ਸ਼ੇਰਪੁਰ, 24 ਜਨਵਰੀ (ਹਰਜੀਤ ਕਾਤਿਲ)- ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਸੰਸਦੀ ਸਕਤਰ ਸੰਤ ਬਲਵੀਰ ਸਿੰਘ ਘੁੰਨਸ ਅਤੇ ਸਾਬਕਾ ਮੁਖ ਮੰਤਰੀ ਪੰਜਾਬ ਸੁਰਜੀਤ ਸਿੰਘ ਬਰਨਾਲਾ ਦੇ ਸਪੁਤਰ ਗਗਨਦੀਪ ਸਿੰਘ ਬਰਨਾਲਾ ਸਾਬਕਾ ਵਿਧਾਇਕ ਹਲਕਾ ਧੂਰੀ ਵਲੋਂ ਗੜੇਮਾਰੀ ਦਾ ਸ਼ਿਕਾਰ ਹੋਏ ਕਿਸਾਨਾ ਦੀਆਂ ਦੁਖ-ਤਕਲੀਫਾ ਸੁਣਨ ਲਈ ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਪੁਜੇ। ਜਿਥੇ ਉਹਨਾ ਖੇਤਾਂ ਵਿਚ ਖੜ੍ਹੇ ਪਾਣੀ ਦਾ ਮੌਕਾ ਦੇਖਿਆ ਉਥੇ ਪਿੰਡ ਵਿਚ ਗੜ੍ਹੇਮਾਰੀ ਦਾ ਸ਼ਿਕਾਰ ਹੋਏ ਘਰਾਂ ਦੇ ਮਾਲਕਾ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਪਿੰਡ ਦੇ ਲੋਕਾਂ ਨੇ ਦਸਿਆ ਕਿ ਇਸ ਖੇਤਰ ਦੇ ਅਧੀ ਦਰਜ਼ਨ ਤੋਂ ਵਧ ਪਿੰਡਾਂ ਵਿਚ ਗੜੇਮਾਰੀ ਹੋਣ ਕਰਕੇ ਕਿਸਾਨਾਂ ਦੇ ਕਰੋੜਾ ਰੁਪਏ ਦਾ ਨੁਕਸ਼ਾਨ ਹੋਇਆ ਹੈ। ਜਿਸ ਨਾਲ ਪਹਿਲਾ ਤੋਂ ਦੁਖੀ ਕਿਸਾਨਾਂ ਨੂੰ ਹੁਣ ਵਡੀ ਮਾਰ ਪੈ ਗਈ ਹੈ। ਸੰਤ ਘੁੰਨਸ ਨੇ ਭਰੋਸਾ ਦਿਵਾਇਆ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਇਸ ਮਸਲੇ ਤੇ ਗਲਬਾਤ ਕਰਕੇ ਵਧ ਤੋਂ ਵਧ ਮੁਆਵਜ਼ਾ ਦਿਵਾਉਣ ਲਈ ਸਰਕਾਰ ਨੂੰ ਵੀ ਅਪੀਲ ਕਰਨਗੇ ਕਿ ਜਲਦੀ ਮੁਆਵਜ਼ੇ ਦੀ ਰਾਸ਼ੀ ਜਾਰੀ ਕੀਤੀ ਜਾਵੇ। ਇਸ ਸਮੇਂ ਬਾਬਾ ਜਗਤਾਰ ਸਿੰਘ ਖਾਲਸਾ ਕਾਲਾ ਮਾਲਾ ਸਾਹਿਬ, ਗੁਰਜੰਟ ਸਿੰਘ ਪੰਜਗਰਾਈਆਂ, ਸਾਬਕਾ ਸਰਪੰਚ ਗਰੀਬ ਸਿੰਘ ਛੰਨਾ ਤੋਂ ਇਲਾਵਾ ਹੋ ਵਡੀ ਗਿਣਤੀ ਪਿੰਡ ਦੇ ਆਗੂ ਹਾਜ਼ਰ ਸਨ।