ਥਾਣਾ ਘੱਲ ਖੁਰਦ ਪੁਲਿਸ ਵੱਲੋਂ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

ਫਿਰੋਜ਼ਸ਼ਾਹ, 17 ਜਨਵਰੀ (ਗੁਰਤਾਰ ਸਿੰਘ ਸਿਧੂ)- ਜ਼ਿਲ੍ਹਾ ਪੁਲਿਸ ਮੁਖੀ ਸ ਪ੍ਰੀਤਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਨੂੰ ਨਥ ਪਾਉਣ ਲਈ ਵਿਢੀ ਮੁਹਿੰਮ ਤਹਿਤ ਥਾਨਾ ਘਲ ਖੁਰਦ ਦੇ ਮੁਖ ਅਫਸਰ ਇੰਸਪੈਕਟਰ ਹਰਦੇਵ ਪ੍ਰੀਤ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਪ੍ਰੀਤਮ ਸਿੰਘ ਦੀ ਟੀਮ ਵਲੋਂ ਦੋ ਨਸ਼ਾ ਤਸਕਰਾਂ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ਇਸ ਸਬੰਧੀ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਦੇਵ ਪ੍ਰੀਤ ਸਿੰਘ ਨੇ ਦਸਿਆ ਕਿ ਸਬ ਇੰਸਪੈਕਟਰ ਪ੍ਰੀਤਮ ਸਿੰਘ ਦੀ ਟੀਮ ਵਲੋਂ ਸੂਆ ਪੁਲ ਹਦ ਰਕਬਾ ਸ਼ਕੂਰ ਵਿਖੇ ਨਾਕਾਬੰਦੀ ਦੌਰਾਨ ਪਲਟੀਨਾ ਮਾਰਕਾ ਮੋਟਰਸਾਈਕਲ ਨੰਬਰ ਪੀ ਬੀ 04-0856 ਤੇ ਦੋ ਸਵਾਰ ਜਜੀ ਉਰਫ ਗੁਗਾ ਪੁਤਰ ਤਰਸੇਮ ਸਿੰਘ ਵਾਸੀ ਮਲੇ ਵਾਲਾ ਥਾਨਾ ਸਦਰ ਫਰੀਦਕੋਟ ਤੋਂ 25 ਗ੍ਰਾਮ ਅਤੇ ਤਰਸੇਮ ਸਿੰਘ ਉਰਫ ਜਾਦੂ ਪੁਤਰ ਸੁਖਚੈਨ ਸਿੰਘ ਵਾਸੀ ਖਵਾਜ਼ਾ ਖੜਕ ਥਾਨਾ ਘਲ ਖੁਰਦ ਫਿਰੋਜ਼ਪੁਰ ਤੋਂ 05 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

Send this to a friend