ਹੁਣ ਤੱਕ 100 ਦੇ ਕਰੀਬ ਵਾਰਦਾਤਾਂ ਨੂੰ ਦੇ ਚੁੱਕੇ ਅੰਜਾਮ
ਖੰਨਾ, 4 ਫ਼ਰਵਰੀ- ਚੋਰੀਆਂ, ਲੁੱਟਾਂ ਖੋਹਾ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਧਰੁਵ ਦਹਿਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਖੰਨਾ ਜੀ ਦੀ ਹਦਾਇਤਾ ਅਨੁਸਾਰ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਆਈ), ਖੰਨਾ, ਸ੍ਰੀ ਜਗਵਿੰਦਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ (ਆਈ), ਖੰਨਾ, ਸ੍ਰੀ ਮਨਜੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ ਪਾਇਲ, ਇੰਸਪੈਕਟਰ ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਛੀਵਾੜਾ ਸਾਹਿਬ, ਥਾਣੇਦਾਰ ਬੇਅੰਤ ਸਿੰਘ ਥਾਣਾ ਸਮਰਾਲਾ ਅਤੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਇੰਚਾਰਜ ਚੌਂਕੀ ਹੇਡੋਂ ਸਮੇਤ ਪੁਲਿਸ ਪਾਰਟੀ ਵੱਲੋ ਮੇਨ ਚੌਂਕ ਸਮਰਾਲਾ ਵਿਖੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬੰਗਾਲੀ ਅਤੇ ਮੂਸਾ ਗਿਰੋਹ ਦੇ ਮੈਂਬਰ ਜੋ ਪਿਛਲੇ ਕਾਫੀ ਸਮੇਂ ਤੋਂ ਵੱਡੇ ਪੱਧਰ ਤੇ ਡਕੈਤੀਆ, ਚੋਰੀਆ, ਲੁੱਟਾਂ-ਖੋਹਾਂ ਅਤੇ ਬੈਂਕਾਂ ਦੇ
ਪੁਲਿਸ ਪਾਰਟੀ ਵੱਲੋ ਮੁਸਤੈਦੀ ਨਾਲ ਕਾਰਵਾਈ ਕਰਦਿਆ ਘੇਰਾਬੰਦੀ ਕਰਕੇ ਰੇਡ ਕੀਤਾ ਗਿਆ ਅਤੇ ਮੌਕਾ ਪਰ ਬੰਗਾਲੀ ਅਤੇ ਮੂਸਾ ਸਮੇਤ ਗਿਰੋਹ ਦੇ 11 ਮੌਜੂਦ ਸਨ, ਜਿਹਨਾ ਵਿੱਚੋਂ ਗਿਰੋਹ ਦੇ ਤਿੰਨ ਮੈਂਬਰ ਦਲਜੀਤ ਸਿੰਘ ਉਰਫ ਲਾਡੂ ਉਰਫ ਲਾਡੀ ਉਰਫ ਭੁੱਲਰ ਪੁੱਤਰ ਜਗਦੀਸ਼ ਸਿੰਘ ਵਾਸੀ ਜਮਾਲਪੁਰ ਕਲੋਨੀ ਲੁਧਿਆਣਾ, ਜੋ ਮੌਕਾ ਪਰ .12 ਬੋਰ ਸਿੰਗਲ ਬੈਰਲ ਦੀ ਗੰਨ ਸੁੱਟਕੇ ਭੱਜ ਗਿਆ, ਦੂਸਰਾ ਇਰਾਨ ਖਾਨ ਵਾਸੀ ਸ੍ਰੀ ਗੰਗਾ ਨਗਰ (ਰਾਜਿਸਥਾਨ) ਜੋ ਇੱਕ ਪਿਸਟਲ ਦੇਸੀ .32 ਬੋਰ ਮੌਕਾ ਪਰ ਸੁੱਟ ਕੇ ਭੱਜ ਗਿਆ ਅਤੇ ਤੀਸਰਾ ਵਰਿੰਦਰ ਸਿੰਘ ਉਰਫ ਬਿੰਦਰ ਵਾਸੀ ਕੁਲੀਆ ਵਾਲਾ ਗਰਾਊਂਡ ਨੇੜੇ ਗੈਸ ਏਜੰਸੀ ਦਾ ਦਫਤਰ ਜਮਾਲਪੁਰ ਲੁਧਿਆਣਾ, ਮੌਕਾ ਤੋਂ ਅੱਖ ਬਚਾਕੇ ਭੱਜ ਗਿਆ। ਜਿਹਨਾ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾ ਬਣਾਕੇ ਛਾਪੇਮਾਰੀ ਕੀਤੀ ਜਾ ਰਹੀ, ਇਹਨਾ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਉਕਤ ਗਿਰੋਹ ਖਿਲ਼ਾਫ ਮੁੱਕਦਮਾ ਨੰਬਰ 24, ਥਾਣਾ ਸਮਰਾਲਾ ਦਰਜ਼ ਕੀਤਾ ਗਿਆ। ਦੋਸ਼ੀਆਨ ਨੇ ਦੌਰਾਨੇ ਪੁੱਛਗਿੱਛ ਦੱਸਿਆ ਹੈ ਕਿ ਉਹਨਾ ਨੇ ਪੰਜਾਬ ਅਤੇ ਬਾਹਰਲੀਆ ਸਟੇਟਾਂ ਵਿੱਚ ਹੁਣ ਤੱਕ ਲੁੱਟਾਂ-ਖੋਹਾਂ, ਚੋਰੀਆ, ਡਕੈਤੀਆ ਅਤੇ ਏ.ਟੀ.ਐਮਾ ਦੀ ਭੰਨਤੋੜ ਆਦਿ ਦੀਆ 91 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਦੋਸ਼ੀਆਨ ਪਾਸੋਂ ਅਜੇ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਗੈਂਗ ਵੱਲੋ ਵੱਖ ਵੱਖ ਥਾਵਾਂ ਤੋਂ ਜੋ ਲੁੱਟਾਂ ਖੋਹਾ, ਡਕੈਤੀਆ ਅਤੇ ਏ.ਟੀ.ਐਮ ਭੰਨ ਤੋੜ ਦੀਆ ਕੀਤੀਆ ਗਈਆ ਵਾਰਦਾਤਾਂ ਵਿੱਚ ਲੁੱਟ ਖੋਹ ਕੀਤੀ ਰਕਮ ਵਿੱਚੋਂ 3,50,000/- ਰੂਪੈ ਬ੍ਰਾਮਦ ਕੀਤੇ ਹਨ।