ਬੇਟੀਆਂ ਦਾ ਪਰਿਵਾਰਿਕ ਜੀਵਨ ਵਿੱਚ ਅਹਿਮ ਮਹਤਵ : ਕੈਬਨਿਟ ਮੰਤਰੀ ਰਾਣਾ ਸੋਢੀ

ਫਿਰੋਜ਼ਪੁਰ, 28 ਜਨਵਰੀ (ਰਵੀ ਸ਼ਰਮਾ)- ਬੇਟੀ ਬਚਾਓ ਬੇਟੀ ਪੜਾਓ ਧੀਆ ਨੂੰ ਸਮਰਪਿਤ ਜ਼ਿਲਾ ਪਧਰੀ ਪ੍ਰੋਗਰਾਮ ਦਾਣਾ ਮੰਡੀ ਗੁਰੂਹਰਸਹਾਏ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਵਿਚ ਮੁਖ ਮਹਿਮਾਨ ਵਜੋ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸਨਰ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ ਐਸ ਪੀ ਸ੍ਰ ਪ੍ਰੀਤਮ ਸਿੰਘ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਸਮਾਗਮ ਦਾ ਆਗਾਜ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋ ਸਮਾ ਰੋਸ਼ਨ ਕਰਕੇ ਕੀਤਾ ਗਿਆ। ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਬੇਟੀਆਂ ਦਾ ਸਾਡੇ ਜੀਵਨ ਵਿਚ ਅਹਿਮ ਮਹਤਵ ਹੈ। ਬੇਟੀ ਬਚਾਓ ਅਤੇ ਬੇਟੀ ਪੜਾਓ ਦੋ ਸ਼ਬਦਾਂ ਦਾ ਆਪਸ ਵਿਚ ਗਹਿਰਾ ਸਬੰਧ ਹੈ। ਪੰਜਾਬ ਸਰਕਾਰ ਵਲੋ ਸ਼ੁਰੂ ਕੀਤੀ ਗਈ ਇਸ ਮੁਹਿੰਮ ਰਾਹੀ ਕੁਖ ਵਿਚ ਬੇਟੀ ਨੂੰ ਨਾ ਮਾਰ ਕੇ ਜਿਥੇ ਬੇਟੀ ਬਚਾਓ ਦਾ ਸੰਦੇਸ਼ ਦਿਤਾ ਗਿਆ ਹੈ ਉਥੇ ਬੇਟੀਆਂ ਨੂੰ ਆਪਣੇ ਪੈਰਾ ਤੇ ਖੜੇ ਕਰਨ ਲਈ ਉਨਾਂ ਨੂੰ ਪੜਾ ਲਿਖਾ ਕੇ ਆਪਣੇ ਮੁਕਾਮ ਤਕ ਪਹੁੰਚਾਉਣ ਦਾ ਉਦੇਸ਼ ਦਿਤਾ ਗਿਆ ਹੈ। ਉਨਾਂ ਨੇ ਕਿਹਾ ਕਿ ਬੇਟਾ ਅਤੇ ਬੇਟੀ ਇਕ ਸਮਾਨ ਹਨ ਅਤੇ ਦੋਨਾਂ ਨੂੰ ਇਥ ਬਰਾਬਰ ਸਾਮਾਨ ਅਧਿਕਾਰ ਦਿਤੇ ਜਾਣੇ ਚਾਹੀਦੇ ਹਨ। ਉਨਾਂ ਨੇ ਕਿਹਾ ਕਿ ਬੇਟੀਆਂ ਵਡੀਆਂ ਹੋ ਕੇ ਮਾਂ, ਭੈਣ, ਪਤਨੀ ਵਰਗੇ ਅਹਿਮ ਰੋਲ ਨਿਭਾਉਦੀਆਂ ਹਨ ਜਿਸ ਤੋ ਬਿਨਾਂ ਸਮਾਜਿਕ ਉਥਾਨ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ। ਉਨਾਂ ਨੇ ਕਿਹਾ ਕਿ ਬੇਟੀਆਂ ਨੂੰ ਕੁਖ ਵਿਚ ਮਾਰਨ ਵਰਗੀਆਂ ਸਮਾਜਿਕ ਕੁਰੀਤੀਆਂ ਸਦੀਆਂ ਤੋ ਚਲ ਰਹੀਆਂ ਸਨ। ਹੁਣ ਅਜੋਕੇ ਸਮੇ. ਵਿਚ ਪਰਿਵਾਰਾਂ ਦੇ ਵਿਚ ਬੇਟੀਆਂ ਪ੍ਰਤੀ ਜਾਗਰੂਕਤਾ ਵਧੀ ਹੈ ਅਤੇ ਬਦਲਦੇ ਸਮੇ. ਅਨੁਸਾਰ ਬੇਟੀਆਂ ਨੂੰ ਬੇਟਿਆਂ ਵਰਗਾ ਬਰਾਬਰ ਦਾ ਅਧਿਕਾਰ ਮਿਲਣਾ ਸ਼ੁਰੂ ਹੋ ਗਿਆ ਹੈ।