May 12, 2026 3:00 pm

ਨਾਭਾ ਜੇਲ੍ਹ ’ਚ ਫੋਨ ਸਪਲਾਈ ਕਰਨ ਵਾਲਾ ਕਾਬੂ

ਨਾਭਾ, 6 ਫ਼ਰਵਰੀ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਪੁਲਿਸ ਨੇ ਸਮਾਜ ਵਿਰੋਧੀ ਅਨਸਰਾ ਵਿਰੁਧ ਚਲਾਈ ਮੁਹਿੰਮ ਤਹਿਤ 23 ਜਨਵਰੀ 2019 ਨੂੰ ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ੍ਹ ‘ਚ ਬੰਦ ਕੈਦੀਆਂ, ਹਵਾਲਾਤੀਆਂ ਦੀਆਂ ਬੈਰਕਾਂ ਦੀ ਤਲਾਸ਼ੀ ਕੀਤੀ ਸੀ। ਇਸ ਦੌਰਾਨ ਬਰਾਮਦ ਹੋਏ 12 ਮੋਬਾਇਲ ਫੋਨ ਅਤੇ ਹੋਰ ਵਰਜਿਤ ਸਮਾਨ ਨੂੰ ਜੇਲ੍ਹ ‘ਚ ਪੈਸਿਆਂ ਦੇ ਲਾਲਚ ‘ਚ ਸਪਲਾਈ ਕਰਨ ਵਾਲੇ ਪੈਸਕੋ ਦੇ ਸਾਬਕਾ ਸੁਰਖਿਆ ਕਰਮਚਾਰੀ ਗੁਰਜੰਟ ਸਿੰਘ ਵਾਸੀ ਖੋਖ ਨੂੰ ਪਟਿਆਲਾ ਪੁਲਿਸ ਨੇ ਨਾਮਜਦ ਕਰਕੇ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਸ. ਸਿਧੂ ਨੇ ਦਸਿਆ ਕਿ ਪਟਿਆਲਾ ਪੁਲਿਸ ਨੇ ਮੁਬਾਇਲ ਬਰਾਮਦ ਵਾਲੇ ਮੁਕਦਮੇ ‘ਚ ਨਾਮਜਦ ਬੰਦੀ ਦੋਸ਼ੀਆਂ ਨੂੰ 2 ਫਰਵਰੀ ਨੂੰ ਪ੍ਰੋਡਕਸਨ ਵਾਰੰਟ ‘ਤੇ ਲਿਆ ਕੇ ਗ੍ਰਿਫਤਾਰ ਕੀਤਾ ਸੀ ਅਤੇ ਇਨ੍ਹਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਸ. ਸਿਧੂ ਨੇ ਦਸਿਆ ਕਿ ਇਸ ਦੌਰਾਨ ਪੁਛਗਿਛ ‘ਚ ਇਨ੍ਹਾਂ ਨੇ ਮੰਨਿਆਂ ਕੇ ਉਨ੍ਹਾਂ ਕੋਲੋਂ ਬ੍ਰਾਮਦ ਹੋਏ ਮੋਬਾਇਲ ਫੋਨ ਉਹਨਾ ਨੂੰ ਗੁਰਜੰਟ ਸਿੰਘ ਪੁਤਰ
ਸੁਖਦੇਵ ਸਿੰਘ ਵਾਸੀ ਖੋਖ ਥਾਣਾ ਸਦਰ ਨਾਭਾ ਨੇ ਸਪਲਾਈ ਕੀਤੇ ਸਨ।ਸ. ਸਿਧੂ ਨੇ ਦਸਿਆ ਕਿ ਇਸ ਪੁਛਗਿਛ ਦੇ ਆਧਾਰ ‘ਤੇ ਗੁਰਜੰਟ ਸਿੰਘ ਵਾਸੀ ਖੋਖ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੀ ਮੁਢਲੀ ਪੁਛ ਗਿਛ ਤੋ ਇਹ ਗਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਮਿਤੀ 22 ਦਸੰਬਰ 2014 ਤੋਂ 24 ਦਸੰਬਰ 2018 ਤਕ ਪੈਸਕੋ ਮੁਲਾਜਮ ਵਜੋਂ ਸਕਿਉਰਿਟੀ ਜੇਲ੍ਹ ਨਾਭਾ ਵਿਖੇ ਤਾਇਨਾਤ ਰਿਹਾ ਹੈ। ਇਨ੍ਹਾਂ ਬੰਦੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਪੁਛਗਿਛ ਕੀਤੀ ਸੀ, ਜਿਸ ਤੋਂ ਜੇਲ੍ਹ ‘ਚ ਮੁਬਾਇਲ ਸਪਲਾਈ ਕਰਨ ਵਾਲੇ ਦੀ ਪਛਾਣ ਹੋਈ ਹੈ।

Send this to a friend