Skip to content
Independent perspectives. Global stories.
BREAKING

ਰਾਮਨੌਮੀ ਪੂਜਾ ਲਈ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਪਲਟੀ, 20 ਮਰੇ

Share this story

ਰਾਏਪੁਰ, 8 ਅਪ੍ਰੈਲ (ਪੀ.ਟੀ.)-ਛੱਤੀਸਗੜ੍ਹ ਦੇ ਸਰਗੁਜਾ ’ਚ ਮੰਗਲਵਾਰ ਨੂੰ ਇੱਕ ਦਰੱਖਤ ਨਾਲ ਟਕਰਾ ਕੇ ਇੱਕ ਪਿਕਅਪ ਗੱਡੀ ਖੱਡ ’ਚ ਡਿੱਗ ਪਈ ਜਿਸ ਨਾਲ 20 ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 15 ਹੋਰ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਿਕ ਇੱਕ ਪਿਕਅਪ ’ਚ 35 ਸ਼ਰਧਾਲੂ ਸਵਾਰ ਹੋ ਕੇ ਰਾਮਨੌਮੀ ਦੀ ਪੂਜਾ ਲਈ ਪ੍ਰਤਾਪਪੁਰ ਜਾ ਰਹੇ ਸਨ। ਸੀਤਾਪੁਰ ਤੋਂ ਪ੍ਰਤਾਪਪੁਰ ਨੂੰ ਜਾਂਦੇ ਸਮੇਂ ਪਿਕਅਪ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾ ਗਈ ਅਤੇ ਲੁਚਕੀਘਾਟ ’ਚ ਡਿੱਗ ਗਈ। ਇਹ ਹਾਦਸਾ ਸਵੇਰੇ 11.30 ਵਜੇ ਵਾਪਰਿਆ। ਜ਼ਖ਼ਮੀਆਂ ਨੂੰ ਇਲਾਜ ਲਈ ਸਰਗੁਜਾ ਦੇ ਜ਼ਿਲ੍ਹਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

WRITTEN BY