June 28, 2026 1:02 pm

ਪਹਿਲੇ ਪੜਾਅ ਤਹਿਤ ਅਸਾਮ ਤੇ ਤ੍ਰਿਪੁਰਾ ਦੀਆਂ 6 ਸੀਟਾਂ ’ਤੇ ਭਾਰੀ ਮਤਦਾਨ

image ਗੁਹਾਟੀ/ਅਗਰਤਲਾ, 7 ਅਪ੍ਰੈਲ (ਪੀ.ਟੀ. ਬਿਊਰੋ)-9 ਪੜਾਵੀ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ ਅਸਾਮ ਦੀਆਂ 5 ਸੀਟਾਂ ਤੇ ਤ੍ਰਿਪੁਰਾ ਦੀ 1 ਸੀਟ ’ਤੇ ਵੋਟਾਂ ਪੈਣ ਦਾ ਕੰਮ ਸ਼ਾਂਤਮਈ ਮੁਕੰਮਲ ਹੋ ਗਿਆ। ਦੋਵਾਂ ਰਾਜਾਂ ’ਚ 70% ਤੋਂ ਵਧ ਮ¤ਤਦਾਨ ਹੋਣ ਦੀਆਂ ਰਿਪੋਰਟਾਂ ਹਨ। ਚੋਣ ਕਮਿਸ਼ਨ ਦੇ ਸੂਤਰਾਂ ਦੇ ਹਵਾਲੇ ਨਾਲ ਮਿਲੀ ਇਕ ਰਿਪੋਰਟ ਅਨੁਸਾਰ ਅਸਾਮ ‘ਚ ਦੁਪਹਿਰ ਤ¤ਕ 35% ਵੋਟਾਂ ਪੈ ਚੁ¤ਕੀਆਂ ਸਨ ਜਦ ਕਿ ਤ੍ਰੀਪੁਰਾ ‘ਚ ਦੁਪਹਿਰ ਤ¤ਕ 40% ਵੋਟਾਂ ਪਈਆਂ। ਵੋਟਾਂ ਪੈਣੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੋਣ ਬੂਥਾਂ ਅ¤ਗੇ ਮ¤ਤਦਾਤਾਵਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਸ਼ਾਤਮਈ ਚੋਣਾਂ ਲਈ ਸੁਰ¤ਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਮੁ¤ਖ ਮੰਤਰੀ ਗੋਗੋਈ ਨੇ ਵੋਟ ਪਾਉਣ ਉਪਰੰਤ ਪ¤ਤਰਕਾਰਾਂ ਨਾਲ ਗ¤ਲਬਾਤ

ਕਰਦਿਆਂ ਦਾਅਵਾ ਕੀਤਾ ਕਿ ਰਾਜ ‘ਚ ਕਾਂਗਰਸ ਚੋਣਾਂ ‘ਚ ਹੂੰਝਾ ਫੇਰ ਜਿ¤ਤ ਦਰਜ ਕਰੇਗੀ ਤੇ ਉਹ 10 ਤੋਂ ਵਧ ਸੀਟਾਂ ਜਿ¤ਤੇਗੀ। ਉਨ੍ਹਾਂ ਕਿਹਾ ਕਿ ਇਥੇ ਮੋਦੀ ਜਾਦੂ ਨਹੀਂ ਬਲਕਿ ਗੋਗੋਈ ਜਾਦੂ ਚ¤ਲੇਗਾ। 9 ਪੜਾਵਾਂ ਤਹਿਤ ਹੋ ਰਹੀਆਂ ਚੋਣਾਂ 12 ਮਈ ਨੂੰ ਖ਼ਤਮ ਹੋਣਗੀਆਂ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਵੇਗੀ।

Send this to a friend