Skip to content
Independent perspectives. Global stories.
BREAKING

40 ਲੱਖ ਤੱਕ ਦੇ ਟਰਨਓਵਰ ਵਾਲੇ ਕਾਰੋਬਾਰੀਆਂ ਨੂੰ ਜੀ.ਐਸ.ਟੀ. ਰਜਿਸਟ੍ਰੇਸ਼ਨ ਤੋਂ ਛੋਟ

Share this story

ਨਵੀਂ ਦਿਲੀ, 10 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੁਣ ਮੋਦੀ ਸਰਕਾਰ ਨੇ ਵਪਾਰੀਆਂ ਤੇ ਛੋਟੇ ਕਾਰੋਬਾਰੀਆਂ ਨੂੰ ਵਡੀ ਰਾਹਤ ਦਿਤੀ ਹੈ। ਵੀਰਵਾਰ ਨੂੰ ਜੀ.ਐਸ.ਟੀ. ਕੌਂਸਲ ਬੈਠਕ ਵਿਚ ਉਨ੍ਹਾਂ ਵਪਾਰੀਆਂ ਨੂੰ ਵਸਤੂ ਤੇ ਸੇਵਾ ਕਰ ਲਈ ਰਜਿਸਟ੍ਰੇਸ਼ਨ ਕਰਵਾਉਣ ਤੋਂ ਛੋਟ ਦੇ ਦਿਤੀ ਹੈ, ਜਿਨ੍ਹਾਂ ਦਾ ਸਾਲਾਨਾ ਖ਼ਰਚਾ (ਟਰਨਓਵਰ) 40 ਲਖ ਰੁਪਏ ਤੋਂ ਘਟ ਹੁੰਦਾ ਹੈ। ਪਹਿਲਾਂ ਇਹ ਹਦ ਸਿਰਫ 20 ਲਖ ਰੁਪਏ ਸੀ। ਕੰਪੋਜ਼ੀਸ਼ਨ ਸਕੀਲ ਲਈ ਵੀ ਸਾਲਾਨਾ ਖ਼ਰਚਾ ਹਦ ਇਕ ਕਰੋੜ ਰੁਪਏ ਤੋਂ ਵਧਾ ਕੇ ਡੇਢ ਕਰੋੜ ਰੁਪਏ ਕਰ ਦਿਤੀ ਗਈ ਹੈ।

WRITTEN BY