ਮੰਡੀਗੌਬਿੰਦਗੜ, 20 ਫਰਵਰੀ (ਮਨੋਜ ਭੱਲਾ)- ਯੂਥ ਅਕਾਲੀ ਦਲ ਨੂੰ ਹੇਠਲੇ ਪਧਰ ਤੇ ਮਜਬੂਰ ਕਰਕੇ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਹਰ ਘਰ ਤਕ ਪਹੁੰਚਾਇਆ ਜਾਵੇਗਾ। ਇਸ ਗਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਯੂਥ ਅਕਾਲੀ ਦਲ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਵਨਿਯੁਕਤ ਪ੍ਰਧਾਨ ਇਕਬਾਲ ਸਿੰਘ ਰਾਏ ਦੇ ਸਨਮਾਨ ਵਿਚ ਯੂਥ ਆਗੂ ਰਾਜੀਵ ਵਰਮਾ ਤੇ ਮੰਡਲ ਪ੍ਰਧਾਨ ਪੁਨੀਤ ਗੋਇਲ ਵਲੋਂ ਰਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅਜ ਪੰਜਾਬ ਦੀ ਕਾਗਰਸ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁਕੀ ਹੈ ਜਿਸ ਕਾਰਨ ਹਰ ਵਰਗ ਸਰਕਾਰ ਖਿਲਾਫ ਸੜਕਾਂ ਤੇ ਉਤਰ ਚੁਕਾ ਹੈ ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਚੋਣਾਂ ਸਮੇ ਕੀਤੇ ਗਏ ਸਨ,ਉਹਨਾਂ ਤੋ ਕੈਪਟਨ ਸਰਕਾਰ ਬਿਲਕੁਲ ਮੁਕਰ ਚੁਕੀ ਹੈ। ਰਾਜੂ ਖੰਨਾ ਨੇ ਅਗੇ ਕਿਹਾ ਕਿ ਨਾ ਤਾ ਸਰਕਾਰ ਵਾਅਦੇ ਮੁਤਾਬਿਕ ਕਿਸਾਨਾਂ ਦਾ ਮੁਕੰਮਲ ਕਰਜਾ ਮਾਫ ਕਰ ਸਕੀ ਹੈ,ਨਾ ਨੌਜਵਾਨਾਂ ਨੂੰ ਘਰ ਘਰ ਨੌਕਰੀ ਦਿਤੀ ਗਈ ਹੈ, ਨਾ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਮਹੀਨਾ ਬੇਰੁਜ਼ਗਾਰੀ ਭਤਾ ਦਿਤਾ ਗਿਆ ਹੈ,ਤੇ ਨਾ ਹੀ ਸਮਾਰਟ ਫੋਨ। ਉਹਨਾਂ ਅਗੇ ਕਿਹਾ ਕਿ ਵਖ ਵਖ ਵਿਭਾਗਾਂ ਵਿਚ ਨੌਕਰੀਆਂ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧਾ ਤਾ ਕੀ ਕਰਨਾ ਸੀ ਸਗੋ ਤਨਖਾਹਾਂ ਵਿਚ ਵਡੀਆਂ ਕਟੋਤੀਆ ਕਰ ਦਿਤੀਆਂ ਗਈਆਂ ਹਨ।ਜੇਕਰ ਮੁਲਾਜ਼ਮ ਅਪਣੇ ਹਕਾਂ ਲਈ ਕੋਈ ਸਘੰਰਸ ਕਰਦੇ ਹਨ ਤਾ ਉਹਨਾਂ ਉਪਰ ਲਾਠੀਚਾਰਜ ਕਰਕੇ ਉਹਨਾਂ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਦੀ ਹੈ। ਰਾਜੂ ਖੰਨਾ ਨੇ ਅਗੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਲੈ ਕੇ ਅਜ ਹਰ ਵਰਗ ਕਾਗਰਸ ਖਿਲਾਫ ਲਾਮਬੰਦ ਹੋ ਚੁਕਾ ਹੈ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਗਰਸ ਪਾਰਟੀ ਨੂੰ ਮੂੰਹ ਤੋੜਵਾ ਜਵਾਬ ਦੇਵੇਗਾ।
ਇਸ ਮੌਕੇ ਤੇ ਯੂਥ ਆਗੂ ਰਾਜੀਵ ਵਰਮਾ ਤੇ ਭਾਜਪਾ ਦੇ ਮੰਡਲ ਪ੍ਰਧਾਨ ਪੁਨੀਤ ਗੋਇਲ ਦੀ ਅਗਵਾਈ ਵਿਚ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਨਵਨਿਯੁਕਤ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਰਾਏ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਗੁਰਚਰਨ ਸਿੰਘ, ਸਮਿਤ ਗੋਇਲ, ਹਿਤੇਸ਼ ਗਰਗ,ਨਿਸਾਤ ਜਿੰਦਲ,ਵਿਜੇ ਕੁਮਾਰ, ਟੇਕ ਚੰਦ ਪ੍ਰਧਾਨ, ਬੇਅੰਤ ਸਿੰਘ ਪਨਾਗ, ਮਨਜਿੰਦਰ ਸਿੰਘ ਕੁੰਨਰ, ਨਵਦੀਪ ਸਿੰਘ ਟਿਵਾਣਾ, ਜਗਾ ਭੋਲੀਆ, ਬਲਪ੍ਰੀਤ ਸਿੰਘ ਭਦਲਥੂਹਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਵਿਸੇਸ ਤੌਰ ਤੇ ਹਾਜ਼ਰ ਸਨ।