Skip to content
Independent perspectives. Global stories.
BREAKING

ਪਾਕਿਸਤਾਨ ’ਚ ਰੇਲ ਗੱਡੀ ਬੰਬ ਧਮਾਕੇ ਵਿੱਚ 12 ਮੌਤਾਂ

Share this story

ਇਸਲਾਮਾਬਾਦ, 8 ਅਪ੍ਰੈਲ (ਪੀ.ਟੀ.)-ਪਾਕਿਸਤਾਨ ਦੇ ਦੱਖਣ ਪੱਛਮੀ ਰਾਜ ਬਲੋਚਿਸਤਾਨ ’ਚ ਇੱਕ ਰੇਲ ਗੱਡੀ ਵਿੱਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ’ਚ ਘੱਟੋ ਘੱਟ 12 ਵਿਅਕਤੀ ਮਾਰੇ ਗਏ ਤੇ 30 ਹੋਰ ਜ਼ਖਮੀ ਹੋ ਗਏ। ਪੁਲਿਸ ਦੇ ਡੀ.ਆਈ.ਜੀ. ਕਾਜ਼ੀ ਹੁਸੈਨ ਨੇ ਦੱਸਿਆ ਕਿ ਕੁਏਟਾ ਤੋਂ ਰਾਵਲਪਿੰਡੀ ਨੂੰ ਜਾ ਰਹੀ ਯਾਤਰੀ ਰੇਲ ਗੱਡੀ ਜਾਫਰ ਐਕਸਪ੍ਰੈੱਸ ਦੇ ਡੱਬਾ ਨੰਬਰ 9 ਵਿੱਚ ਧਮਾਕਾ ਹੋਇਆ। ਧਮਾਕੇ ਨਾਲ ਡੱਬੇ ਨੂੰ ਅੱਗ ਲੱਗ ਗਈ ਤੇ ਉਹ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਡੱਬੇ ’ਚ 80 ਯਾਤਰੀ ਸਵਾਰ ਸਨ। ਸੀਨੀਅਰ ਪੁਲਿਸ ਅਧਿਕਾਰੀ ਮੁਹੰਮਦ ਨਾਜ਼ਰ ਨੇ ਦਸਿਆ ਕਿ 11 ਲਾਸ਼ਾਂ ਰੇਲ ਡੱਬੇ ’ਚੋਂ ਬਰਾਮਦ ਹੋਈਆਂ ਹਨ ਜਦ ਕਿ ਇੱਕ ਯਾਤਰੀ ਹਸਪਤਾਲ ਵਿੱਚ ਦਮ ਤੋੜ ਗਿਆ। ਲਾਸ਼ਾਂ ਪੂਰੀ ਤਰ੍ਹਾਂ ਸੜ ਚੁੱਕੀਆਂ ਹਨ। 30 ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇੱਕ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਲੱਗਦਾ ਹੈ ਕਿ ਬੰਬ ਸਿਬੀ ਰੇਲਵੇ ਸਟੇਸ਼ਨ ’ਤੇ ਗੱਡੀ ’ਚ ਰੱਖਿਆ ਗਿਆ ਹੈ।

WRITTEN BY