ਅਮਲੋਹ, 28 ਜਨਵਰੀ (ਰਣਜੀਤ ਸਿੰਘ ਘੁੰਮਣ)- ਇਸ ਵਾਰ ਦਾ ਗਣਤੰਤਰਤਾ ਦਿਵਸ ਦੇਸ਼ ਭਗਤ ਯੂਨੀਵਰਸਿਟੀ ਲਈ ਬਹੁਤ ਹੀ ਮਾਣ ਵਾਲਾ ਰਿਹਾ, ਇਸ ਮੌਕੇ ਤੇ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਡਾ. ਤੇਜਿੰਦਰ ਕੌਰ ਨੂੰ ਉਨ੍ਹਾਂ ਦੀਆਂ ਸਮਾਜ ਸੇਵਾ ਅਤੇ ਸਿਖਿਆ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਐਸ.ਡੀ.ਐਮ. ਅਮਲੋਹ ਸ਼੍ਰੀ ਆਨੰਦ ਸਾਗਰ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਦੇਸ਼ ਭਗਤ ਯੂਨੀਵਰਸਿਟੀ, ਮੀਡੀਆ, ਡੈਂਟਲ, ਲਾਅ, ਇੰਜੀਨੀਅਰਿੰਗ, ਖੇਤੀਬਾੜੀ, ਹੋਟਲ ਮੈਨੇਜਮੈਂਟ, ਨਰਸਿੰਗ, ਆਯੁਰਵੈਦ, ਸਿਖਿਆ, ਵਪਾਰ, ਮੈਨੇਜਮੈਂਟ, ਕੰਪਿਊਟਰ ਸਾਇੰਸ ਆਦਿ ਦੇ 150 ਤੋਂ ਵਧ ਕੋਰਸ ਚਲਾ ਰਹੀ ਹੈ।ਐਸ ਡੀ ਐਮ ਅਮਲੋਹ ਆਨੰਦ ਸਾਗਰ ਸ਼ਰਮਾ ਨੇ ਆਪਣੇ ਭਾਸ਼ਣ ਵਿਚ ਪ੍ਰੋ ਚਾਂਸਲਰ ਡਾ. ਤੇਜਿੰਦਰ ਕੌਰ ਨੂੰ ਸਿਖਿਆ ਅਤੇ ਸਮਾਜ ਭਲਾਈ ਦੇ ਖੇਤਰ ਵਿਚ ਉਨ੍ਹਾਂ ਦੇ ਮਹਾਨ ਯਤਨਾਂ ਲਈ ਵਧਾਈ ਦਿਤੀ। ਇਸ ਮੋਕੇ ਤੇ ਉਨ੍ਹਾਂ ਯੂਨੀਵਰਸਿਟੀ ਵੱਲੋਂ ਚਲਾਈ ਜਾ ਰਹੀ ਹਰਾ ਪੰਜਾਬ ਖਰਾ ਪੰਜਾਬ ਮੁੰਹਿੰਮ ਦੀ ਵੀ ਭਰਪੂਰ ਪ੍ਰਸੰਸਾ ਕੀਤੀ। ਇਸ ਮੁਹਿੰਮ ਦੇ ਤਹਿਤ ਤਕਰੀਬਨ 60000 ਪੌਦੇ ਲਗਾਏ ਜਾ ਚੁੱਕੇ ਹਨ। ਸ਼ਰਮਾ ਨੇ ਕਿਹਾ ਕਿ ਦੇਸ਼ ਭਗਤ ਹਸਪਤਾਲ ਅਤੇ ਦੇਸ਼ ਭਗਤ ਦੰਦਾਂ ਸਬੰਧੀ ਕਾਲਜ ਸਾਂਝੇ ਤੌਰ ‘ਤੇ ਆਪਣੇ ਸਮਾਜ ਦੇ ਲੋਕਾਂ ਦੇ ਕਲਿਆਣ ਲਈ ਸਮੇਂ-ਸਮੇਂ ਤੇ ਵਖ-ਵਖ ਥਾਵਾਂ‘ ਤੇ ਮੁਫਤ ਡੈਂਟਲ ਕੈਂਪਾਂ ਦਾ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਅਤੇ ਹਸਪਤਾਲ ਅਮਲੋਹ ਦੀ ਦਿਹਾਤੀ ਆਬਾਦੀ ਲਈ ਬਹੁਤ ਫਾਇਦੇਮੰਦ ਸਾਬਿਤ ਹੋ ਰਿਹਾ ਹੈ। ਯੂਨੀਵਰਸਿਟੀ ਦੇ ਪ੍ਰੌ ਚਾਂਸਲਰ ਡਾ. ਤੇਜਿੰਦਰ ਕੌਰ ਨੇ ਆਪਣੇ ਸੰਬੋਧਨ ਵਿਚ ਐਸ ਡੀ ਐਮ ਅਮਲੋਹ ਸ਼੍ਰੀ ਅਨੰਦ ਸਾਗਰ ਸ਼ਰਮਾ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿਚ ਵੀ ਮਿਆਰੀ ਅਤੇ ਉਚ ਪਾਏ ਦੀ ਸਿੱਖਿਆ ਦੇਣ ਲਈ ਵਚਨਬੱਧ ਹੈ।