May 12, 2026 12:47 am

ਨੌਜਵਾਨ ਕਬੱਡੀ ਖਿਡਾਰੀ ਨੇ ਟਰੇਨ ਅੱਗੇ ਆਕੇ ਕੀਤੀ ਜੀਵਨ ਲੀਲਾ ਸਮਾਪਤ

ਸ਼ੇਰਪੁਰ, 31 ਜਨਵਰੀ (ਹਰਜੀਤ ਕਾਤਿਲ) – ਬਲਾਕ ਸ਼ੇਰਪੁਰ ਦੇ ਪਿੰਡ ਈਨਾ ਬਾਜਵਾ ਵਿਖੇ ਇਕ ਨੌਜਵਾਨ ਕਬਡੀ ਖਿਡਾਰੀ ਵਲੋਂ ਅਜ ਸਵੇਰ ਸਮੇਂ ਅਲਾਲ ਤੋਂ ਸੇਖਾਂ ਰੇਲਵੇ ਲਾਇਨ ਤੇ ਫਾਟਕ ਨੇੜੇ ਟਰੇਨ ਅਗੇ ਆਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਨੌਜਵਾਨ ਕੁਲਦੀਪ ਸਿੰਘ ਕੀਪਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦਸਿਆ ਕਿ ਸਾਂਸੀ ਭਾਈਚਾਰੇ ਨਾਲ ਸਬੰਧਤ , ਮਧੂ (18) ਪੁਤਰ ਭੋਲਾ ਸਿੰਘ ਵਾਸੀ ਈਨਾ ਬਾਜਵਾ ਜੋ ਕਬਡੀ ਦਾ ਵਧੀਆਂ ਖਿਡਾਰੀ ਸੀ, ਦੇ ਕੁਝ ਸਮਾਂ ਪਹਿਲਾ ਰੋਡ ਐਕਸੀਡੈਂਟ ਦੋਰਾਨ ਸਿਰ ‘ ਚ ਸਟ ਲਗ ਗਈ ਸੀ ਜਿਸ ਕਰਕੇ ਉਹ ਦਿਮਾਗੀ ਪ੍ਰੇਸ਼ਾਨ ਰਹਿੰਦਾ ਸੀ। ਇਸੇ ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਅਜ ਮਧੂ ਨੇ ਟਰੇਨ ਅਗੇ ਆਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸ਼੍ਰੀ ਕੀਪਾ ਨੇ ਦਸਿਆਂ ਕਿ ਮ੍ਰਿਤਕ ਦਾ ਪਰਿਵਾਰ ਗਰੀਬ ਹੋਣ ਕਰਕੇ ਮਧੂ ਦਾ ਚੰਗੀ ਤਰ੍ਹਾਂ ਇਲਾਜ ਨਹੀਂ ਕਰਵਾ ਸਕਿਆ। ਜਿਸ ਕਰਕੇ ਅਜ ਇਹ ਘਟਨਾ ਵਾਪਰ ਗਈ। ਸੰਤ ਉਤਰ ਦੇਵ ਸਪੋਰਟਸ ਐਂਡ ਵੈਲਫੇਅਰ ਕਲਬ ਈਨਾ ਬਾਜਵਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿਧੂ, ਰਣਜੀਤ ਸਿੰਘ ਸਿਧੂ ਤੇ ਪਿੰਡ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਮਧੂ ਦੇ ਪਰਿਵਾਰ ਦੀ ਆਰਥਿਕ ਹਾਲਤ ਤੰਗ ਹੋਣ ਕਰਕੇ ਉਹਨਾਂ ਦੀ ਮਦਦ ਕੀਤੀ ਜਾਵੇ।

Send this to a friend