May 13, 2026 11:28 am

ਦਰਦਨਾਕ ਸੜਕ ਹਾਦਸੇ ਨੇ ਇੱਕ ਦੀ ਜਾਨ ਲਈ

ਰਾਮਪੁਰਾ ਫੂਲ, 14 ਫਰਵਰੀ (ਕੁਲਜੀਤ ਢੀਂਗਰਾ, ਸੁਖਮੰਦਰ ਰਾਮਪੁਰਾ)- ਤੜਕਸਾਰ ਕਰਾੜਵਾਲਾ ਦੀ ਡ੍ਰੇਨ ਨੇੜੇ ਹੋਏ ਦਰਦਨਾਕ ਸੜਕ ਹਾਦਸੇ ਨੇ ਇੱਕ ਵਿਅਕਤੀ ਜਾਨ ਲੈ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੜਕ ਤੇ ਇੱਕ ਕੈਂਟਰ ਜਿਸ ਵਿੱਚ ਸਰੀਆ ਭਰਿਆ ਹੋਇਆ ਸੀ ਅਤੇ ਕੈਂਟਰ ਦੇ ਪਿਛਲੇ ਟਾਇਰ ਪੈਚਰ ਹੋਣ ਕਾਰਨ ਚਾਲਕ ਨੇ ਕੈਂਟਰ ਸੜਕ ਤੇ ਹੀ ਖੜਾ ਕਰ ਦਿੱਤਾ ਅਤੇ ਪਿੱਛੇ ਤੋਂ ਆ ਰਹੀ ਪਿਕਅੱਪ ਗੱਡੀ ਕੈਂਟਰ ਨਾਲ ਜਾ ਟਕਰਾਈ। ਲੋਹਾ ਸਰੀਆ ਬਾਹਰ ਹੋਣ ਕਾਰਨ ਪਿਕਅੱਪ ਚਾਲਕ ਦੀ ਛਾਤੀ ਦੇ ਆਰ-ਪਾਰ ਹੋਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਦੀ ਪਛਾਣ ਕੁਲਦੀਪ ਸਿੰਘ (32) ਵਾਸੀ ਅਬੋਹਰ ਵੱਜੋ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਗਰੁੱਪ ਦੇ ਸੰਦੀਪ ਵਰਮਾ ਨੇ ਆਪਣੀ ਟੀਮ ਨਾਲ ਘਟਨਾ ਸਥਾਨ ਤੇ ਪੁੱਜੇ ਅਤੇ ਪੀੜਿਤ ਨੂੰ ਹਸਪਤਾਲ ਪਹੁੰਚਾਇਆ। ਥਾਣਾ ਸਦਰ ਦੀ ਪੁਲਸ ਨੇ ਕੈਂਟਰ ਚਾਲਕ ਰਮੇਸ਼ ਕੁਮਾਰ ਵਾਸੀ ਗੰਗਾਨਗਰ ਤੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਛੋਟੇ ਬੱਚਿਆ ਨੂੰ ਛੱਡ ਗਿਆ ਹੈ। ਪਿੰਡ ਕੋਟੜਾ ਕੌੜਿਆਂ ਵਾਲਾ ਦੇ ਸਰਪੰਚ ਸੁਖਪ੍ਰੀਤ ਸਿੰਘ, ਬਹਾਦਰ ਸਿੰਘ ਕੁਲਦੀਪ ਸਿੰਘ, ਜਿਉਣਪਾਲ, ਗੁਰਪ੍ਰੀਤ ਸਿੰਘ ਅਤੇ ਦਰਸ਼ਨ ਨਿੱਕੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਪੀੜਿਤ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ ਕਿਉਂਕਿ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲਾ ਇਕੱਲਾ ਮ੍ਰਿਤਕ ਹੀ ਸੀ।

Send this to a friend