ਇਸ ਦੌਰਾਨ ਮੁਖ ਮਹਿਮਾਨ ਵਲੋ. ਨਵ ਜੰਮੀਆਂ ਬੇਟੀਆਂ ਦਾ ਕੇਕ ਕਟ ਕੇ ਜਨਮ ਦਿਨ ਵੀ ਮਨਾਇਆ ਗਿਆ ਅਤੇ ਸਰਕਾਰੀ ਸਕੂਲਾਂ ਵਿਚ ਪੜਨ ਵਾਲੀਆਂ 720 ਲੜਕੀਆਂ ਨੂੰ ਨਵੇ. ਸਾਈਕਲ, 101 ਨਵ ਜੰਮੀਆਂ ਬਚੀਆਂ ਨੂੰ ਬੇਬੀ ਕਿਟਾ ਅਤੇ ਸਕੂਲ ਵਿਦਿਆਰਥਣਾਂ ਨੂੰ 400 ਸਕੂਲ ਬੈਗ ਵੀ ਦਿਤੇ ਗਏ। ਮੁਖ ਮਹਿਮਾਨ ਵਲੋ. ਪੁਲਿਸ ਵਿਭਾਗ, ਖੇਡਾਂ, ਗਤਕਾ, ਆਂਗਣਵਾੜੀ ਵਰਕਰ, ਮਹਿਲਾ ਸੀ ਡੀ ਪੀ ਓ ਅਤੇ ਵਖ-ਵਖ ਖੇਤਰਾਂ ਵਿਚ ਮੁਖ ਭੂਮਿਕਾ ਨਿਭਾ ਰਹੀਆਂ ਪੂਜਾ ਰਾਣੀ, ਅਰਸ਼ਦੀਪ, ਸੁਰਿੰਦਰ ਕੌਰ, ਸੁਖਮਨਪ੍ਰੀਤ ਕੌਰ, ਲਵਪ੍ਰੀਤ ਕੌਰ ਸਮੇਤ ਹੋਰ ਮਹਿਲਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਲੋਕ ਚੇਤਨਾ, ਕਲਾ ਕੇਦਰ ਵਲੋ. ਬਚੀਆਂ ਨੂੰ ਕੁਖ ਵਿਚ ਨਾ ਮਾਰਨ ਸਬੰਧੀ ਕੋਰਿਓਗ੍ਰਾਫੀ ਵੀ ਪੇਸ਼ ਕੀਤੀ ਗਈ ਜਿਸ ਦੀ ਸਾਰੇ ਸਰੋਤਿਆਂ ਵਲੋ. ਸ਼ਲਾਘਾ ਕੀਤੀ ਗਈ। ਬਚੀਆਂ ਵਲੋ. ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਅੰਤ ਵਿਚ ਜ਼ਿਲਾ ਪ੍ਰਸ਼ਾਸਨ ਵਲੋ. ਮੁਖ ਮਹਿਮਾਨ ਅਤੇ ਪਤਵੰਤੇ ਸਜਣਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜ ਗੁਰਮੀਤ ਸਿੰਘ ਮੁਲਤਾਨੀ, ਐੋਸ ਡੀ ਐਮ ਗੁਰੂਹਰਸਹਾਏ ਸ੍ਰੀਂ ਕੁਲਦੀਪ ਬਾਵਾ, ਗੁਰੂਹਰਦੀਪ ਸਿੰਘ ਸੋਢੀ, ਅਨੁਮੀਤ ਸਿੰਘ ਹੀਰਾ ਸੋਢੀ, ਨਸੀਬ ਸੰਧੂ, ਅਮ੍ਰਿਤਪਾਲ ਸਿੰਘ, ਨੀਸੂ ਦਹੂਜਾ, ਨਾਇਬ ਤਹਿਸੀਲਦਾਰ ਵਿਜੇ ਬਹਿਲ, ਜ਼ਿਲਾ ਪ੍ਰੋਗਰਾਮ ਅਫਸਰ ਮੈਡਮ ਰਤਨਦੀਪ ਸੰਧੂ, ਐਡਵੋਕੇਟ ਸ਼ਵਿੰਦਰ ਸਿੰਘ ਸਿਧੂ, ਹੰਸ ਰਾਜ ਬਟੀ, ਵੇਦ ਪ੍ਰਕਾਸ਼, ਰਵੀ ਸ਼ਰਮਾ ਪ੍ਰਧਾਨ ਆੜਤੀ ਐਸੋਸੀਏਸ਼ਨ, ਰਵੀ ਚਾਵਲਾ, ਡੀ ਐਸ ਪੀ ਜਸਵੀਰ ਸਿੰਘ, ਸਤਨਾਮ ਸਿੰਘ ਢਿਲੋ ਸੈਕਟਰੀ ਮਾਰਕਿਟ ਕਮੇਟੀ, ਜਗਤਾਰ ਸਿੰਘ ਮੰਡੀ ਸੁਪਰਵਾਈਜ਼ਰ ਸਮੇਤ ਭਾਰੀ ਸੰਖਿਆ ਵਿਚ ਹਲਕਾ ਨਿਵਾਸੀ ਵੀ ਮੌਜੂਦ ਸਨ।

Send this to a friend