ਨੰਨਾਂ ਪਰਿਆਸ ਸੰਸਥਾਂ ਅਤੇ ਕਾਰਪੇਡਿਅਮ ਸਕੂਲ ਵੱਲੋਂ ਪੇਂਟਿੰਗ ਮੁਕਾਬਲੇ

ਰਾਜਪੁਰਾ ਦੀ ਸੁੰਦਰਤਾ ਲਈ ਪਾਰਕ ਦੀ ਚਾਰ ਦੀਵਾਰੀ ’ਤੇ ਕਰਵਾਈ ਪੇਂਟਿੰਗ : ਅਗਰਵਾਲ

ਰਾਜਪੁਰਾ, 20 ਜਨਵਰੀ (ਦਇਆ ਸਿੰਘ)- ਇਥੋ ਦੀ ਸਰਕਾਰੀ ਆਈ ਟੀ ਆਈ ਦੇ ਸਾਹਮਣੇ ਦਸ਼ਮੇਸ਼ ਕਲੋਨੀ ਦੇ ਪ੍ਰਵੇਸ਼ ਦੁਆਰ ਤੇ ਨੰਨਾਂ ਪਰਿਆਸ ਦੀ ਪ੍ਰਧਾਨ ਵੀਜਿਆ ਰਾਜੇ ਅਤੇ ਕਾਰਪੇਡਿਅਮ ਸਕੂਲ ਦੇ ਡਾਇਰੈਕਟਰ ਕੁਸ਼ਲ ਅਗਰਵਾਲ ਅਤੇ ਪ੍ਰਿੰਸੀਪਲ ਨੀਸ਼ੁ ਸ਼ਰਮਾਂ ਦੀ ਸਾਂਝੀ ਅਗਵਾਈ ਹੇਠ ਵਖ ਵਖ ਸਕੂਲੀ ਬਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਹਨ। ਇਸ ਪ੍ਰੋਗਰਾਮ ਵਿਚ ਮੁਖ ਮਹਿਮਾਨ ਵਿਧਾਇਕ ਹਰਿਦਆਲ ਸਿੰਘ ਕੰਬੋਜ਼ ਅਤੇ ਵਿਸ਼ੇਸ ਮਹਿਮਾਨ ਬੀਬੀ ਗੁਰਮੀਤ ਕੋਰ ਕੰਬੋਜ਼, ਨਗਰ ਕੋਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਅਤੇ ਨਗਰ ਕੋਂਸਲ ਦੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ ਪਹੁੰਚੇ।ਇਸ ਸਬੰਧੀ ਜਾਣਕਾਰੀ ਦਿੰਦਿਆ ਕੁਸ਼ਲ ਅਗਰਵਾਲ ਨੇ ਦਸਿਆ ਕਿ ਸ਼ਹਿਰ ਦੀ ਸੰਦਰਤਾ ਨੂੰ ਮੁਖ ਰਖਦਿਆਂ ਦਸ਼ਮੇਸ਼ ਕਲੋਨੀ ਦੇ ਪ੍ਰਵੇਸ਼ ਦੁਆਰ ਪਾਰਕ ਦੀ ਚਾਰ ਦੀਵਾਰੀ ਵਿਚ ਵਖ ਵਖ ਸਕੂਲੀ ਬਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਹਨ।ਇਸ ਪ੍ਰੋਗਰਾਮ ਵਿਚ ਕਾਰਪੇਡਿਅਮ ਸਕੂਲ, ਮੁਕਤ ਸਕੂਲ, ਹੋਲੀ ਐਂਜਲ ਸਕੂਲ ਅਤੇ ਐਂਜਲ ਵੈਲੀ ਦੇ ਚੋਥੀ ਤੋਂ ਦਸਵੀਂ ਕਲਾਸ ਦੇ 200 ਬਚਿਆਂ ਨੇ ਪੇਂਟਿੰਗ ਮੁਕਾਬਲਿਆਂ ਵਿਚ ਹਿਸਾ ਲਿਆ ਗਿਆ। ਇਸ ਮੋਕੇ ਪ੍ਰੀਤੀ ਗੋਇਲ, ਦੀਪੀਕਾ ਮਿਤਲ, ਪ੍ਰੀਤੀ ਬਿੰਦਰਾਂ, ਅਨੁਪਮਾਂ ਸਿਰਵਾਸਤਵ ਸਮੇਤ ਹੋਰ ਅਧਿਆਪਕਾ ਹਾਜਰ ਸਨ।+

Send this to a friend