ਲੱਦਾਖ ’ਚ ਬਰਫ਼ ਦੇ ਤੋਦੇ ਡਿੱਗੇ-5 ਲਾਸ਼ਾਂ ਕੱਢੀਆਂ

ਲਦਾਖ, 18 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਲਦਾਖ ’ਚ ਬਰਫ਼ ਦੇ ਤੋਦੇ ਡਿਗਣ ਨਾਲ 10 ਤੋਂ ਵਧ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਸੀ। ਖ਼ਬਰ ਲਿਖੇ ਜਾਣ ਤੱਕ ਤਾਜ਼ਾ ਜਾਣਕਾਰੀ ਅਨੁਸਾਰ 5 ਲੋਕਾਂ ਦੀਆਂ ਲਾਸ਼ਾਂ ਕਢ ਲਈਆਂ ਗਈਆਂ ਹਨ। ਬਾਕੀਆਂ ਨੂੰ ਬਾਹਰ ਕਢਣ ਲਈ ਰਾਹਤ ਕਾਰਜ ਜਾਰੀ ਹਨ।। ਜਾਣਕਾਰੀ ਅਨੁਸਾਰ ਲਦਾਖ ਦੇ ਖਾਰਦੁੰਗਲਾ ’ਚ ਇਹ ਤੋਦੇ ਡਿਗੇ ਹਨ, ਜਿਸ ਦੀ ਲਪੇਟ ਵਿਚ ਕਈ ਵਾਹਨ ਅਤੇ ਲੋਕ ਆ ਗਏ। ਜਾਣਕਾਰੀ ਅਨੁਸਾਰ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ ਕਰ ਦਿਤੇ ਪਰ ਮਨਫ਼ੀ 15 ਡਿਗਰੀ ਤਾਪਮਾਨ ਹੋਣ ਕਾਰਨ ਇਸ ਵਿਚ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Send this to a friend