Skip to content
Independent perspectives. Global stories.
BREAKING

ਜ਼ਿਲ੍ਹਾ ਭਲਾਈ ਦਫ਼ਤਰ ਦੀ ਹਾਲਤ ਸੁਧਾਰ ਕੇ ਵੀ ਭਲੇ ਦਾ ਕੰਮ ਕਰੇ ਪ੍ਰਸ਼ਾਸਨ

Share this story

image ਸ੍ਰੀ ਮੁਕਤਸਰ ਸਾਹਿਬ, 9 ਅਪ੍ਰੈਲ (ਸੋਨੂੰ ਖੇੜਾ)- ਰਾਜ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਆਮ ਕਰਕੇ ਰਾਜ ਦੇ ਭਲਾਈ ਦਫ਼ਤਰਾਂ ਰਾਹੀਂ ਲਾਗੂ ਕੀਤਾ ਜਾਂਦਾ ਹੈ। ਦਲਿਤ ਵਰਗ ਨਾਲ ਸੰਬੰਧਿਤ ਲੋਕਾਂ ਵੱਲੋਂ ਆਪਣੀਆਂ ਮੁਸ਼ਕਲਾਂ ਅਤੇ ਭਲਾਈ ਅਧਿਕਾਰੀਆਂ ਵੱਲੋਂ ਇਨ੍ਹਾਂ ਸਕੀਮਾਂ ਨੂੰ ਲਾਗੂ ਕਰਨ ਦੇ ਮਕਸਦ ਨਾਲ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਸਾਰੇ ਜ਼ਿਲ੍ਹਾ ਦਫ਼ਤਰਾਂ ਵਿਚ ਡਾ. ਅੰਬੇਡਕਰ ਹਾਲ ਵੀ ਬਣੇ ਹੋਏ ਹਨ। ਪਰੰਤੂ ਸਥਾਨਕ ਜ਼ਿਲ੍ਹਾ ਭਲਾਈ ਦਫ਼ਤਰ ਦੀ ਹਾਲਤ ਐਨੀ ਖਰਾਬ ਹੈ ਕਿ ਹਰ ਸੂਜਵਾਨ ਵਿਅਕਤੀ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਜਦੋਂ ਇਹ ਮਹਿਕਮਾ ਆਪਣੀ ਇਮਾਰਤ ਦੀ ਰਾਖੀ ਹੀ ਨਹੀਂ ਕਰ ਸਕਦਾ ਤਾਂ ਇਹ ਦਲਿਤਾਂ ਦੀਆਂ

ਸਕੀਮਾਂ ਨੂੰ ਲਾਗੂ ਕਰਨ ਲਈ ਕਿਵੇਂ ਰਾਖਾ ਸਾਬਿਤ ਹੁੰਦਾ ਹੋਵੇਗਾ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ ਬੀ.ਸੀ./ ਐਸ. ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ  ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਬਠਿੰਡਾ ਰੋਡ ਸਥਿਤ ਜ਼ਿਲ੍ਹਾ ਭਲਾਈ ਦਫ਼ਤਰ ਦੀ ਹਾਲਤ ਵੇਖਣ ਲਈ ਜਾਇਜ਼ਾ ਲਿਆ ਜਿਸ ਉਪਰੰਤ ਉਨ੍ਹਾਂ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਦਫ਼ਤਰ ਦੇ ਮੁੱਖ ਗੇਟ ਦੇ ਅੰਦਰ ਵੜਦਿਆਂ ਹੀ ਲਾਅਨ ਵਿਚ ਉਗਿਆ ਜੰਗਲੀ ਘਾਹ ਅਤੇ ਸਰਕੰਡਾ ਕਿਸੇ ਮਿੰਨੀ ਜੰਗਲ ਦਾ ਭੁਲੇਖਾ ਪਾਉਂਦਾ ਹੈ। ਸ਼ਾਇਦ ਹੀ ਕਦੇ ਇਸ ਲਾਅਨ ਦੀ ਸਫਾਈ ਕਰਵਾਈ ਗਈ ਹੋਵੇ ਜਾਂ ਇਥੇ ਲੱਗੇ ਜੰਗਲੀ ਘਾਹ-ਫੂਸ ਨੂੰ ਵੀ ਕਟਵਾਇਆ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦਫ਼ਤਰ ਵਿਚ ਆਪਣੇ ਕੰਮ-ਧੰਦੇ ਲਈ ਆਉਣ ਵਾਲੇ ਪੀੜਤ ਲੋਕਾਂ ਦੀਆਂ ਫਾਇਲਾਂ ਲੈਣ ਲਈ ਨਾ ਤਾਂ ਕੋਈ ਬਰਾਂਡਾ ਬਣਾਇਆ ਗਿਆ ਹੈ ਅਤੇ ਨਾ ਹੀ ਕੋਈ ਸ਼੍ਯ੍ਯੈੱਡ ਵਗੈਰਾ ਦੀ ਸਥਾਪਨਾ ਕੀਤੀ ਗਈ ਹੈ। ਅਜਿਹੇ ਲੋਕ ਅੱਤ ਦੀ ਗਰਮ ਅਤੇ ਮੀਂਹ-ਹਨੇਰੀ ਵਿਚ ਬਾਹਰਲੇ ਪਾਸਿਉਂ ਹੀ ਕਾਊਂਟਰ ਅੰਦਰ ਬੈਠੇ ਕਰਮਚਾਰੀਆਂ ਨੂੰ ਆਪਣੀਆਂ ਫਾਇਲਾਂ ਜਮ੍ਹਾ ਕਰਵਾਉਂਦੇ ਹਨ। ਦਫ਼ਤਰੀ ਰਿਕਾਰਡ ਦੀ ਸਾਂਭ ਸੰਭਾਲ ਲਈ ਵੀ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ ਸਨ ਅਤੇ ਫਾਇਲਾਂ ਇਕ ਕਮਰੇ ਵਿਚ ਕੂੜੇ ਵਾਂਗ ਇੱਧਰ-ਉਧਰ ਖਿੱਲਰੀਆਂ ਪਈਆਂ ਸਨ। ਉਨ੍ਹਾਂ ਅੱਗੇ ਇਹ ਵੀ ਜਾਣਕਾਰੀ ਦਿੱਤੀ ਕਿ ਇਸੇ ਇਮਾਰਤ ਵਿਚ ਸਥਿਤ ਅੰਬੇਡਕਰ ਹਾਲ ਸ਼ਾਇਦ ਹੀ ਕਦੇ ਖੋਲ੍ਹਿਆ ਗਿਆ ਹੋਵੇ ਅਤੇ ਅੱਜ ਵੀ ਉਸ ਨੂੰ ਤਾਲਾ ਲੱਗਿਆ ਹੋਇਆ ਸੀ। ਪੁੱਛ-ਗਿੱਛ ਕਰਨ ’ਤੇ ਮੌਕੇ ’ਤੇ ਮੌਜੂਦ ਕਰਮਚਾਰੀ ਕੋਈ ਠੋਸ ਜਾਂ ਢੁੱਕਵਾਂ ਉਤਰ ਨਾ ਦੇ ਸਕੇ ਸਗੋਂ ਆਸਾ-ਪਾਸਾ ਹੀ ਵੱਟਦੇ ਰਹੇ। ਐਨਾ ਹੀ ਨਹੀਂ ਢੋਸੀਵਾਲ ਨੇ ਅੱਗੇ ਦੱਸਿਆ ਕਿ ਆਮ ਲੋਕਾਂ ਦੀ ਜ਼ਰੂਰਤ ਲਈ ਬਣਾਏ ਗਏ ਬਾਥਰੂਮ ਅਤੇ ਪਖਾਨਿਆਂ ਦੀ ਹਾਲਤ ਵੀ ਬੇਹੱਦ ਮਾੜੀ ਸੀ। ਇਨ੍ਹਾਂ ਵਿਚ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਜਨਤਾ ਲਈਂ ਬਣੇ ਬਾਥਰੂਮ ਵਿਚ ਨਾ ਤਾਂ ਯੂਰਿਨ ਪੋਟ ਲੱਗੇ ਹੋਏ ਸਨ ਅਤੇ ਬਿਨਾਂ ਟੂਟੀਆਂ ਤੋਂ ਲੱਗੇ ਵਾਸ਼ ਵੇਸ਼ਨ ਆਪਣੀ ਮੰਦਹਾਲੀ ਦਾ ਖ਼ੁਦ ਬਿਆਨ ਕਰ ਰਹੇ ਸਨ। ਬਾਥਰੂਮਾਂ ਵਿਚ ਸੜਿਆਂਦ ਮਾਰਦਾ ਗੰਦਾ ਪਾਣੀ ਖੜ੍ਹਾ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੰਬੇਡਕਰ ਭਵਨ ਵਿਚ ਸਾਰੀਆਂ ਤਰੁੱਟੀਆਂ ਨੂੰ ਤੁਰੰਤ ਦੂਰ ਕਰਵਾਇਆ ਜਾਵੇ ਅਤੇ ਆਉਂਦੀ 14 ਅਪ੍ਰੈਲ ਨੂੰ ਡਾ. ਅੰਬੇਡਕਰ ਹਾਲ ਵਿਚ ਦਲਿਤ ਜਥੇਬੰਦੀਆਂ ਦੀ ਵਿਸ਼ੇਸ਼ ਮੀਟਿੰਗ ਬੁਲਾਈ ਜਾਵੇ।

WRITTEN BY