ਜਗਰਾਉਂ, 22 ਜਨਵਰੀ (ਪਰਮਜੀਤ ਸਿੰਘ ਗਰੇਵਾਲ)-ਸੀਟੀ ਯੂਨੀਵਰਸਿਟੀ ਦੇ ਸਕੂਲ ਆਫ਼ ਹਿਊਮੈਨੀਟੀਜ਼ ਅਤੇ ਫ਼ਿਜਿਕਲ ਐਜੁਕੇਸ਼ਨ ਵਿਭਾਗ ਵਿਖੇ ਇਸ਼ੂ ਆਫ਼ ਇਕੋਨੋਮਿਕ ਗ੍ਰੋਥ ਅਤੇ ਇੰਪਲਾਈਮੇਂਟ ਇੰਨ ਇੰਡੀਆ ਤੇ ਗੈਸਟ ਲੈਕਚਰ ਕਰਵਾਇਆ ਗਿਆ। ਇਸ ਵਿੱਚ ਸੇਂਟ੍ਰਲ ਆਫ਼ ਇੰਟਰਨੈਸ਼ਲ ਪ੍ਰੋਜੈਕਟ ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਕਮਲ ਵੱਤਾ ਨੇ ਵਿਦਿਆਰਥੀਆਂ ਨੂੰ ਭਾਰਤ ਦੀ ਜੀਡੀਪੀ ਅਤੇ ਰੋਜਗਾਰ ਬਾਰੇ ਦੱਸਿਆ। ਸਕੂਲ ਆਫ਼ ਹਿਊਮੈਨੀਟੀਜ਼ ਅਤੇ ਫ਼ਿਜਿਕਲ ਐਜੁਕੇਸ਼ਨ ਵਿਭਾਗ ਦੇ ਮੁੱਖੀ ਡਾ. ਪ੍ਰਵੀਨ ਸ਼ਰਮਾ ਨੇ ਕਿਹਾ ਕਿ ਸਾਡੇ ਦੇਸ਼ ਨੂੰ ਸਮਾਰਟ ਅਤੇ ਗਿਆਨਵਾਨ ਅਰਥਸ਼ਾਸਤਰੀ ਦੀ ਲੋੜ ਹੈ, ਜਿਹੜੇ ਸਾਡੇ ਸਮਾਜ ਨੂੰ ਤਰੱਕੀ ਦੀ ਰਾਹ ’ਤੇ ਲੈ ਜਾਣ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੁਨਰਮੰਦ ਸਿੱਖਿਆਂ ਹਾਸਿਲ ਕਰਨ ਵੱਲ ਜੋਰ ਦੇਣ ਲਈ ਕਿਹਾ। ਡਾ. ਕਮਲ ਨੇ ਕਿਹਾ ਕਿ ਜੀਡੀਪੀ ਅਤੇ ਰੁਜ਼ਗਾਰ ਮੁੱਖ ਮੁੱਦੇ ਅਤੇ ਭਾਰਤ ਦੀਆਂ ਮੁੱਖ ਚੁਣੌਤੀਆਂ ਹਨ। ਅੱਜ ਦੇ ਸਮੇਂ ਵਿੱਚ ਗਰੀਬ ਹੋਰ ਗਰੀਬ ਹੋ ਰਿਹਾ ਹੈ ਅਤੇ ਅਮੀਰ ਹੋਰ ਅਮੀਰ। ਉਦਯੋਗਿਕ ਖੇਤਰ ਦੀ ਸਥਿਤੀ ਸਥਿਰ ਹੈ, ਨੌਕਰਿਆਂ ਦੇ ਖੇਤਰ ਵਿੱਚ ਵਾਧਾ ਹੋ ਰਿਹਾ ਹੈ ਪਰ ਖੇਤੀਬਾੜੀ ਵਿਗੜਦੀ ਜਾ ਰਹੀ ਰਹੀ ਹੈ। ਉਦਯੋਗਿਕ ਖੇਤਰ ਹੁਨਰਮੰਦ ਕਰਮਚਾਰਿਆਂ ਦੀ ਤਲਾਸ਼ ਕਰ ਰਿਹਾ ਹੈ ਅਤੇ ਨੌਜਵਾਨ ਨੌਕਰੀ ਦੀ ਤਲਾਸ਼ ਵਿੱਚ ਸੰਘਰਸ਼ ਕਰ ਰਿਹਾ ਹੈ। ਭਵਿੱਖ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਵੇ ਤਾਂ ਨੌਜਵਾਨਾਂ ਵਿੱਚ ਹੁਨਰ ਵਿਕਾਸ, ਬੁਨਿਆਦੀ ਢਾਂਚੇ ਦੀ ਸੁਵਿਧਾਵਾਂ ਦਾ ਵਿਸਥਾਰ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਨੌਜਵਾਨਾ ਨੂੰ ਕਿਤਾਬੀ ਕੀੜਾ ਬਣਨ ਦੀ ਥਾਂ ਤੇ ਸਿੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ। ਸੀਟੀਯੂ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਇਹ ਲੈਕਚਰ ਵਿਦਿਆਰਥੀਆਂ ਲਈ ਬਹੂਤ ਫਾਦੇਮੰਦ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਰਫ ਅਪਣੀ ਅਦਾਇਰਾ ਹੀ ਨਹੀਂ ਬਲਕੀ ਹੋਰ ਅਦਾਇਰਾਂ ਵਿੱਚ ਵੀ ਧਿਆਨ ਦੇਣਾ ਚਾਹੀਦਾ ਹੈ। ਹਰ ਵਿਦਿਆਰਥੀ ਓਲਰਾਉਡਰ ਹੋਵੇਗਾ ਤਾਂਹੀ ਦੇਸ਼ ਤਰੱਕੀ ਕਰੇਗਾ।