ਬਰਨਾਲਾ ’ਚ ‘ਆਪ’ ਦੀ ਰੈਲੀ ਇਤਹਾਸਿਕ ਹੋਵੇਗੀ : ਜਸਵੀਰ ਸਿੰਘ ਕੁਦਨੀ

ਮੂਣਕ, 18 ਜਨਵਰੀ (ਕੁਲਵੰਤ ਸਿੰਘ ਦੇਹਲਾ)- ਲੋਕ ਸਭਾ ਚੋਣਾਂ ਦਾ ਬਿਗਲ ਵਜਾਉਣ ਲਈ ਦਿਲੀ ਦੇ ਮੁਖ ਮੰਤਰੀ ਅਰਵਿੰਦਰ ਕੇਜਰੀਵਾਲ 20 ਜਨਵਰੀ ਨੂੰ ਵਡੀ ਰੈਲੀ ਬਰਨਾਲਾ ਵਿਖੇ ਕਰਨ ਜਾ ਰਹੇ ਹਨ, ਜਿਸ ਵਿਚ ਹਲਕਾ ਲਹਿਰਾਗਾਗਾ ਤੋਂ ਆਪ ਵਰਕਰ ਵਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ।ਇਸ ਗਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰ ਜਸਵੀਰ ਸਿੰਘ ਕੁਦਨੀ ਨੇ ਕੀਤਾ ਉਨ੍ਹਾਂ ਦਸਿਆ ਕਿ 20 ਜਨਵਰੀ ਨੂੰ ਬਰਨਾਲਾ ਦਾਣਾ ਮੰਡੀ ਵਿਚ ਇਕ ਵਿਸਾਲ ਤੇ ਇਤਹਾਸਿਕ ਰੈਲੀ ਕੀਤੀ ਜਾ ਰਹੀ ਹੈ ਵਰਕਰਾਂ ਨੂੰ ਰੈਲੀ ਦਾ ਹਿਸਾ ਬਣਨ ਦੀ ਅਪੀਲ ਕੀਤੀ ਗਈ ਹੈ ਰੈਲੀ ਵਿਚ ਦਿਲੀ ਦੇ ਮੁਖ ਮੰਤਰੀ ਸ੍ਰੀ ਅਰਵਿੰਦ ਕੇਜ਼ਰੀਵਾਲ , ਐਮ.ਪੀ ਭਗਵੰਤ ਮਾਨ, ਸਮੁਚੀ ਲੀਡਰ ਸਿਪ ਪਹੁੰਚ ਰਹੀ ਹੈ।

Send this to a friend