Skip to content
Independent perspectives. Global stories.
BREAKING

ਬਰਤਾਨੀਆ ’ਚ ਸਿੱਖਾਂ ਨੂੰ ਦਸਤਾਰ ਸਜਾ ਕੇ ਕੰਮ ਕਰਨ ਦੀ ਆਗਿਆ ਦੇਣੀ ਸ਼ਲਾਘਾਯੋਗ : ਜਥੇ. ਅਵਤਾਰ ਸਿੰਘ

Share this story

image ਅੰਮ੍ਰਿਤਸਰ, 9 ਅਪ੍ਰੈਲ (ਦਵਾਰਕਾ ਨਾਥ ਰਾਣਾ)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੱਲੋਂ ਉਸਾਰੀ ਵਾਲੀਆਂ ਥਾਵਾਂ ’ਤੇ ਕੰਮ ਕਰਨ ਵੇਲੇ ਸਿੱਖਾਂ ਨੂੰ ਲੋਹ ਟੋਪ ਤੋਂ ਛੋਟ ਦਿੰਦਿਆਂ ਦਸਤਾਰ ਸਜਾ ਕੇ ਕੰਮ ਕਰਨ ਦੀ ਛੋਟ ਦੇਣਾ ਸ਼ਲਾਘਾਯੋਗ ਦੱਸਿਆ ਹੈ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈ¤ਸ ਨੋਟ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਵੱਖਰੀ ਪਹਿਚਾਣ ਦੀ ਪ੍ਰਤੀਕ ਦਸਤਾਰ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੱਲੋਂ ਸਤਿਕਾਰ ਦਿੰਦਿਆਂ ਬਿਨ੍ਹਾਂ ਰੋਕ ਟੋਕ ਕੰਮ ਕਰਨ ਸਮੇਂ ਸਜਾਉਣ ਦੀ ਆਗਿਆ ਮਿਲਣ ਨਾਲ ਸਮੁੱਚੀ ਸਿੱਖ ਕੌਮ ’ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਵਿੱਚ ਸਿੱਖਾਂ ਦਾ ਕਾਮਯਾਬੀ ਵਾਲਾ ਇਤਿਹਾਸ ਰਿਹਾ

ਹੈ ਬਰਤਾਨੀਆ ਦੀ ਤਰੱਕੀ ਲਈ ਵੱਖ-ਵੱਖ ਖੇਤਰਾਂ ਵਿੱਚ ਸਿੱਖਾਂ ਵੱਲੋਂ ਚੰਗਾ ਯੋਗਦਾਨ ਪਾਇਆ ਹੈ, ਜਿਸ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਕ ਬਹਾਦਰ, ਇਮਾਨਦਾਰ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ’ਤੇ ਸਿੱਖਾਂ ਦੇ ਹੱਕ ’ਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੱਲੋਂ ਕੀਤਾ ਗਿਆ ਐਲਾਨ ਸਵਾਗਤਯੋਗ ਹੈ। ਉਨ੍ਹਾਂ ਕਿਹਾ ਕਿ ਦੂਸਰੇ ਦੇਸ਼ਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਸਿੱਖਾਂ ਨੂੰ ਸਮਝਣ ਤੇ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਦੂਰ ਕਰਨ ਵੱਲ ਧਿਆਨ ਦੇਣ।

WRITTEN BY