Skip to content
Independent perspectives. Global stories.
BREAKING

ਕੇਂਦਰ ਵੱਲੋਂ ਪ੍ਰਿੰਟ ਮੀਡੀਆ ਲਈ ਵਿਗਿਆਪਨ ਦਰ੍ਹਾਂ ’ਚ 25 ਫ਼ੀਸਦੀ ਦਾ ਵਾਧਾ

Share this story

ਨਵੀਂ ਦਿਲੀ, 9 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਰਕਾਰ ਨੇ ਬਿਊਰੋ ਆਫ਼ ਆਊਟਰੀਚ ਐਂਡ ਕਮਿਊਨੀਕੇਸ਼ਨ ਦੁਆਰਾ ਪ੍ਰਿੰਟ ਮੀਡੀਆ ਨੂੰ ਦਿਤੇ ਜਾਣ ਵਾਲੇ ਵਿਗਿਆਪਨਾਂ ਦੀਆਂ ਦਰ੍ਹਾਂ ’ਚ 25 ਫੀਸਦੀ ਦਾ ਵਾਧਾ ਕੀਤਾ ਹੈ। ਇਕ ਬਿਆਨ ਮੁਤਾਬਿਕ ਇਸ ਫੈਸਲੇ ਨਾਲ ਖੇਤਰੀ ਅਤੇ ਭਾਸ਼ਾਈ ਅਖ਼ਬਾਰਾਂ ਸਮੇਤ ਖ਼ਾਸਕਰ ਮੱਧ ਅਤੇ ਛੋਟੇ ਅਖ਼ਬਾਰਾਂ ਨੂੰ ਵਡਾ ਲਾਭ ਹੋਵੇਗਾ। ਇਸ ਤੋਂ ਪਹਿਲਾਂ ਸਾਲ 2013 ’ਚ ਦਰ੍ਹਾਂ ’ਚ ਵਾਧਾ ਹੋਇਆ ਸੀ। ਸਾਲ 2010 ਦੀ ਤੁਲਨਾ ’ਚ ਉਸ ਸਮੇਂ 19 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਬਿਆਨ ’ਚ ਕਿਹਾ ਗਿਆ ਹੈ ਕਿ ਮੰਤਰਾਲਾ ਨੇ ਪ੍ਰਿੰਟ ਮੀਡੀਆ ਲਈ ਮੌਜੂਦਾ ਦਰ ਢਾਂਚੇ ਤੋਂ ਵਖ ਪ੍ਰਿੰਟ ਮੀਡੀਆ ਲਈ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

WRITTEN BY