ਬਠਿੰਡਾ, 4 ਅਪ੍ਰੈਲ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ, ਜਸਵਿੰਦਰ ਸਿੰਘ ਜੱਸੀ)-ਬਠਿੰਡਾ ਤੋਂ ਕਾਂਗਰਸ, ਪੀਪੀਪੀ ਅਤੇ ਸੀ.ਪੀ.ਆਈ. ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਨੇ ਲੋਕਾਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ’ਤੇ ਨਿਸ਼ਾਨਾ ਸਾਧਦਿਆ ਅਤੇ ਪੰਜਾਬ ਦੀ ਮੌਜੂਦਾ ਸਰਕਾਰ ’ਚ ਸਾਰੇ ਗੁੰਡੇ ਹਨ ਅਤੇ ਸਭ ਤੋਂ ਵੱਡਾ ਕੈਬਨਿਟ ਮੰਤਰੀ ਮਜੀਠੀਆ ਨੂੰ ਵੱਡਾ ਗੁੰਡਾ ਕਿਹਾ, ਪੰਜਾਬ ਸਰਕਾਰ ਵਲੋਂ ਨਸ਼ਾ ਵੰਡਣ ਅਤੇ ਬੇਰੁਜ਼ਗਾਰੀ ਦੀ ਉਪਜ ਸਰਕਾਰ ਕਿਹਾ। ਅਤੇ ਨਾਲ ਹੀ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਦੇ ਵਰਕਰਾਂ ਨੂੰ ਡਰਾਉਣ ਧਮਕਾਉਣ ਦੀ ਨੀਤੀ ਚੱਲ ਰਹੀ ਹੈ। ਉਨ੍ਹਾਂ ਮੁਕਤਸਰ ਜਿਲ੍ਹੇ ਦੇ ਛਾਪਿਆਂਵਾਲੀ ਪਿੰਡ ਦੇ ਰਹਿਣ ਵਾਲੇ ਇ¤ਕ ਸਰੰਪਚ ਜੋ ਇ¤ਕ ਸੰਸਥਾ ਦਾ ਸਕ¤ਤਰ ਵੀ ਹੈ ਦਾ
ਉਦਾਹਰਣ ਦਿੰਦੇ ਹੋਏ ਮਨਪ੍ਰੀਤ ਨੇ ਦ¤ਸਿਆ ਕਿ ਉਸਦੇ ਕੋਲ ਸੀ.ਐਮ ਦਾ ਸੁਨੇਹਾ ਗਿਆ ਹੈ ਕਿ ਜਾਂ ਤਾਂ ਉਹ ਮਨਪ੍ਰੀਤ ਦਾ ਸਾਥ ਛ¤ਡ ਦੇਵੇ ਨਹੀਂ ਤਾਂ ਆਪਣੇ ਅਹੁੱਦੇ ਤੋਂ ਅਸਤੀਫਾ ਦੇਵੇ ਜੋ ਦਰਸਾਉਦਾਂ ਹੈ ਕਿ ਬਾਦਲ ਸਰਕਾਰ ਦੇ ਖਿਲਾਫ ਜੋ ਵੀ ਚ¤ਲਦਾ ਹੈ ਉਸਨੂੰ ਡਰਾ ਧਮਕਾ ਕੇ ਅਤੇ ਝੂਠੇ ਪਰਚੇ ਦਰਜ ਕਰਕੇ ਉਸ ਨੂੰ ਸ਼ਾਂਤ ਕੀਤਾ ਜਾਂਦਾ ਹੈ ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਕੋਲ ਉਨ੍ਹਾਂ ਨੇ ਬਠਿੰਡਾ ਦੇ ਆਈਜੀ ਇੰਟੈਲੀਜੇਂਸ, ਐਸਪੀ ਜੋਗਿੰਦਰ ਸਿੰਘ ਅਤੇ ਐਸਐਸਪੀ ਗੁਰਪ੍ਰੀਤ ਸਿੰਘ ਭੁ¤ਲਰ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ ਕਿ ਉਕਤ ਅਧਿਕਾਰੀ ਸਰਕਾਰ ਦੇ ਦਬਾਅ ਵਿ¤ਚ ਕੰਮ ਕਰ ਰਹੇ ਹਨ ਪਰ ਬੜੀ ਹੀ ਬਦਕਿਸਮਤੀ ਦੀ ਗ¤ਲ ਹੈ ਕਿ ਚੋਣ ਅਧਿਕਾਰੀ ਨੇ ਉਨਾਂ ਦੀ ਸ਼ਿਕਾਇਤ ਨੂੰ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਅ¤ਗੇ ਭੇਜ ਦਿ¤ਤੀ ਹੈ ਜੋ ਸਾਬਿਤ ਕਰਦਾ ਹੈ ਕਿ ਰਾਜ ਦੇ ਮੁ¤ਖ ਚੋਣ ਅਧਿਕਾਰੀ ਵੀ ਸਰਕਾਰ ਦੇ ਦਬਾਅ ਵਿ¤ਚ ਹਨ ਬਾਦਲ ਪਰਿਵਾਰ ਤੇ ਹਮਲਾ ਬੋਲਦੇ ਹੋਏ ਮਨਪ੍ਰੀਤ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਚੋਣ ਜਿ¤ਤਣ ਲਈ ਡਰਾਉਣ ਧਮਕਾਉਣ ਅਤੇ ਲੋਕਾਂ ਨੂੰ ਲਾਲਚ ਦੇ ਕੇ ਸਮਰਥਨ ਹਾਸਲ ਕੀਤਾ ਹੈ ਪਰ ਹੁਣ ਲੋਕ ਉਨ੍ਹਾਂ ਦੇ ਇਸ ਬਹਿਕਾਵੇ ਵਿ¤ਚ ਨਹੀ ਆਉਣਗੇ ਅਤੇ ਰਾਜ ਦੀ ਜਨਤਾ ਉਨ੍ਹਾਂ ਨੂੰ ਜਰੂਰ ਸਬਕ ਸਿਖਾਏਗੀ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਵਿ¤ਚ 15 ਅਜਿਹੇ ਲੋਕ ਸਭਾ ਖੇਤਰ ਹਨ ਜਿਨ੍ਹਾਂ ਨੂੰ ਚੋਣ ਕਮਿਸ਼ਨ ਨੇ ਅਤਿਸੰਵੇਦਨਸ਼ੀਲ ਘੋਸ਼ਿਤ ਕੀਤਾ ਹੈ ਅਤੇ ਬਠਿੰਡਾ ਉਨ੍ਹਾਂ ਚੋ ਇੱਕ ਹੈ ਉਸਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇੱਥੇ ਬਾਦਲ ਪਰਿਵਾਰ ਦੇ ਰਹਿੰਦੇ ਨਿਰਪ¤ਖ ਅਤੇ ਪਾਰਦਰਸ਼ੀ ਚੋਣ ਨਹੀ ਹੋ ਸਕਦੀ।
ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਬਠਿੰਡਾ ਵਿੱਚ ਨਿਰਪ¤ਖ ਅਧਿਕਾਰੀਆਂ ਦੀ ਨਿਯੁਕਤੀ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਬਾਦਲ ਪਰਿਵਾਰ ਵਿਸ਼ੇਸ਼ ਰੂਪ ਵਿਚ ਸੀ ਐਮ ਪ੍ਰਕਾਸ਼ ਸਿੰਘ ਬਾਦਲ, ਉਪ ਮੁ¤ਖ ਮੰਤਰੀ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਸੰਸਦ ਪਤਨੀ ਅਤੇ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਉਨ੍ਹਾਂ ’ਤੇ ਵਿਅਕਤੀਗਤ ਪ੍ਰਹਾਰ ਕਰ ਰਿਹਾ ਹੈ ਉਹ ਵੀ ਉਸੇ ਭਾਸ਼ਾ ਵਿ¤ਚ ਉਨ੍ਹਾਂ ਨੂੰ ਜਵਾਬ ਦੇ ਸਕਦੇ ਹਨ ਪਰ ਉਨ੍ਹਾਂ ਦੀ ਜਮੀਰ ਉਨ੍ਹਾਂ ਨੂੰ ਇਸ ਗ¤ਲ ਦੀ ਇਜ਼ਾਜਤ ਨਹੀ ਦਿੰਦੇ ਉਨ੍ਹਾਂ ਨੂੰ ਲੋਕਾਂ ਤੇ ਪੂਰਾ ਭਰੋਸਾ ਹੈ ਉਹ ਇਸ ਗ¤ਲ ਵਿ¤ਚ ਫਰਕ ਸਮਝ ਸਕਦੇ ਹਨ ਕਿ ਕੌਣ ਵਫਾਦਾਰ ਹੈ ਅਤੇ ਕਿਸ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਉਨਾਂ ਨੇ ਵਿਅੰਗਮਈ ਲਹਿਜੇ ਵਿ¤ਚ ਜਵਾਬ ਦਿੰਦੇ ਹੋਏ ਕਿਹਾ ਕਿ ਬਾਦਲ ਸਾਹਿਬ ਕਹਿੰਦੇ ਹਨ ਕਿ ਜੋ ਤਾਏ ਦਾ ਨਹੀਂ ਹੋਇਆ ਉਹ ਜਨਤਾ ਦਾ ਕੀ ਹੋਵੇਗਾ ਤਾਂ ਉਹ ਵੀ ਕਹਿ ਸਕਦੇ ਹੈ ਕਿ ਜੋ ਭਤੀਜੇ ਦਾ ਨਹੀ ਹੋਇਆ ਉਹ ਜਨਤਾ ਦਾ ਕੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਕੋਲ ਰਾਜ ਪ੍ਰਬੰਧ ਅਤੇ ਹੋਰ ਕਿਸੇ ਮੁ¤ਦੇ ਤੇ ਬੋਲਣ ਲਈ ਕੁਝ ਨਹੀਂ ਹੈ ਇਸ ਲਈ ਉਹ ਵਿਅਕਤੀਗਤ ਪ੍ਰਹਾਰ ਕਰਨ ਵਿ¤ਚ ਲ¤ਗੇ ਹਨ ਅਤੇ ਜਨਤਾ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗੀ ਅਤੇ 30 ਅਪ੍ਰੈਲ ਨੂੰ ਜਨਤਾ ਦੀ ਕਚਹਿਰੀ ਵਿ¤ਚ ਇਸ ਗ¤ਲ ਦਾ ਫੈਸਲਾ ਹੋਵੇਗਾ ਕਿ ਕੌਣ ਸ¤ਚਾ ਹੈ ਅਤੇ ਕੌਣ ਝੂਠਾ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਖਿਲਾਫ ਕੇਵਲ ਉਹੀ ਲੜ ਸਕਦਾ ਹੈ ਜੋ ਆਪਣੇ ਆਪ ਸੱਚਾ ਹੋਵੇ ਅਤੇ ਨਿਯਮਾਂ ਦਾ ਪਾਬੰਦ ਹੋਵੇ ਕਿਉਂਕਿ ਇਨ੍ਹਾਂ ਰਾਖਸ਼ਾਂ ਦੇ ਸਾਹਮਣੇ ਖੜਾ ਹੋਣਾ ਹਰ ਕਿਸੇ ਦੇ ਬਸ ਦੀ ਗ¤ਲ ਨਹੀਂ। ਉਨਾਂ ਨੇ ਕਿਹਾ ਕਿ ਜੇਕਰ ਸ¤ਪ ਨੂੰ ਮਾਰਨਾ ਹੋ ਤਾਂ ਉਸਦੀ ਪੂੰਛ ਤੇ ਵਾਰ ਨਹੀਂ ਕੀਤਾ ਜਾਂਦਾ ਸਗੋਂ ਉਸਦੇ ਸਿਰ ਤੇ ਵਾਰ ਕਰ ਕੇ ਉਸਨੂੰ ਖਤਮ ਕੀਤਾ ਜਾ ਸਕਦਾ ਹੈ ਠੀਕ ਉਸੇ ਤਰ੍ਹਾਂ ਇਸ ਸੱਪ ਰੂਪੀ ਬਾਦਲ ਸਰਕਾਰ ਨੂੰ ਖਤਮ ਕਰਨ ਲਈ ਬਠਿੰਡਾ ਤੋਂ ਹੀ ਇਸਦੀ ਸ਼ੁਰੂਆਤ ਕਰਨੀ ਹੋਵੇਗੀ ਕਿਉਂਕਿ ਬਠਿੰਡਾ ਸੀਟ ਹੀ ਪੰਜਾਬ ਦੀ ਰਾਜਨੀਤੀ ਵਿ¤ਚ ਗੇਮ ਚੇਂਜਰ ਸਾਬਤ ਹੋਵੇਗੀ। ਸੰਸਦ ਹਰਸਿਮਰਤ ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਦਾ ਬਠਿੰਡਾ ਵਾਸੀਆਂ ਨੂੰ ਕੋਈ ਫਾਇਦਾ ਨਹੀ ਹੋਇਆ ਕਿਉਂਕਿ ਉਨ੍ਹਾਂ ਦਾ ਜਿਆਦਾਤਰ ਸਮਾਂ ਤਾਂ ਦਿੱਲੀ ਵਿ¤ਚ ਬਤੀਤ ਹੁੰਦਾ ਹੈ ਅਤੇ ਚੋਣਾਂ ਦੇ ਸਮੇਂ ਹੀ ਉਨ੍ਹਾਂ ਨੂੰ ਬਠਿੰਡਾ ਵਾਸੀਆਂ ਦੀ ਯਾਦ ਆਉਂਦੀ ਹੈ ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਬਠਿੰਡਾ ਨੂੰ ਕੁ¤ਝ ਵੀ ਨਹੀਂ ਦੇ ਪਾਈ। ਸਗੋਂ ਇਲਾਕੇ ਵਿ¤ਚ ਕੈਂਸਰ ਤੋਂ ਨਜ਼ਾਤ, ਬੇਰੋਜ਼ਗਾਰੀ ਅਤੇ ਲੋਕਾਂ ਦੀਆਂ ਮੁ¤ਢਲੀਆਂ ਸੁਵਿਧਾਵਾਂ ਦੇਣ ਵਿ¤ਚ ਵੀ ਉਹ ਨਾਕਾਮ ਸਾਬਤ ਹੋਈ ਹੈ। ਉਥੇ ਹੀ ਰਾਜ ਦਾ ਕਰਮਚਾਰੀ ਵਰਗ ਜਿਨ੍ਹਾਂ ਕਈ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ, ਅਧਿਆਪਕ , ਕਿਸਾਨ ਮਜਦੂਰ ਅਤੇ ਹੋਰ ਸੰਗਠਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਪੰਜੇ ਦੇ ਨਿਸ਼ਾਨ ਤੇ ਚੋਣ ਲੜਨ ਦੇ ਸਵਾਲ ਤੇ ਉਨ੍ਹਾਂ ਨੇ ਕਿਹਾ ਕਿ ਪੀਪੀਪੀ ਦੀ 45 ਮੈਂਬਰੀ ਸੈਂਟਰਲ ਕਮੇਟੀ ਨੇ ਉਨ੍ਹਾਂ ਨੂੰ ਨਿਰਦੇਸ਼ ਦਿ¤ਤਾ ਹੈ ਅਤੇ ਇਸ ਸੰਬਧ ਵਿ¤ਚ ਉਨ੍ਹਾਂ ਨੇ ਸੀਪੀਆਈ ਨੇਤਾਵਾਂ ਵਲੋਂ ਵੀ ਗ¤ਲ ਕੀਤੀ ਹੈ ਸਾਰਿਆਂ ਨੇ ਉਨ੍ਹਾਂ ਨੂੰ ਇਸਦੇ ਲਈ ਸਹਿਮਤੀ ਦਿੱਤੀ ਕਿ ਭ੍ਰਿਸ਼ਟਾਚਾਰ ਮੁਕਤ ਅਤੇ ਸੁਸ਼ਾਸਨ ਦੇਣ ਲਈ ਉਨ੍ਹਾਂ ਨੂੰ ਪੰਜੇ ਦੇ ਨਿਸ਼ਾਨ ਤੇ ਲੜਨਾ ਚਾਹੀਦਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਇਲਾਕੇ ਦੇ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਇਸ ਮੌਕੇ ਮਨਪ੍ਰੀਤ ਬਾਦਲ ਦੇ ਪਿਤਾ ਅਤੇ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਬਾਦਲ ਨੇ ਕਿਹਾ ਕਿ ਸੀਐਮ ਪ੍ਰਕਾਸ਼ ਸਿੰਘ ਬਾਦਲ ਹੁਣ ਪਹਿਲਾਂ ਵਰਗੇ ਨਹੀਂ ਰਹੇ, ਲੋਕਾਂ ਨੂੰ ਡਰਾਉਣਾ ਧਮਕਾਉਣਾ ਅਤੇ ਝੂਠੇ ਪਰਚੇ ਦਰਜ ਕਰਨਾ ਹੁਣ ਬਾਦਲ ਸਰਕਾਰ ਦੀ ਨੀਤੀ ਬਣ ਗਈ ਹੈ ਰਾਜ ਦੀ ਜਨਤਾ ਨੂੰ ਬਾਦਲ ਪਰਿਵਾਰ ਨੇ ਦੁਖੀ ਕਰ ਰੱਖਿਆ ਹੈ ਚਾਰੇ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਇਸ ਮੌਕੇ ਸੀਪੀਆਈ ਦੇ ਜਗਜੀਤ ਸਿੰਘ ਜੋਗਾ ਅਤੇ ਕਾਂਗਰਸ ਦੇ ਵਿਧਾਇਕ ਅਜੈਬ ਸਿੰਘ ਭ¤ਟੀ ਨੇ ਮਨਪ੍ਰੀਤ ਨੂੰ ਹਰ ਪ੍ਰਕਾਰ ਨਾਲ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵੀਨੂ ਬਾਦਲ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਮੰਤਰੀ ਹਰਮੰਦਰ ਜ¤ਸੀ, ਗੁਰਾ ਸਿੰਘ ਤੁੰਗਵਾਲੀ, ਗੁਰਮੀਤ ਸਿੰਘ ਖੁੱਡੀਆਂ, ਸੁਖਦੇਵ ਸਿੰਘ ਚਹਿਲ ਅਤੇ ਕਾਂਗਰਸ, ਸੀਪੀਆਈ ਅਤੇ ਪੀਪੀਪੀ ਦੇ ਹੋਰ ਨੇਤਾ ਵੀ ਮੌਜੂਦ ਸਨ।