ਲੁਧਿਆਣਾ 24 ਜਨਵਰੀ- ਥਾਣਾ ਸਲੇਮ ਟਾਬਰੀ ਦੇ ਇਲਾਕੇ ਪਿੰਡ ਭਟੀਆਂ ਚਿਟੀ ਕਾਲੋਨੀ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਚ ਉਸ ਵੇਲੇ ਹਫੜਾ ਤਫੜੀ ਮਚ ਗਈ ਜਦੋਂ ਅਚਾਨਕ ਹੋਏ ਸ਼ਾਰਟ ਸਰਕਿਟ ਨਾਲ ਬਾਬਾ ਜੀ ਦੀ ਪਾਲਕੀ ਨੂੰ ਅਗ ਲਗ ਗਈ ਮੌਕੇ ਤੇ ਪਹੁੰਚੇ ਗ੍ਰੰਥੀ ਅਤੇ ਆਸਪਾਸ ਦੇ ਲੋਕਾ ਨੇ ਪਾਣੀ ਦੀ ਬਾਲਟੀਆਂ ਪਾ ਕੇ ਅਗ ਤੇ ਕਾਬੂ ਪਾ ਲਿਆ ਪਰੰਤੂ ਤਦ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਸਰੂਪ ਜਲ ਚੁਕੇ ਸਨ ਘਟਨਾ ਦੀ ਜਾਣਕਾਰੀ ਮਿਲਦੇ ਹੀ ਏ ਸੀ ਪੀ ਲਖਬੀਰ ਸਿੰਘ ਟਿਵਾਣਾ, ਥਾਣਾ ਸਲੇਮ ਟਾਬਰੀ ਮੁਖੀ ਵਿਜੈ ਕੁਮਾਰ ,ਮੌਕੇ ਤੇ ਪਹੁੰਚ ਗਏ ਘਟਨਾ ਵੀਰਵਾਰ ਸਵੇਰੇ ਦੀ ਦਸੀ ਜਾ ਰਹੀ ਹੈ ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਰੁੜ ਸਿੰਘ ਅਤੇ ਸੇਵਾਦਾਰ ਤਰਸੇਮ ਸਿੰਘ ਨੇ ਦਸਿਆ ਕਿ ਸਵੇਰ ਦੇ ਸਮੇ ਓਹਨਾ ਨੇ ਗੁਰੂਦੁਆਰਾ ਦੇ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਚੋ ਧੂਆਂ ਨਿਕਲਦਾ ਦੇਖਿਆ ਜਦੋ ਅੰਦਰ ਦੇਖਿਆ ਤਾਂ ਪਾਲਕੀ ਦੇ ਚੰਦੋਆ ਸਾਹਿਬ ਜੀ ਨੂੰ ਅਗ ਲਗੀ ਸੀ ਓਹਨਾ ਤੁਰੰਤ ਸ਼ੋਰ ਮਚਾ ਟਾ ਇਸ ਦੌਰਾਨ ਇਕਠੇ ਹੋਏ ਲੋਕਾਂ ਨੇ ਮਿਲਕੇ ਓਹਨਾ ਨੇ ਪਾਲਕੀ ਸਾਹਿਬ ਨੂੰ ਲਗੀ ਅਗ ਬੁਝਾ ਲਈ ਪਰ ਤਦ ਤਕ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਸਰੂਪ ਜਲ ਚੁਕੇ ਸਨ ਪੁਲਸ ਨੇ ਜਾਂਚ ਤੋਂ ਬਾਅਦ ਦਸਿਆ ਕਿ ਇਹ ਅਗ ਪੰਖੇ ਤੋਂ ਹੋਏ ਸ਼ਾਰਟ ਸਰਕਿਟ ਨਾਲ ਲਗੀ ਸੀ।