June 27, 2026 12:42 am

ਕੇਂਦਰ ’ਚ ਕਾਂਗਰਸ ਦੀਆਂ ਘੜੀਆਂ ਨਜ਼ਦੀਕ : ਸੁਖਬੀਰ

image ਸੰਗਰੂਰ, 5 ਅਪ੍ਰੈਲ (ਹਰਿੰਦਰਪਾਲ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀਆਂ ਆਖਰੀ ਘੜੀਆਂ ਰਹਿ ਗਈਆਂ ਹਨ। ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਅੱਕੀ ਪੂਰੇ ਦੇਸ਼ ਦੀ ਜਨਤਾ ਕੇਂਦਰੀ ਸੱਤਾ ਵਿਚ ਬਦਲਾਅ ਚਾਹੁੰਦੀ ਹੈ। ਕਾਂਗਰਸ ਦੇ ਆਗੂਆਂ ਨੇ ਪੰਜਾਬ ਦੇ ਹਿੱਤਾਂ ਦੀ ਪੈਰਵੀ ਕਰਨ ਦੀ ਬਜਾਏ ਆਪਣੇ ਨਿੱਜੀ ਹਿੱਤ ਪੂਰੇ ਹਨ। ਇਸ ਕਰਕੇ ਪੰਜਾਬ ਵਿੱਚ ਕਾਂਗਰਸ ਦਾ ਹੋਰ ਵੀ ਬੁਰਾ ਹਾਲ ਹੋਵੇਗਾ। ਉਹ  ਇੱਥੇ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਸੁਖਦੇਵ ਸਿੰਘ ਢੀਂਡਸਾ ਦੇ ਨਾਮਜਦਗੀ ਕਾਗਜ਼ ਦਾਖਲ ਕਰਵਾਉਣ ਉਪੰਰਤ ਉਨ੍ਹਾਂ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ. ਬਾਦਲ ਨੇ ਕਿਹਾ ਕਿ

ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਕਾਂਗਰਸੀਆਂ ਦਾ ਆਮ ਵਰਤਾਰਾ ਬਣ ਚੁੱਕਾ ਹੈ, ਜਿਸ ਕਾਰਨ ਲਗਾਤਾਰ ਹੋਈਆਂ ਹਾਰਾਂ ਨੇ ਪਹਿਲਾਂ ਹੀ ਕਾਂਗਰਸ ਪਾਰਟੀ ਦਾ ਲੱਕ ਤੋੜ ਦਿੱਤਾ ਹੈ। ਕਾਂਗਰਸ ਲੋਕ ਸਭਾ ਚੋਣਾਂ ਦੀ ਲੜਾਈ ਨੈਤਿਕ ਤੌਰ ’ਤੇ ਹਾਰ ਚੁੱਕੀ ਹੈ। ਉਨ•ਾਂ ਸਪੱਸ਼ਟ ਕਰਦਿਆਂ ਕਿਹਾ ਕਿ ਕਾਂਗਰਸ ਦੇ ਕਈ ਸੀਨੀਅਰ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਕਈ ਕਾਂਗਰਸੀ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣਗੇ।  30 ਅਪ੍ਰੈਲ ਨੂੰ ਇਹ ਗੱਲ ਸਾਹਮਣੇ ਵੀ ਆ ਜਾਵੇਗੀ, ਜਦੋਂ ਕਾਂਗਰਸ ਦੇ ਬੂਥਾਂ ’ਤੇ ਇੱਕਾ-ਦੁੱਕਾ ਬੰਦੇ ਹੀ ਨਜ਼ਰ ਆਉਣਗੇ। ਆਮ ਆਦਮੀ ਪਾਰਟੀ ਦੀ ਤਿੱਖੀ ਆਲੋਚਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਪਾਰਟੀ ਪਹਿਲਾਂ ਦਿੱਲੀ ਦਾ ਭੱਠਾ ਬਿਠਾ ਚੁੱਕੀ ਹੈ, ਹੁਣ ਲੋਕਾਂ ਦਾ ਇਸ ਪਾਰਟੀ ਤੋਂ ਭਰੋਸਾ ਪੂਰੀ ਤਰ•ਾਂ ਉਠ ਚੁੱਕਿਆ ਹੈ। ਸੂਬੇ ਅੰਦਰ ਆਮ ਆਦਮੀ ਪਾਰਟੀ ਦਾ ਅਕਾਲੀ-ਭਾਜਪਾ ਗਠਜੋੜ ਉੱਪਰ ਕੋਈ ਅਸਰ ਨਹੀਂ ਹੋਵੇਗਾ। ਸਗੋਂ ਇਸਦਾ ਨੁਕਸਾਨ ਕਾਂਗਰਸ ਨੂੰ ਹੀ ਹੋਵੇਗਾ। ਉਨ•ਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੈਪਟਨ ਆਪਣੀ ਜ਼ਮਾਨਤ ਤੱਕ ਬਚਾਅ ਨਹੀਂ ਸਕੇਗਾ। ਬੜਬੋਲਾਪਣ ਤੇ ਅਸੱਭਿਅਕ ਸ਼ਬਦਾਵਲੀ ਉਸਦੀ ਪੁਰਾਣੀ ਆਦਤ ਹੈ। ਸ. ਬਾਦਲ ਨੇ ਦਾਅਵਾ ਕੀਤਾ ਕਿ ਸੁਖਦੇਵ ਸਿੰਘ ਢੀਂਡਸਾ ਰਿਕਾਰਡ ਤੋੜ ਜਿੱਤ ਯਕੀਨੀ ਹੋ ਚੁੱਕੀ ਹੈ। ਮੌਕੇ ’ਤੇ ਹੀ ਹਾਜਰ ਸ. ਢੀਂਡਸਾ ਨੇ ਕਿਹਾ ਕਿ ਉਨ•ਾਂ ਦੀ ਚੋਣ ਮੁਹਿੰਮ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਯੋਗ ਯਤਨਾ ਸਦਕਾ ਸੂਬੇ ਦਾ ਬਹੁਪੱਖੀ ਵਿਕਾਸ ਹੋਇਆ ਹੈ। ਸੂਬੇ ਨੇ ਹਰ ਖੇਤਰ ਅੰਦਰ ਰਿਕਾਰਡਤੋੜ ਤਰੱਕੀ ਕੀਤੀ ਹੈ। ਜਿਸ ਕਾਰਨ ਲੋਕਾਂ ਵਿੱਚ 1977 ਦੀਆਂ ਚੋਣਾਂ ਵਾਂਗ ਭਾਰੀ ਉਤਸ਼ਾਹ ਹੈ ਅਤੇ ਲੋਕ ਅਕਾਲੀ-ਭਾਜਪਾ ਗਠਜੋੜ ਦੀਆਂ ਚੋਣ ਰੈਲੀਆਂ ਵਿੱਚ ਆਪਣੇ ਆਪ ਪਹੁੰਚ ਰਹੇ ਹਨ। ਅਕਾਲੀ-ਭਾਜਪਾ ਦੀਆਂ ਚੋਣ ਰੈਲੀਆਂ ਵਿੱਚ ਹੋਣ ਵਾਲਾ ਠਾਠਾਂ ਮਾਰਦਾ ਇਕੱਠ ਅਕਾਲੀ-ਭਾਜਪਾ ਦੀ ਸੂਬੇ ਅੰਦਰ ਜਿੱਤ ਦਾ ਪੁਖਤਾ ਸਬੂਤ ਹੈ। ਇਸ ਮੌਕੇ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਸੰਤ ਬਲਵੀਰ ਸਿੰਘ ਘੁੰਨਸ, ਬੀਬੀ ਫਰਜਾਨਾ ਆਲਮ ਲਹਿਰਾਗਾਗਾ ਹਲਕਾ ਤੋਂ ਸੁਖਵੰਤ ਸਿੰਘ ਸਰਾਓ, ਦਰਬਾਰਾ ਸਿੰਘ ਗੁਰੂ, ਕੁਲਵੰਤ ਸਿੰਘ ਕਾਂਤਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਜਪਾ ਦੇ ਸੀਨੀਅਰ ਆਗੂ ਜੋਗੀ ਰਾਮ ਸਾਹਨੀ, ਜਗਪਾਲ ਮਿੱਤਲ ਤੇ ਹੋਰ ਆਗੂ ਮੌਜੂਦ ਸਨ।

Send this to a friend