ ਯਾਤਰਾ ਵਿਚ ਕਦੋਂ ਜਾਣ ਦੇ ਕਾਬਿਲ ਹੋਵਾਂਗੇ, ਕਿਉਂਕਿ ਸਾਇੰਸ ਕਿਸੇ ਵੀ ਤਰ੍ਹਾਂ ਇਸ ਤੋਂ ਮੁਨਕਰ ਨਹੀ ਹੈ।
ਇਸ ਲਈ ਇਹ ਵਿਸ਼ਵਾਸ਼ ਪ੍ਰਗਟਾਇਆ ਜਾ ਸਕਦਾ ਹੈ ਕਿ ਸ਼ਾਇਦ ਸਾਡੀਆਂ ਆਉਣ ਵਾਲੀਆਂ ਨਸਲਾਂ/ਪੀੜ੍ਹੀਆਂ ਇਸ ਬਹੁ-ਆਯਾਮੀ ਸੰਸਾਰ ਦੀ ਯਾਤਰਾ ਕਰ ਸਕਣਗੀਆਂ, ਜਾਂ ਸ਼ਾਇਦ ਅਤੀਤ ਵਿਚ ਕਰ ਵੀ ਚੁੱਕੀਆਂ ਹੋਣ, ਕਿਉਂਕਿ ਅਸੀਂ ਉਸ ਸੰਸਾਰ ਅੰਦਰ ਰਹਿ ਰਹੇ ਹਾਂ, ਜੋ ਬਿਨਸਦਾ ਅਤੇ ਬਣਦਾ ਹੀ ਰਹਿੰਦਾ ਹੈ। ਗੁਰਬਾਣੀ ਅੰਦਰ ਇਸ ਵਿਚਾਰ ਨੂੰ ਇੰਞ ਵੀ ਪ੍ਰਗਟਾਇਆ ਗਿਆ ਹੈ:
ਕਈ ਬਾਰ ਪਸਰਿਓ ਪਾਸਾਰ॥
– ਸ੍ਰੀ ਗੁਰੂ ਅਰਜਨ ਸਾਹਿਬ ਜੀ

Send this to a friend