June 27, 2026 12:42 am

ਚੋਣਾਂ ’ਚ ਸ਼ਰਾਬ ਇਸਤੇਮਾਲ ਕਰਨ ਲਈ ਲਿਜਾ ਰਹੀਆਂ 188 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ

image ਜਲਾਲਾਬਾਦ, 5  ਅਪ੍ਰੈਲ  (ਸੁਖਦੇਵ ਸੰਧੂ)-ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਪਿੰਡ ਅਮੀਰਖਾਸ ਵਿੱਚ ਅੱਜ ਬਾਅਦ ਦੁਪਹਿਰ ਪੁਲਸ ਵਲੋਂ ਨਜਾਇਜ਼ ਤੋਰ ਤੇ ਇੱਕ ਜੀਪ ਵਿਚ ਰੱਖ ਕੇ ਲਿਆਂਦੀ ਜਾ ਰਹੀ ਕਰੀਬ 188 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਇਸ ਮਾਮਲੇ ਵਿਚ ਗਿਰੀਜਾ ਮਸੀਹ ਪੁੱਤਰ ਅਕਬਰ ਮਸੀਹ ਨਾਮਕ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਮੁਕੱਦਮਾ ਦਰਜ਼ ਕੀਤਾ ਹੈ।ਖਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਇਹ ਸ਼ਰਾਬ ਚੋਣਾਂ ਵਿਚ ਇਸਤੇਮਾਲ ਕੀਤੀ ਜਾਣੀ ਸੀ।  ਜਾਣਕਾਰੀ ਦਿੰਦੇ ਹੋਏ ਥਾਣਾ ਅਮਰੀਖਾਸ ਦੇ ਚੌਂਕੀ ਇੰਚਾਰਜ਼ ਸ. ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ

ਕਿ ਇਸ ਦੋਰਾਨ ਮਹਿੰਦਰਾ ਪਿਕਅਪ ਗੱਡੀ ਨੂੰ ਜਦੋਂ ਸ਼ੱਕ ਦੇ ਆਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾ ਉਸ ਵਿਚ ਪੁਲਸ ਨੂੰ ਨਜਾਇਜ਼ ਸ਼ਰਾਬ ਬਰਾਮਦ ਹੋਈ। ਪੁੱਛਗਿਛ ਕਰਨ ਤੇ ਸ਼ਰਾਬ ਲੈ ਕੇ ਆ ਰਿਹਾ ਦੋਸ਼ੀ ਪੁਲਸ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀ ਦੇ ਸਕਿਆ। ਚੌਂਕੀ ਇੰਚਾਰਜ਼ ਸ. ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ੱਕ ਹੈ ਕਿ ਇਹ ਸ਼ਰਾਬ ਚੋਣਾਂ ਵਿਚ ਨਜਾਇਜ਼ ਤੋਰ ਤੇ ਵੰਡੀ ਜਾਣੀ ਸੀ ਜਿਸ ਕਾਰਨ ਪੁਲਿਸ ਦੀ ਇਸ ਬਰਾਮਦਗੀ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋਸ਼ੀ ਦੇ ਵਿਰੁੱਧ ਆਬਕਾਰੀ ਐਕਟ ਦੇ ਅਧੀਨ ਮੁਕੱਦਮਾ ਦਰਜ਼ ਕਰ ਲਿਆ ਗਿਆ ਸੀ।

Send this to a friend