ਵਿਧਾਇਕ ਜ਼ੀਰਾ ਨੇ ਲਗਾਈ ਸੁਖਬੀਰ ਬਾਦਲ ’ਤੇ ਸਵਾਲਾਂ ਦੀ ਝੜੀ

ਫਿਰੋਜ਼ਪੁਰ, 27 ਜਨਵਰੀ (ਰਵੀ ਸ਼ਰਮਾ)- ਅੱਜ ਜ਼ੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪ੍ਰੈਸ ਕਲਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਕਰਦਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਸਵਾਲਾਂ ਦੀ ਝੜੀ ਲਗਾ ਦਿਤੀ। ਪ੍ਰੈਸ ਕਲਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਕਰਦਿਆ ਹੋਇਆ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਦੂਜਿਆਂ ਨੂੰ ਨਸ਼ੇੜੀ ਕਹਿਣ ਵਾਲਾ ਸੁਖਬੀਰ ਸਿੰਘ ਬਾਦਲ ਖੁਦ ਡੋਪ ਟੈਸਟ ਕਰਵਾਏ, ਫਿਰ ਪਤਾ ਲਗ ਜਾਵੇਗਾ, ਨਸ਼ੇੜੀ ਕੌਣ ਹੈ? ਵਿਧਾਇਕ ਜ਼ੀਰਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਲਾਹ ਦਿਤੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਮ੍ਰਿਤਧਾਰੀ ਹੋਣਾ ਚਾਹੀਦਾ ਹੈ ਨਾ ਕਿ ਸੁਖਬੀਰ ਬਾਦਲ ਵਰਗਾ। ਜ਼ੀਰਾ ਨੇ ਸੁਖਬੀਰ ਨੂੰ ਸਵਾਲ ਕੀਤਾ ਕਿ ਉਹ ਦਸ ਸਕਦੇ ਹਨ ਕਿ ਉਨ੍ਹਾਂ ਨੇ ਜਾਂ ਉਨ੍ਹਾਂ ਦੇ ਪਰਿਵਾਰ ਨੇ ਪੰਜ ਤਖਤ ਸਾਹਿਬਾਨਾਂ ਵਿਚੋਂ ਕਿਸ ਤਖਤ ਤੋਂ ਅਮ੍ਰਿਤ ਪਾਨ ਕੀਤਾ ਹੈ। ਇਕ ਹੋਰ ਸਵਾਲ ਕਰਦਿਆ ਜ਼ੀਰਾ ਨੇ ਸੁਖਬੀਰ ਨੂੰ ਕਿਹਾ ਕਿ ਜੇਕਰ ਅਮ੍ਰਿਤ ਛਕਿਆ ਹੈ ਤਾਂ ਉਹ ਦਾੜਾ ਬੰਨ੍ਹ ਕੇ ਕਿਉਂ ਰਖਦਾ ਹੈ। ਸੁਖਬੀਰ ਸਿੰਘ ਬਾਦਲ ਨੂੰ ਸਵਾਲਾਂ ਦੀ ਝੜੀ ਵਿਚ ਬੰਨਦਿਆ ਜ਼ੀਰਾ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਤੀ ਗਈ ਹੈ ਕੀ ਸੁਖਬੀਰ ਦਸ ਸਕਦਾ ਹੈ ਕਿ ਇਹ ਮੁਆਫੀਨਾਮਾ ਕਿਸ ਦੇ ਹੁਕਮਾਂ ਅਤੇ ਕਿਸ ਦੇ ਦਬਾਅ ਹੇਠ ਆ ਕੇ ਦਿਤੀ ਗਈ। ਵਿਧਾਇਕ ਜ਼ੀਰਾ ਨੇ ਕਿਹਾ ਕਿ ਬੀਤੇ ਦਿਨੀਂ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੇ ਜੋ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜੋੜੇ ਝਾੜ ਕੇ ਮੁਆਫੀ ਮੰਗੀ ਹੈ ਕੀ ਸੁਖਬੀਰ ਦਸ ਸਕਦੇ ਹਨ ਕਿ ਉਹ ਕਿਸ ਗੁਨਾਹ ਦੀ ਮੁਆਫੀ ਮੰਗੀ ਹੈ। ਬਹਿਬਲ ਕਲਾਂ ਕਾਂਡ ਬੇਅਦਬੀ ਮਾਮਲੇ ਵਿਚ ਜਾਂ ਫਿਰ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਸਬੰਧੀ ਮੁਆਫੀ ਮੰਗੀ ਹੈ। ਜ਼ੀਰਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇਹ ਦਸਣ ਦੀ ਖੇਚਲ ਕਰਨਗੇ ਕਿ ਸੇਵਾ ਸਿੰਘ ਸੇਖਵਾ, ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੁਖਦੇਵ ਸਿੰਘ ਢੀਂਡਸਾ ਟਕਸਾਲੀ ਅਕਾਲੀ ਹਨ ਜਾਂ ਫਿਰ ਸੁਚਾ ਸਿੰਘ ਲੰਗਾਹ ਵਰਗੇ ਟਕਸਾਲੀ ਹਨ।

Send this to a friend