ਨਵੀਂ ਦਿੱਲੀ- ਬਜਟ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ-12 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਫਾਇਦਾ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਹ ਅੰਤ੍ਰਿਮ ਬਜਟ ਹੈ। ਇਹ ਸਿਰਫ਼ ਬਜਟ ਦਾ ਟ੍ਰੇਲਰ ਹੈ, ਜੋ ਚੋਣਾਂ ਤੋਂ ਬਾਅਦ ਭਾਰਤ ਨੂੰ ਵਿਕਾਸ ਦੀ ਰਾਹ ’ਤੇ ਲੈ ਜਾਵੇਗਾ। ਮੋਦੀ ਨੇ ਕਿਹਾ ਕਿ ਇਹ ਬਜਟ ਸਾਰਿਆਂ ਲਈ ਹੈ। ਮਧਮ ਵਰਗ ਤੋਂ ਲੈ ਕੇ ਮਜ਼ਦੂਰਾਂ ਤਕ, ਕਿਸਾਨਾਂ ਦੇ ਵਾਧੇ ਤੋਂ ਲੈ ਕੇ ਵਪਾਰੀਆਂ ਦੇ ਵਿਕਾਸ ਤਕ, ਵਿਨਿਰਮਾਣ ਤੋਂ ਲੈ ਕੇ ਐਮ.ਐਸ.ਐਮ.5 ਖੇਤਰ ਤਕ, ਅਰਥਵਿਵਸਥਾ ਦੇ ਵਿਕਾਸ ਤੋਂ ਲੈ ਕੇ ਨਿਊ ਇੰਡੀਆ ਦੇ ਵਿਕਾਸ ਤਕ, ਇਸ ਅੰਤ੍ਰਿਮ ਬਜਟ ਵਿਚ ਸਾਰਿਆਂ ਦਾ ਧਿਆਨ ਰਖਿਆ ਗਿਆ ਹੈ।