ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਦਿਆਂਗੇ : ਗੁਰਪ੍ਰੀਤ ਸਿੰਘ ਚਹਿਲ
ਝੁਨੀਰ, 14 ਫ਼ਰਵਰੀ (ਬਲਜੀਤ ਪਾਲ)- ਝੁਨੀਰ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਚੋਣ ਮੁਹਿੰਮ ਨੂੰ ਭਖਾ ਦਿਤਾ ਹੈ ਜਿਸ ਤਹਿਤ ਅਜ ਕਸਬਾ ਝੁਨੀਰ ਦੇ ਡੇਰਾ ਬਾਬਾ ਧਿਆਨ ਦਾਸ ਵਿਖੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨਾਲ ਹੰਗਾਮੀ ਮੀਟਿੰਗ ਕੀਤੀ ਅਤੇ ਲੋਕ ਸਭਾ ਚੋਣਾਂ ਲਈ ਤਿਆਰੀ ਕਰਨ ਲਈ ਕਿਹਾ ਪਾਰਟੀ ਵਰਕਰਾਂ ਨੂੰ ਸ਼੍ਰੋਮਣੀ ਅਕਾਲ ਦਲ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਕਿਹਾ ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਕਾਂਗਰਸ ਪਾਰਟੀ ਤੋਂ ਮੋਹ ਭੰਗ ਹੋ ਚੁਕਾ ਹੈ ਤੇ ਇਸ ਨੂੰ ਪੰਜਾਬ ਵਿਚੋਂ ਜਲਦ ਚਲਦਾ ਕਰਨ ਲਈ ਤਿਆਰੀ ਵਿਢ ਲਈ ਬੈਠੇ ਹਨ ਜੇਕਰ ਪੰਜਾਬ ਵਿਚ ਸਰਕਾਰ ਤੋਂ ਕੋਈ ਆਪਣਾ ਹਕ ਮੰਗਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਤੇ ਲਾਠੀਚਾਰਜ ਕਰਵਾ ਦਿੰਦਾ ਹੈ ਕਿਸੇ ਨੂੰ ਕੋਈ ਹਕ ਨਹੀਂ ਮਿਲ ਰਿਹਾ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਕਿਸਾਨਾਂ ਦਾ ਕੋਈ ਕਰਜ਼ਾ ਮੁਆਫ ਨਹੀਂ ਹੋਇਆ ਸਭ ਝੂਠੇ ਲਾਰੇ ਲਾਏ ਜਾ ਰਹੇ ਹਨ ਕਾਂਗਰਸ ਪਾਰਟੀ ਕੋਲ ਕੋਈ ਮੁਦਾ ਹੀ ਚੋਣ ਲੜਨ ਵਾਸਤੇ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਲੋਕ ਸਭਾ ਚੋਣਾਂ ਸੰਬੰਧੀ ਵਿਚਾਰ ਲਏ ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਆਮ ਲੋਕ ਸਭਾ ਚੋਣਾਂ ਵਿਚ ਬਠਿੰਡਾ ਲੋਕ ਸਭਾ ਤੋਂ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਦਿਆਂਗੇ ਅਕਾਲੀ ਦਲ ਦਾ ਵਰਕਰ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਰਹੇ ਚੋਣਾਂ ਸਬੰਧੀ ਇਨ੍ਹਾਂ ਚੋਣਾਂ ਸਬੰਧੀ ਪਿੰਡ ਪਿੰਡ ਵਿਚ ਵਰਕਰਾਂ ਨੂੰ ਮਿਲਿਆ ਜਾ ਰਿਹਾ ਹੈ ਅਤੇ ਪੂਰੀ ਤਰ੍ਹਾਂ ਤਿਆਰੀ ਵਿਢ ਦਿਤੀ ਗਈ ਹੈ ਕਾਂਗਰਸ ਪਾਰਟੀ ਕੋਲ ਕੋਈ ਚੋਣ ਮੁਦਾ ਹੀ ਨਹੀਂ ਕਿਸ ਆਧਾਰ ਤੇ ਵੋਟ ਮੰਗਣਗੇ ਹੁਣ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਨ ਲਗ ਪਏ ਹਨ ਤੇ ਲੋਕ ਸਭਾ ਚੋਣਾਂ ਵਿਚ ਤੇਰਾਂ ਤੇਰਾਂ ਸੀਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਤੇਗਾ ਇਸ ਮੌਕੇ ਯੂਥ ਆਗੂ ਬਿੰਦਰ ਸਿੰਘ ਸਾਨੀਆ ਲਈ ਜ਼ਿਲ੍ਹਾ ਮੀਤ ਪ੍ਰਧਾਨ ਐਸੀ ਵਿੰਗ ਤਰਸੇਮ ਸਿੰਘ ਖਿਆਲੀ ਚਾਲਾਂ ਵਾਲੀ ਸਾਬਕਾ ਸਪੰਚ ਪ੍ਰੇਮ ਸਿੰਘ ਖਰੀਦਾਰਾਂ ਵਾਲੀ ਸਾਬਕਾ ਸਰਪੰਚ ਮਹਿੰਦਰ ਸਿੰਘ ਕੋਰਵਾਲਾ ਸਾਬਕਾ ਸਰਪੰਚ ਮੇਵਾ ਸਿੰਘ ਜਗਤਗੜ੍ਹ ਬਾਂਦਰਾਂ ਮਖਣ ਸਿੰਘ ਰਾਜਪੁਰ ਮਨਦੀਪ ਸਿੰਘ ਰਾਏਪੁਰ ਸਦਾਗਰ ਸਿੰਘ ਰਾਏਪੁਰ ਸਾਬਕਾ ਸਰਪੰਚ ਗੁਰਸੇਵਕ ਸਿੰਘ ਸਾਹਨੇਵਾਲੀ ਆਦਿ ਮੌਜੂਦ ਸਨ।