ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪੈਨਸ਼ਨਰਜ ਭਵਨ ਸ੍ਰੀ ਅਨੰਦਪੁਰ ਸਾਹਿਬ ਦਾ ਕੀਤਾ ਉਦਘਾਟਨ

ਸੇਵਾ ਮੁਕਤ ਕਰਮਚਾਰੀਆਂ ਦੇ ਤਜਰਬੇ ਤੋਂ ਸਮਾਜ ਨੂੰ ਮਿਲ ਰਹੀ ਹੈ ਨਵੀਂ ਸੇਧ : ਰਾਣਾ ਕੇ ਪੀ ਸਿੰਘ

ਸ੍ਰੀ ਅਨੰਦਪੁਰ ਸਾਹਿਬ 21 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਸੇਵਾ ਮੁਕਤ ਕਰਮਚਾਰੀਆਂ ਦੇ ਤਜਰਬੇ ਨਾਲ ਸਮਾਜ ਨੂੰ ਨਵੀਂ ਸੇਧ ਮਿਲਦੀ ਹੈੇ। ਸੇਵਾ ਮੁਕਤੀ ਉਪਰੰਤ ਵੀ ਆਪਣਾ ਕੰਮ ਜਿੰਮੇਵਾਰੀ ਨਾਲ ਕਰਨ ਦੀ ਭਾਵਨਾ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਜੀਵਨ ਵਿਚ ਬੇਹੱਤਰ ਕਾਰਗੁਜਾਰੀ ਕਰਨ ਵਾਲੇ ਵਿਅਕਤੀ ਸੇਵਾ ਮੁਕਤੀ ਉਪਰੰਤ ਵੀ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦੇ ਹਨ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਗੋਰਮਿੰਟ ਪੈਨਸ਼ਨਰਜ਼ ਐਸੋ: ਰਜਿ. ਸ੍ਰੀ ਅਨੰਦਪੁਰ ਸਾਹਿਬ ਵਲੋਂ ਨਵੇਂ ਉਸਾਰੇ ਪੈਨਸਨਰਜ਼ ਭਵਨ ਦਾ ਉਦਘਾਟਨ ਕਰਨ ਮੌਕੇ ਪੈਨਸ਼ਨਰਾਂ ਅਤੇ ਇਲਾਕੇ ਦੇ ਪੰਤਵਤਿਆ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਸੇਵਾ ਮੁਕਤੀ ਉਪਰੰਤ ਇਹ ਸਾਰੇ ਵਿਅਕਤੀ ਸਮਾਜ ਵਿਚ ਆਪਣੀ ਸ਼ਲਾਘਾਯੋਗ ਭੂਮਿਕਾ ਨਿਭਾ ਰਹੇ ਹਨ। ਉਹਨਾਂ ਐਸ ਏ ਐਸ ਨਗਰ ਮੋਹਾਲੀ ਅਤੇ ਰੂਪਨਗਰ ਦੇ ਸੰਗਠਨਾਂ ਦੀ ਕਾਰਗੁਜਾਰੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿਚ ਇਹ ਸੰਗਠਨ ਕਾਇਮ ਹੋ ਗਏ ਹਨ ਅਤੇ ਇਹਨਾਂ ਲਈ ਹਰਤਰ੍ਹਾਂ ਦੇ ਵੰਡ ਅਤੇ ਲੋੜੀਦੀ ਗਰਾਂਟ ਦਿੱਤੀ ਜਾਵੇਗੀ। ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸਮਾਜ ਦੇ ਨਾਲ ਨਾਲ ਪਰਿਵਾਰ ਅਤੇ ਖਾਸਤੌਰ ਤੇ ਬੱਚਿਆ ਦੇ ਲਈ ਬਜੁਰਗਾਂ ਦਾ ਜੀਵਨ ਪ੍ਰਰੇਣਾ ਸਰੋਤ ਹੈ। ਅੱਜ ਪੈਨਸ਼ਨਰਜ਼ ਭਵਨ ਦਾ ਨਿਰਮਾਣ ਹੋਣ ਨਾਲ ਭਾਵੇਂ ਪੈਨਸ਼ਨਰ ਰੱਲ ਮਿਲ ਕੇ ਆਪਣੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕਰ ਸਕਦੇ ਹਨ ਪ੍ਰੰਤੂ ਪ੍ਰਤੀ ਉਹਨਾਂ ਦੀ ਜਿੰਮੇਵਾਰੀ ਅਤੇ ਫਰਜ ਵੀ ਕਾਫੀ ਚੁਣੋਤੀ ਭਰੇ ਹਨ ਉਹਨਾ ਪੈਨਸਨਰਾਂ ਦੀਆਂ ਮੰਗਾਂ ਨੂੰ ਜਲਦੀ ਪ੍ਰਵਾਨ ਕਰਨ ਅਤੇ ਭਵਨ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਧਰਮਸ਼ਾਲਾਂ ਲਈ ਲੋੜੀਦੇ ਫੰਡ ਜਲਦੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਉਹਨਾਂ ਸ੍ਰੀ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਦਾ ਜਿਕਰ ਕਰਦੇ ਹੋਏ ਕਿਹਾ ਕਿ 24 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ੍ਰੀ ਅਨੰਦਪੁਰ ਸਾਹਿਬ ਆਮਦ ਮੋਕੇ ਸ੍ਰੀ ਲਗਭਗ 3500 ਕਿਸਾਨਾਂ ਨੂੰ ਕਰਜਾ ਮਾਫੀ ਸਰਟੀਫਿਕੇਟ ਵੰਡੇ ਜਾਣਗੇ। 65 ਕਰੋੜ ਰੁਪਏ ਦੀ ਲਿਫਟ ਇਰੀਗੇਸ਼ਨ ਦਾ ਇਸੇ ਦਿਨ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ ਇਲਾਕੇ ਨਹੀ ਹੋਰ ਵੀ ਕਈ ਪ੍ਰੋਜੈਕਟ ਐਲਾਨੇ ਜਾਣਗੇ। ਉਹਨਾਂ ਸੇਵਾ ਮੁੱਕਤ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤਜਰਬੇ ਤੋਂ ਸਾਨੂੰ ਜਾਣਕਾਰੀ ਦੇਣ ਕਿ ਇਸ ਇਲਾਕੇ ਵਿਚ ਕੋਈ ਅਜਿਹਾ ਵੱਡਾ ਪ੍ਰੋਜੈਕਟ ਲਿਆਦਾ ਜਾ ਸਕੇ ਜਿਸ ਨਾਲ ਇਸ ਇਲਾਕੇ ਦੀ ਆਰਥਿਕਤਾ ਦੀ ਮਜਬੂਤੀ ਦੇ ਨਾਲ ਨਾਲ ਨੋਜਵਾਨਾਂ ਨੂੰ ਰੋਜਗਾਰ ਦੇ ਮੋਕੇ ਪ੍ਰਾਪਤ ਹੋ ਸਕਣ। ਇਸ ਮੋਕੇ ਉਹਨਾ ਨੇ ਪੈਨਸ਼ਨਰਜ਼ ਭਵਨ ਦਾ ਉਦਘਾਟਨ ਕੀਤਾ ਅਤੇ ਪੈਨਸਨਰਜ਼ ਐਸੋ: ਵਲੋਂ ਸਪੀਕਰ ਰਾਣਾ ਕੇ ਪੀ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਪਰਿਆਸ ਕਲਾਂ ਮੰਚ ਅਤੇ ਪੈਨਸਨਰਜ਼ ਐਸੋ: ਦੇ ਸ੍ਰੀ ਨਿਰੰਜਣ ਸਿੰਘ ਰਾਣਾ ਕੇ ਕਿਹਾ ਕਿ ਇਸ ਭਵਨ ਦੇ ਨਿਰਮਾਣ ਲਈ ਸਪੀਕਰ ਰਾਣਾ ਕੇ ਪੀ ਸਿੰਘ ਨੇ 5 ਲੱਖ ਰੁਪਏ ਦੀ ਗਰਾਂਟ ਪਹਿਲਾਂ ਦਿੱਤੀ ਸੀ ਅਤੇ ਇਸ ਦੇ ਲਈ ਹੋਰ ਗਰਾਂਟ ਦੀ ਜੋ ਮੰਗ ਕੀਤੀ ਹੈ ਉਹ ਵੀ ਰਾਣਾ ਕੇ ਪੀ ਸਿੰਘ ਨੇ ਪ੍ਰਵਾਨ ਕਰ ਲਈ ਹੈ ਜਿਸਦੇ ਲਈ ਸਮੁੱਚੀ ਐਸੋ: ਉਹਨਾਂ ਦੀ ਧੰਨਵਾਦੀ ਹੈ।

Send this to a friend