ਸਮਾਣਾ, 28 ਜਨਵਰੀ (ਰਿਸ਼ਵ ਮਿੱਤਲ)- ਅੱਜ ਕਲ ਦੇ ਵਿਅਸਤ ਸਮੇਂ ਵਿੱਚ ਲੋਕਾਂ ਕੋਲ ਆਪਣੇ ਧੰਦੇ ਸਵਾਰਨ ਦਾ ਸਮਾ ਨਹੀ ਹੈ। ਇਥੇ ਹੀ ਸਮਾਜ ਵਿੱਚ ਕੁਝ ਐਸੇ ਲੋਕ ਹਨ ਜੋ ਆਪਣੇ ਕੀਮਤੀ ਸਮੇਂ ਵਿੱਚੋਂ ਸਮਾ ਕੱਢ ਕੇ ਲੋਕਾਂ ਦੇ ਹਰ ਦੁਖ ਵਿੱਚ ਸ਼ਰੀਕ ਹੋ ਕੇ ਉਹਨਾ ਦੇ ਦੁੱਖ ਵਢਾਂਉਂਦੇ ਹਨ। ਇਹਨਾ ਵਿੱਚੋਂ ਹੀ ਬ੍ਰਹਮਾਕੁਮਾਰ ਦੀਪਕ ਪਾਠਕ ਸਮਾਣਾ ਵਿੱਚ ਇਕ ਐਸੀ ਮਿਸਾਲ ਹਨ ਜੋ ਅੱਜ ਤੱਕ 100 ਤੋਂ ਵੱਧ ਖੁਨਦਾਨ ਕੈਂਪ ਲਗਾ ਕੇ ਹਜਾਰਾ ਜਿੰਦਗੀਆਂ ਨੂੰ ਬਚਾਉਣ ਦੇ ਨਿਮਿਤ ਬਣ ਚੁੱਕੇ ਹਨ ਅਤੇ ਹਰ ਵਰਗ ਦੀ ਨਿਸ਼ਕਾਮ ਸੇਵਾ ਕਰਦੇ ਹਨ। ਉਨ੍ਹਾਂ ਦੀ ਇਸੀ ਕਾਬਲੀਅਤ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਪੰਜਾਬ ਵੱਲੋਂ ਉਨ੍ਹਾਂ ਨੂੰ ਰਾਜ ਪੱਧਰੀ ਸਨਮਾਨ ਦੇ ਕੇ ਨਿਵਾਜਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਕ ਪਾਠਕ ਨੇ ਦੱਸਿਆ ਕਿ ਸੇਵਾ ਨਿਸ਼ਕਾਮ ਅਤੇ ਦਇਆ ਭਾਵ ਨਾਲ ਕਰਨੀ ਚਾਹੀਦੀ ਹੈ ਸੇਵਾ ਵਿੱਚ ਦੋਸਤੀ ਦੁਸ਼ਮਨੀ ਨਹੀ ਸਿਰਫ ਇਨਸਾਨੀਅਤ ਦੇਖਣੀ ਚਾਹੀਦੀ ਹੈ। ਜੇਕਰ ਸੇਵਾ ਕਰਕੇ ਮੰਨ ਨੂੰ ਖੁਸ਼ੀ ਮਿਲਦੀ ਹੈ ਤਾਂ ਸਮਝ ਲਓ ਸੇਵਾ ਸਫਲ ਹੋ ਗਈ। ਮੁੱਖ ਮੰਤਰੀ ਦੁਆਰਾ ਦੀਪਕ ਪਾਠਕ ਨੂੰ ਰਾਜ ਪੱਧਰੀ ਸਨਮਾਨ ਮਿਲਣ ਤੇ ਉਹਨਾ ਦੇ ਚਾਹੁਣ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ।